ਰੋਡੀਜ਼ 18: ਆਸ਼ੀਸ਼ ਭਾਟੀਆ-ਨੰਦਿਨੀ ਨੇ ਜਿੱਤੀ ਟਰਾਫ਼ੀ, ਪਹਿਲੀ ਵਾਰ ਦੋ ਮੁਕਾਬਲੇਬਾਜ਼ ਦੇ ਸਿਰ ਸਜਿਆ ਤਾਜ

Monday, Jul 11, 2022 - 11:08 AM (IST)

ਰੋਡੀਜ਼ 18: ਆਸ਼ੀਸ਼ ਭਾਟੀਆ-ਨੰਦਿਨੀ ਨੇ ਜਿੱਤੀ ਟਰਾਫ਼ੀ, ਪਹਿਲੀ ਵਾਰ ਦੋ ਮੁਕਾਬਲੇਬਾਜ਼ ਦੇ ਸਿਰ ਸਜਿਆ ਤਾਜ

ਮੁੰਬਈ: 10 ਜੂਨ ਨੂੰ ਐੱਮ.ਟੀ.ਵੀ ਦੇ ਮਸ਼ਹੂਰ ਰਿਐਲਟੀ ਸ਼ੋਅ ਰੋਡੀਜ਼ ਦੇ 18 ਵੇਂ ਸੀਜ਼ਨ ਦਾ ਜੇਤੂ ਮਿਲ ਗਿਆ। ਆਸ਼ੀਸ਼ ਭਾਟੀਆ ਅਤੇ ਨੂੰ ਨੰਦਿਨੀ ਨੇ Roadies- Journey in South Africa ਦੀ ਟਰਾਫ਼ੀ ਆਪਣੇ ਨਾਮ ਕੀਤੀ ਹੈ। ਇਹ ਪਹਿਲਾ ਮੌਕਾ ਹੈ ਜਦੋਂ ਰੋਡੀਜ਼ ਨੂੰ ਇਕ ਨਹੀਂ ਸਗੋਂ ਦੋ ਜੇਤੂ ਮਿਲੇ ਹਨ।

PunjabKesari

ਇਹ ਵੀ ਪੜ੍ਹੋ : ਮੁੰਬਈ ਪਰਤਦੇ ਹੀ ਗਰਭਵਤੀ ਆਲੀਆ ਭੱਟ ਨੂੰ ਮਿਲਣ ਪਹੁੰਚੇ ਮਾਤਾ-ਪਿਤਾ ਅਤੇ ਭੈਣ (ਦੇਖੋ ਵੀਡੀਓ)

ਫ਼ਾਈਨਲ ’ਚ ਕੇਵਿਨ ਅਲਮਾਸਿਫ਼- ਮੂਜ਼ ਜਟਾਣਾ, ਯੁਕਤੀ ਅਰੋੜਾ- ਜਸਵੰਤ ਬੋਪੰਨਾ, ਗੌਰਵ ਅਲਗ- ਸਿਮੀ ਤਲਸਾਨੀਆ, ਆਸ਼ੀਸ਼ ਭਾਟੀਆ ਅਤੇ ਨੰਦਿਨੀ ਵਿਚਕਾਰ ਖ਼ਿਤਾਬੀ ਮੁਕਾਬਲਾ ਹੋਇਆ ਸੀ। ਸਾਰਿਆਂ ਨੂੰ ਚਾਰ ਸਟੇਜ ਪਾਰ ਕਰਨੇ ਸੀ। ਇਸ ਦੌਰਾਨ ਕਈ ਹੈਰਾਨੀਜਨਕ ਮੋੜ ਵੀ ਆਏ।

 

ਆਖ਼ਿਰਕਾਰ ਸਸਪੈਂਸ ਖ਼ਤਮ ਕਰਦੇ ਹੋਏ ਆਸ਼ੀਸ਼ ਅਤੇ ਨੰਦਿਨੀ ਨੇ ਸੀਜ਼ਨ ਦੀ ‘ਅਲਟੀਮੇਟ ਚੈਂਪੀਅਨ’ ਦੀ ਟਰਾਫ਼ੀ ਆਪਣੇ ਨਾਂ ਕਰ ਲਈ। ਰੋਡੀਜ਼ ਦੇ ਗ੍ਰੈਂਡ ਫ਼ਿਨਾਲੇ ਸਮੇਤ ਪੂਰੇ ਸੀਜ਼ਨ ਦੀ ਸ਼ੂਟਿੰਗ ਦੱਖਣੀ ਅਫ਼ਰੀਕਾ ਦੇ ਕੇਪ ਟਾਊਨ ’ਚ ਹੋਈ। ਰੋਡੀਜ਼ ਦੇ ਇਸ ਸੀਜ਼ਨ ਨੂੰ ਸੋਨੂੰ ਸੂਦ ਨੇ ਹੋਸਟ ਕੀਤਾ ਸੀ।

PunjabKesari

ਇਹ ਵੀ ਪੜ੍ਹੋ : ਈਦ ਮੌਕੇ ਹਿਨਾ ਨੇ ਸ਼ਰਾਰਾ ਸੂਟ ’ਚ ਆਪਣੀ ਖੂਬਸੂਰਤੀ ਨਾਲ ਕੀਤਾ ਦੀਵਾਨਾ (ਦੇਖੋ ਤਸਵੀਰਾਂ)

ਇਸ ਸੀਜ਼ਨ ਨੂੰ ਬਿਲਕੁਲ ਨਵੇਂ ਫ਼ਾਰਮੈਟ ’ਚ ਸ਼ੂਟ ਕੀਤਾ ਗਿਆ ਸੀ। ਇਸ ’ਚ ਨਵਾਂ ਮੁਕਾਬਲੇਬਾਜ਼ ਨੂੰ ਰੋਡੀਜ਼ ਦੇ ਸਾਬਕਾ ਮੁਕਾਬਲੇਬਾਜ਼ ਨਾਲ ਟੀਮ ਬਣਾਉਣੀ ਸੀ। ਦੱਸ  ਦੇਈਏ ਕਿ ਇਹ ਸੀਜ਼ਨ ਕਾਫ਼ੀ ਸਫ਼ਲ ਰਿਹਾ ਅਤੇ ਇਕ ਨਵੀਂ ਫ਼ੈਨ ਫ਼ਾਲੋਇੰਗ ਮਿਲੀ । ਰੋਡੀਜ਼ ਦੇ ਗ੍ਰੈਂਡ ਫ਼ਿਨਾਲੇ ਸਮੇਤ ਪੂਰੇ ਸੀਜ਼ਨ ਦੀ ਸ਼ੂਟਿੰਗ ਦੱਖਣੀ ਅਫ਼ਰੀਕਾ ਦੇ ਕੇਪ ਟਾਊਨ ’ਚ ਹੋਈ। ਇਸ ਤੋਂ ਪਹਿਲਾਂ ਸ਼ੋਅ ’ਚ ਕਈ ਚੁਣੌਤੀਆਂ, ਟਵਿਸਟ ਅਤੇ ਮੋੜ ਦੇਖਣ ਨੂੰ ਮਿਲੇ।


author

Anuradha

Content Editor

Related News