ਡਰੱਗਸ ਮਾਮਲੇ 'ਚ ਫਸੇ ਆਰੀਅਨ ਖਾਨ ਨੇ NCB ਨਾਲ ਕੀਤਾ ਇਹ ਵਾਅਦਾ

10/17/2021 11:17:38 AM

ਮੁੰਬਈ- ਸੁਪਰਸਟਾਰ ਸ਼ਾਹਰੁਖ ਖਾਨ ਦਾ ਪੁੱਤਰ ਆਰੀਅਨ ਖਾਨ ਡਰੱਗਸ ਮਾਮਲੇ 'ਚ ਪਿਛਲੇ 15 ਦਿਨਾਂ ਤੋਂ ਪੁਲਸ ਦੀ ਹਿਰਾਸਤ 'ਚ ਹੈ। ਉਸ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ 'ਚ ਰੱਖਿਆ ਗਿਆ ਹੈ। ਮਾਮਲੇ ਦੀ ਅਜੇ ਸੁਣਵਾਈ ਚੱਲ ਰਹੀ ਹੈ। ਸੈਸ਼ਨ ਕੋਰਟ ਨੇ ਉਸ ਦੀ ਜ਼ਮਾਨਤ 'ਤੇ 20 ਅਕਤੂਬਰ ਤੱਕ ਫੈ਼ਸਲਾ ਸੁਰੱਖਿਅਤ ਰੱਖਿਆ ਹੈ। ਮਾਂ-ਪਿਓ ਤੋਂ ਇੰਨੇ ਦਿਨਾਂ ਤੋਂ ਦੂਰ ਪੁਲਸ ਦੀ ਹਿਰਾਸਤ 'ਚ ਆਰੀਅਨ ਖਾਨ ਦਾ ਬੁਰਾ ਹਾਲ ਹੈ। ਉਧਰ ਸ਼ਾਹਰੁਖ-ਗੌਰੀ ਵੀ ਪੁੱਤਰ ਲਈ ਕਾਫੀ ਪਰੇਸ਼ਾਨ ਹਨ। ਇਸ ਦੌਰਾਨ ਆਰੀਅਨ ਨੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਦੇ ਅਧਿਕਾਰੀਆਂ ਨੂੰ ਕਿਹਾ ਕਿ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਗਰੀਬਾਂ ਦੀ ਮਦਦ ਕਰਾਂਗੇ।


ਮੀਡੀਆ ਰਿਪੋਰਟਸ ਮੁਤਾਬਕ ਐੱਨ.ਸੀ.ਬੀ. ਦੇ ਜੋਨਲ ਡਾਇਰੈਕਟਰ ਸਮੀਰ ਵਾਨਖੇਡੇ ਨੇ ਆਪਣੀ ਟੀਮ ਦੇ ਨਾਲ ਹਾਲ ਹੀ 'ਚ ਆਰੀਅਨ ਖਾਨ ਦੀ ਕਾਊਂਸਲਿੰਗ ਕੀਤੀ ਸੀ। ਇਸ ਦੌਰਾਨ ਆਰੀਅਨ ਨੇ ਉਸ ਨੂੰ ਕਿਹਾ ਕਿ ਜੇਲ੍ਹ ਤੋਂ ਬਾਹਰ ਨਿਕਲਣ ਤੋਂ ਬਾਅਦ ਉਹ ਗਰੀਬਾਂ ਅਤੇ ਕਮਜ਼ੋਰਾਂ ਦੀ ਮਦਦ ਕਰੇਗਾ। ਕਾਊਂਸਲਿੰਗ ਸੈਸ਼ਨ 'ਚ ਆਰੀਅਨ ਨੇ ਇਹ ਵੀ ਵਾਅਦਾ ਕੀਤਾ ਕਿ ਉਹ ਹੁਣ ਕਦੇ ਕੁਝ ਗਲਤ ਨਹੀਂ ਕਰਨਗੇ ਜਿਸ ਦੀ ਵਜ੍ਹਾ ਨਾਲ ਉਹ ਚਰਚਾ 'ਚ ਆਉਣ। ਨਾਲ ਹੀ ਆਰੀਅਨ ਨੇ ਕਿਹਾ 'ਮੈਂ ਇਕ ਦਿਨ ਅਜਿਹਾ ਜ਼ਰੂਰ ਕਰਾਂਗਾ ਜਿਸ ਨਾਲ ਤੁਹਾਨੂੰ ਮੇਰੇ 'ਤੇ ਮਾਣ ਹੋਵੇਗਾ। 


ਦੱਸ ਦੇਈਏ ਕਿ ਆਰੀਅਨ ਖਾਨ 2 ਅਕਤੂਬਰ ਤੋਂ ਡਰੱਗ ਮਾਮਲੇ 'ਚ ਐੱਨ.ਸੀ.ਬੀ. ਦੀ ਕਸਟਡੀ 'ਚ ਹੈ। ਪੁਲਸ ਨੇ ਮੁੰਬਈ ਤੋਂ ਕਰੂਜ਼ ਜਾ ਰਹੇ ਸ਼ਿਪ 'ਤੇ ਹੋ ਰਹੀ ਡਰੱਗਸ ਪਾਰਟੀ 'ਚ ਛਾਪਾ ਮਾਰਿਆ ਸੀ ਜਿਸ 'ਚ ਉਨ੍ਹਾਂ ਨੇ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਸਮੇਤ ਹੋਰ ਕਈਆਂ ਨੂੰ ਆਪਣੀ ਹਿਰਾਸਤ 'ਚ ਲਿਆ ਸੀ। 


Aarti dhillon

Content Editor

Related News