ARYAN KHAN CASE : ਦਿਲ ਦਾ ਦੌਰਾ ਪੈਣ ਕਾਰਨ NCB ਦੇ ਗਵਾਹ ਪ੍ਰਭਾਕਰ ਸੇਲ ਦਾ ਦਿਹਾਂਤ

04/02/2022 10:53:35 AM

ਮੁੰਬਈ- ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨਾਲ ਜੁੜੇ ਡਰੱਗ ਮਾਮਲੇ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਹੈ ਕਿ ਇਸ ਕੇਸ 'ਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਦੇ ਗਵਾਬ ਪ੍ਰਭਾਕਰ ਸੇਲ ਦੀ ਮੌਤ ਹੋ ਗਈ ਹੈ।

PunjabKesari
ਉਨ੍ਹਾਂ ਦੇ ਵਕੀਲ ਤੁਸ਼ਾਰ ਖੰਡਾਰੇ ਦੇ ਅਨੁਸਾਰ ਕੱਲ ਚੇਂਬੂਰ ਦੇ ਮਾਹੁਲ ਇਲਾਕੇ 'ਚ ਉਨ੍ਹਾਂ ਦੀ ਰਿਹਾਇਸ਼ 'ਚ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦਾ ਦਿਹਾਂਤ ਹੋ ਗਿਆ। ਪ੍ਰਭਾਕਰ ਸੇਲ ਦੀ ਮ੍ਰਿਤਕ ਦੇਹ ਅੱਜ ਸਵੇਰੇ 11 ਵਜੇ ਅੰਧੇਰੀ ਸਥਿਤ ਉਨ੍ਹਾਂ ਦੇ ਘਰ ਲਿਆਂਦੀ ਜਾਵੇਗੀ। ਉਧਰ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

PunjabKesari
ਆਰੀਅਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਪ੍ਰਭਾਕਰ ਚਰਚਾ 'ਚ ਆਏ ਸਨ। ਪ੍ਰਭਾਕਰ ਡਰੱਗ ਮਾਮਲੇ ਦੇ ਇਕ ਪ੍ਰਮੁੱਖ ਗਵਾਹ ਸਨ। ਪ੍ਰਭਾਕਰ ਨੇ ਐੱਨ.ਸੀ.ਬੀ ਕੋਰਟ 'ਚ ਇਕ ਹਲਫਨਾਮਾ ਦਾਖ਼ਲ ਕੀਤਾ ਸੀ ਕਿ ਉਹ ਕੇਪੀ ਗੋਸਾਵੀ ਦੇ ਪਰਸਨਲ ਬਾਡੀਗਾਰਡ ਸਨ। ਕੇਪੀ ਗੋਸਾਵੀ ਉਹੀਂ ਹਨ ਜਿਸ ਦੀ ਆਰੀਅਨ ਦੇ ਨਾਲ ਸੈਲਫੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈ ਸੀ।

PunjabKesari
ਉਨ੍ਹਾਂ ਨੇ ਕਿਹਾ ਸੀ ਕਿ ਆਰੀਅਨ ਖਾਨ ਨੂੰ ਛੱਡਣ ਲਈ ਸ਼ਾਹਰੁਖ ਖਾਨ ਦੀ ਮੈਨੇਜਰ ਪੂਜਾ ਡਡਲਾਨੀ, ਕੇਪੀ ਗੋਸਾਵੀ ਅਤੇ ਸੈਮ ਡਿਸੂਜਾ ਦੇ ਵਿਚਾਲੇ 25 ਕਰੋੜ ਰੁਪਏ ਦੀ ਡੀਲ ਹੋ ਰਹੀ ਸੀ ਅਤੇ 18 ਕਰੋੜ 'ਤੇ ਸਹਿਮਤੀ ਬਣੀ ਸੀ। ਇਸ 'ਚ 8 ਕਰੋੜ ਰੁਪਏ ਸਮੀਰ ਵਾਨਖੇਡੇ ਨੂੰ ਦਿੱਤੇ ਜਾਣੇ ਸਨ। ਪ੍ਰਭਾਕਰ ਦੇ ਦਾਵਿਆਂ ਨੂੰ ਤੁਰੰਤ ਬਾਅਦ, ਐੱਨ.ਸੀ.ਬੀ. ਹਰਕਤ 'ਚ ਆਈ ਅਤੇ ਸਮੀਰ ਵਾਨਖੇਡੇ ਅਤੇ ਹੋਰਾਂ ਦੇ ਬਿਆਨ ਦਰਜ ਕਰਨ ਲਈ ਪੰਜ ਮੈਂਬਰੀ ਟੀਮ ਨੂੰ ਮੁੰਬਈ ਭੇਜ ਦਿੱਤਾ।


Aarti dhillon

Content Editor

Related News