ਆਰੀਅਨ ਡਰੱਗ ਕੇਸ : ਜੇਲ੍ਹ 'ਚ ਰਾਮ ਅਤੇ ਸੀਤਾ ਨਾਲ ਜੁੜੀ ਪੁਸਤਕ ਪੜ੍ਹ ਰਹੇ ਹਨ ਆਰੀਅਨ ਖਾਨ

Sunday, Oct 24, 2021 - 02:21 PM (IST)

ਆਰੀਅਨ ਡਰੱਗ ਕੇਸ : ਜੇਲ੍ਹ 'ਚ ਰਾਮ ਅਤੇ ਸੀਤਾ ਨਾਲ ਜੁੜੀ ਪੁਸਤਕ ਪੜ੍ਹ ਰਹੇ ਹਨ ਆਰੀਅਨ ਖਾਨ

ਨਵੀਂ ਦਿੱਲੀ : ਸੁਪਰ ਸਟਾਰ ਸ਼ਾਹਰੁਖ ਖਾਨ ਦਾ ਬੇਟਾ ਆਰੀਅਨ ਖ਼ਾਨ ਨਸ਼ਿਆਂ ਦੇ ਮਾਮਲੇ 'ਚ ਜੇਲ੍ਹ 'ਚ ਹੈ। ਤਿੰਨ ਹਫ਼ਤਿਆਂ ਤੋਂ ਮੁੰਬਈ ਦੀ ਆਰਥਰ ਰੋਡ ਜੇਲ੍ਹ 'ਚ ਬੰਦ ਆਰੀਅਨ ਦੀ ਜ਼ਮਾਨਤ ਪਟੀਸ਼ਨ ਦੋ ਵਾਰ ਰੱਦ ਹੋ ਚੁੱਕੀ ਹੈ। ਖਬਰਾਂ ਹਨ ਕਿ ਸ਼ਾਹਰੁਖ ਦਾ ਲਾਡਲਾ ਜੇਲ੍ਹ 'ਚ ਬਹੁਤ ਪਰੇਸ਼ਾਨ ਹੈ। ਜਦੋਂ ਕਿੰਗ ਖਾਨ ਮੁਲਾਕਾਤ ਲਈ ਜੇਲ੍ਹ ਗਏ ਆਰੀਅਨ ਸਾਰਾ ਸਮਾਂ ਸਿਰਫ ਰੋ ਰਿਹਾ ਸੀ। ਇਸ ਨਾਲ ਹੀ ਆਰਥਰ ਰੋਡ ਜੇਲ੍ਹ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਆਰੀਅਨ ਜੇਲ੍ਹ 'ਚ ਲਾਇਬ੍ਰੇਰੀ 'ਚੋਂ ਕਿਤਾਬਾਂ ਲੈ ਕੇ ਪੜ੍ਹ ਰਿਹਾ ਹੈ। ਹਾਲ ਹੀ 'ਚ ਉਸ ਨੇ ਇੱਥੋਂ ਦੋ ਕਿਤਾਬਾਂ ਲਈਆਂ ਹਨ। ਪਹਿਲੀ ਗੋਲਡਨ ਲਾਇਨ ਅਤੇ ਦੂਜੀ ਕਿਤਾਬ ਭਗਵਾਨ ਰਾਮ ਅਤੇ ਸੀਤਾ ਦੀਆਂ ਕਹਾਣੀਆਂ 'ਤੇ ਅਧਾਰਤ ਹੈ।

Will Aryan Khan Finally Get Bail? This is What the NCB Court Needs to  Consider
ਆਰੀਅਨ ਜੇਲ੍ਹ 'ਚ ਹੈ ਪਰੇਸ਼ਾਨ
ਐੱਚ.ਟੀ ਦੀਆਂ ਰਿਪੋਰਟਾਂ ਮੁਤਾਬਕ ਆਰੀਅਨ ਹਰ ਰੋਜ਼ ਜੇਲ੍ਹ ਵਿਚ ਸ਼ਾਮ ਦੀ ਆਰਤੀ 'ਚ ਸ਼ਾਮਲ ਹੁੰਦਾ ਹੈ। ਉਸ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਜੇਲ੍ਹ ਸਟਾਫ ਨੇ ਆਰੀਅਨ ਨੂੰ ਸੁਝਾਅ ਦਿੱਤਾ ਕਿ ਉਹ ਲਾਇਬ੍ਰੇਰੀ ਤੋਂ ਆਪਣੀ ਪਸੰਦ ਦੀਆਂ ਕਿਤਾਬਾਂ ਪੜ੍ਹ ਕੇ ਸਮਾਂ ਪਾਸ ਕਰ ਸਕਦਾ ਹੈ। ਜੇਲ੍ਹ ਦੀ ਲਾਇਬ੍ਰੇਰੀ 'ਚ ਬਹੁਤ ਸਾਰੀਆਂ ਧਾਰਮਿਕ ਤੇ ਪ੍ਰੇਰਣਾਦਾਇਕ ਪੁਸਤਕਾਂ ਮੌਜੂਦ ਹਨ।

Aryan Khan Case New Twist, Witness, Prabhakar Sail Alleges 18 Crore  Pay-off, NCB Sameer Wankhede And KP Gosavi - आर्यन खान केस में ट्विस्ट: एक  गवाह का दावा- 18 करोड़ में तय
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵਿਸ਼ੇਸ਼ ਅਦਾਲਤ ਨੇ ਡਰੱਗਜ਼ ਮਾਮਲੇ 'ਚ ਆਰੀਅਨ ਖਾਨ ਤੇ ਦੋ ਹੋਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਆਰੀਅਨ ਖਾਨ ਨੇ ਆਪਣੀ ਜ਼ਮਾਨਤ ਖਾਰਜ ਹੋਣ 'ਤੇ ਐੱਨ. ਡੀ. ਪੀ. ਐੱਸ. ਅਦਾਲਤ ਦੇ ਆਦੇਸ਼ ਖ਼ਿਲਾਫ਼ ਬੰਬੇ ਹਾਈ ਕੋਰਟ 'ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ।


author

Aarti dhillon

Content Editor

Related News