ਆਰੀਅਨ ਡਰੱਗ ਕੇਸ ''ਚ ਫਸੀ ਅਨਨਿਆ ਪਾਂਡੇ ਤੋਂ ਮੁੜ ਐੱਨ. ਸੀ. ਬੀ. ਵਲੋਂ ਪੁੱਛਗਿੱਛ
Saturday, Oct 23, 2021 - 11:15 AM (IST)
ਮੁੰਬਈ (ਬਿਊਰੋ) : ਮੁੰਬਈ ਕਰੂਜ਼ ਡਰੱਗਜ਼ ਮਾਮਲੇ 'ਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਦੀ ਕਾਰਵਾਈ ਚੱਲ ਰਹੀ ਹੈ। ਅਨਨਿਆ ਨੂੰ ਐੱਨ. ਸੀ. ਬੀ. ਨੇ ਤਲਬ ਕੀਤਾ ਸੀ ਅਤੇ ਬੀਤੇ ਦਿਨ 11 ਵਜੇ ਤੱਕ ਪੇਸ਼ ਹੋਣਾ ਸੀ ਪਰ ਉਹ ਐੱਨ. ਸੀ. ਬੀ. ਦਫਤਰ ਆਪਣੇ ਪਿਤਾ ਨਾਲ ਪਹੁੰਚੀ ਸੀ। ਚੰਕੀ ਪਾਂਡੇ ਦੀ ਧੀ ਅਨਨਿਆ ਪਾਂਡੇ ਨੂੰ ਕਰੂਜ਼ ਡਰੱਗਜ਼ ਮਾਮਲੇ 'ਚ ਆਰੀਅਨ ਖ਼ਾਨ ਨਾਲ ਗੱਲਬਾਤ ਦੇ ਆਧਾਰ 'ਤੇ ਤਲਬ ਕੀਤਾ ਗਿਆ ਹੈ।
ਐੱਨ. ਸੀ. ਬੀ. ਸੂਤਰਾਂ ਮੁਤਾਬਕ, ਇਸ ਗੱਲਬਾਤ 'ਚ ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਅਨਨਿਆ ਗਾਂਜੇ ਬਾਰੇ ਗੱਲ ਕਰ ਰਹੀ ਸੀ। ਇਹ ਵੀ ਦੋਸ਼ ਹੈ ਕਿ ਆਰੀਅਨ ਉਸ ਗੱਲਬਾਤ 'ਚ ਗਾਂਜੇ ਦਾ ਪ੍ਰਬੰਧ ਕਰਨ ਬਾਰੇ ਗੱਲ ਕਰ ਰਿਹਾ ਸੀ। ਅਨਨਿਆ 'ਤੇ ਦੋਸ਼ ਹੈ ਕਿ ਉਹ ਚੈਟ 'ਚ ਗਾਂਜੇ ਦਾ ਪ੍ਰਬੰਧ ਕਰਨ ਦੀ ਗੱਲ ਕਰ ਰਹੀ ਹੈ। ਐੱਨ. ਸੀ. ਬੀ. ਦੇ ਸੂਤਰਾਂ ਅਨੁਸਾਰ, ਜਦੋਂ ਐੱਨ. ਸੀ. ਬੀ. ਨੇ ਉਸ ਗੱਲਬਾਤ ਬਾਰੇ ਪੁੱਛਿਆ ਤਾਂ ਅਨਨਿਆ ਨੇ ਕਿਹਾ ਕਿ ਉਹ ਮਜ਼ਾਕ ਕਰ ਰਹੀ ਸੀ। ਸੂਤਰਾਂ ਨੇ ਦੱਸਿਆ ਕਿ ਚੈਟ ਤੋਂ ਇਲਾਵਾ ਇਨ੍ਹਾਂ 'ਚ ਨਸ਼ਿਆਂ ਨਾਲ ਸਬੰਧਤ ਗੱਲਬਾਤ ਹੋਈ ਹੈ। ਐੱਨ. ਸੀ. ਬੀ. ਦੀਆਂ ਇਨ੍ਹਾਂ ਚੈਟਾਂ ਦੀ ਤਸਦੀਕ ਹੋਣੀ ਹੈ ਕਿ ਇਸ ਕਾਰਨ ਉਸ ਤੋਂ ਪੁੱਛਗਿੱਛ ਕਰਨੀ ਜ਼ਰੂਰੀ ਹੈ।
ਇਹ ਖ਼ਬਰ ਵੀ ਪੜ੍ਹੋ - ਗਾਇਕ Guru Randhawa ਨਾਲ ਬਰਫੀਲੀ ਵਾਦੀਆਂ 'ਚ ਰੋਮਾਂਟਿਕ ਹੋਈ Mrunal Thakur, ਵੇਖੋ ਵੀਡੀਓ
ਦੱਸ ਦਈਏ ਕਿ ਬੀਤੇ ਦਿਨੀਂ ਵੀ ਐੱਨ. ਸੀ. ਬੀ. ਨੇ ਅਨਨਿਆ ਤੋਂ ਕਰੀਬ ਦੋ ਘੰਟੇ ਪੁੱਛਗਿੱਛ ਕੀਤੀ ਸੀ। ਅਨਨਿਆ ਦਾ ਨਾਂ ਆਰੀਅਨ ਖ਼ਾਨ ਦੀ ਵ੍ਹਟਸਐਪ ਚੈਟ 'ਚ ਸਾਹਮਣੇ ਆਇਆ ਹੈ। ਐੱਨ. ਸੀ. ਬੀ. ਨੇ ਅਨਨਿਆ ਪਾਂਡੇ ਦੇ ਘਰ ਛਾਪਾ ਮਾਰਿਆ ਤੇ ਉਸ ਦਾ ਮੋਬਾਈਲ ਤੇ ਲੈਪਟਾਪ ਜ਼ਬਤ ਕਰ ਲਿਆ। ਐੱਨ. ਸੀ. ਬੀ. ਨੇ ਦੋ ਦਿਨਾਂ 'ਚ ਬਾਂਦਰਾ, ਸੀ. ਐੱਸ. ਟੀ, ਨਾਲਾਸੋਪਾਰਾ ਸਮੇਤ 5 ਥਾਵਾਂ 'ਤੇ ਛਾਪੇ ਮਾਰੇ।
ਅਨਨਿਆ ਪਾਂਡੇ ਤੋਂ ਵ੍ਹਟਸਐਪ ਚੈਟ ਦੇ ਸੰਬੰਧ 'ਚ ਵੀਰਵਾਰ ਨੂੰ ਪੁੱਛਗਿੱਛ ਕੀਤੀ ਜਾਣੀ ਸੀ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਅਨਨਿਆ ਤੋਂ ਵੀਰਵਾਰ ਨੂੰ ਜ਼ਿਆਦਾ ਪੁੱਛਗਿੱਛ ਨਹੀਂ ਕੀਤੀ ਗਈ। ਇਹੀ ਕਾਰਨ ਹੈ ਕਿ ਏਜੰਸੀ ਨੇ ਸ਼ੁੱਕਰਵਾਰ ਸਵੇਰੇ 11 ਵਜੇ ਅਨਨਿਆ ਨੂੰ ਪੁੱਛਗਿੱਛ ਲਈ ਐੱਨ. ਸੀ. ਬੀ. ਦਫਤਰ ਬੁਲਾਇਆ।
ਇਹ ਖ਼ਬਰ ਵੀ ਪੜ੍ਹੋ - ਜਦੋਂ Shinda ਤੇ Ekom ਨੇ ਲਾਈ ਪਿਓ Gippy Grewal ਤੇ Neeru Bajwa ਦੀ ਨਕਲ, ਵੇਖੋ ਵੀਡੀਓ
ਦੱਸਣਯੋਗ ਹੈ ਕਿ ਸ਼ਾਹਰੁਖ ਖ਼ਾਨ ਦਾ ਬੇਟਾ ਆਰੀਅਨ ਖ਼ਾਨ ਕਰੂਜ਼ ਡਰੱਗਜ਼ ਮਾਮਲੇ 'ਚ ਆਰਥਰ ਰੋਡ ਜੇਲ੍ਹ 'ਚ ਬੰਦ ਹੈ। ਵੀਰਵਾਰ ਸਵੇਰੇ ਸ਼ਾਹਰੁਖ ਨੇ ਆਰੀਅਨ ਨਾਲ ਮੁਲਾਕਾਤ ਕੀਤੀ ਸੀ। ਉਹ ਕਰੀਬ 15 ਮਿੰਟ ਤੱਕ ਉੱਥੇ ਰਹੇ। ਆਰੀਅਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਸ਼ਾਹਰੁਖ ਖ਼ਾਨ ਆਪਣੇ ਪੁੱਤਰ ਨੂੰ ਮਿਲਣ ਆਏ ਸੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਆਰੀਅਨ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਆਰੀਅਨ ਖ਼ਾਨ ਅਤੇ 8 ਹੋਰਨਾਂ ਨੂੰ 3 ਅਕਤੂਬਰ ਨੂੰ ਹਿਰਾਸਤ 'ਚ ਲਿਆ ਗਿਆ ਤੇ ਬਾਅਦ 'ਚ ਗ੍ਰਿਫ਼ਤਾਰ ਕਰ ਲਿਆ ਗਿਆ। ਕਰੂਜ਼ ਜਹਾਜ਼ 'ਤੇ ਐੱਨ. ਸੀ. ਬੀ. ਦੁਆਰਾ ਛਾਪੇਮਾਰੀ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - Gugu Gill ਦੇ ਪਿੰਡ ਪਹੁੰਚੇ Jasbir jassi, ਦੋਵਾਂ ਨੇ ਰਲ ਇੰਝ ਲਾਈਆਂ ਰੋਣਕਾਂ (ਵੇਖੋ ਤਸਵੀਰਾਂ)