ਆਰੀਅਨ ਡਰੱਗਸ ਕੇਸ : ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਅਜਿਹੀ ਹੋਈ ਸ਼ਾਹਰੁਖ ਦੇ ਪੁੱਤਰ ਦੀ ਹਾਲਤ
Thursday, Nov 11, 2021 - 10:53 AM (IST)
ਮੁੰਬਈ- ਡਰੱਗਸ ਮਾਮਲੇ 'ਚ ਫਸੇ ਪੁੱਤਰ ਆਰੀਅਨ ਖਾਨ ਦੀ ਰਿਹਾਈ ਤੋਂ ਬਾਅਦ ਭਾਵੇਂ ਹੀ ਅਦਾਕਾਰ ਸ਼ਾਹਰੁਖ ਖਾਨ ਅਤੇ ਗੌਰੀ ਖਾਨ ਨੂੰ ਰਾਹਤ ਦਾ ਸਾਹ ਆਇਆ ਹੈ ਪਰ ਆਰੀਅਨ ਖਾਨ ਨੇ ਜੋ ਮੁਸਿਬਤ ਝੱਲੀ ਹੈ ਉਸ ਤੋਂ ਉਭਰਨ ਲਈ ਸ਼ਾਇਦ ਉਸ ਨੂੰ ਸਮਾਂ ਲੱਗੇਗਾ। ਖਬਰ ਹੈ ਕਿ ਸ਼ਾਹਰੁਖ ਦੇ ਪੁੱਤਰ ਨੇ ਡਰੱਗਸ ਮਾਮਲੇ 'ਚ ਜੇਲ੍ਹ ਕੱਟਣ ਤੋਂ ਬਾਅਦ ਖੁਦ ਨੂੰ ਬਹੁਤ ਹੀ ਸੀਮਿਤ ਕਰ ਲਿਆ ਹੈ ਉਹ ਨਾ ਤਾਂ ਕਿਸੇ ਨਾਲ ਜ਼ਿਆਦਾ ਗੱਲ ਕਰਦਾ ਹੈ ਅਤੇ ਨਾ ਹੀ ਕਿਸੇ ਨੂੰ ਮਿਲਦਾ ਹੈ।
ਆਰੀਅਨ ਦੇ ਦੋਸਤ ਮੁਤਾਬਕ ਆਰੀਅਨ ਕਿਸੇ ਨਾਲ ਵੀ ਜ਼ਿਆਦਾ ਗੱਲ ਨਹੀਂ ਕਰ ਰਿਹਾ। ਜ਼ਿਆਦਾਤਰ ਉਹ ਆਪਣੇ ਕਮਰੇ 'ਚ ਹੀ ਰਹਿੰਦਾ ਹੈ, ਨਾ ਹੀ ਬਾਹਰ ਜਾਂਦਾ ਹੈ ਨਾ ਘੁੰਮਦਾ-ਫਿਰਦਾ ਹੈ। ਇਥੇ ਤੱਕ ਕਿ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਆਪਣੇ ਦੋਸਤਾਂ ਨੂੰ ਮਿਲਣ ਬਾਹਰ ਨਹੀਂ ਜਾ ਰਿਹਾ ਹੈ। ਆਰੀਅਨ ਪਹਿਲਾਂ ਤੋਂ ਹੀ ਬਹੁਤ ਸ਼ਾਂਤ ਰਹਿਣ ਵਾਲਾ ਲੜਕਾ ਸੀ ਪਰ ਹੁਣ ਉਹ ਹੋਰ ਸ਼ਾਂਤ ਹੋ ਗਿਆ ਹੈ। ਆਰੀਅਨ ਨੂੰ ਬੇਲ ਮਿਲੇ ਹੋਏ ਹਫਤਾ ਬੀਤ ਚੁੱਕਾ ਹੈ ਪਰ ਉਹ ਹੁਣ ਵੀ ਉਨ੍ਹਾਂ ਸਭ ਚੀਜ਼ਾਂ ਤੋਂ ਬਾਹਰ ਨਹੀਂ ਆ ਪਾਇਆ ਹੈ। ਫਿਲਹਾਲ ਪਰਿਵਾਰ ਵੀ ਆਰੀਅਨ ਨੂੰ ਉਂਝ ਹੀ ਰਹਿਣ ਦੇ ਰਿਹਾ ਹੈ ਜਿਵੇਂ ਉਹ ਚਾਹੁੰਦਾ ਹੈ।
ਸੂਤਰਾਂ ਨੇ ਦੱਸਿਆ ਕਿ ਸਿਰਫ ਆਰੀਅਨ ਲਈ ਬਾਡੀਗਾਰਡ ਹਾਇਰ ਕਰਨ ਦਾ ਅਜੇ ਕੋਈ ਪਲਾਨ ਨਹੀਂ ਹੈ। ਫਿਲਹਾਲ ਸ਼ਾਹਰੁਖ ਆਪਣੇ ਪੁੱਤਰ ਨੂੰ ਪੂਰਾ ਸਮਾਂ ਦਿੰਦੇ ਹਨ ਅਤੇ ਉਨ੍ਹਾਂ ਨੇ ਹੁਣ ਲਈ ਆਪਣੀਆਂ ਸਾਰੀਆਂ ਫਿਲਮਾਂ ਦੀ ਸ਼ੂਟਿੰਗ ਪੋਸਟਪਾਨ ਕਰ ਦਿੱਤੀ ਹੈ। ਇਸ ਸਮੇਂ ਉਹ ਸਿਰਫ ਆਪਣੇ ਪੁੱਤਰ ਦੇ ਨਾਲ ਰਹਿਣਾ ਚਾਹੁੰਦੇ ਹਨ।
ਦੱਸ ਦੇਈਏ ਕਿ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਪਿਛਲੇ ਮਹੀਨੇ ਭਾਵ 2 ਅਕਤੂਬਰ ਨੂੰ ਡਰੱਗਸ ਮਾਮਲੇ 'ਚ ਐੱਨ.ਸੀ.ਬੀ. ਦੀ ਹਿਰਾਸਤ 'ਚ ਆ ਗਏ ਸਨ। ਐੱਨ.ਸੀ.ਬੀ. ਨੇ ਮੁੰਬਈ ਤੋਂ ਗੋਆ ਜਾ ਰਹੇ ਇਕ ਕਰੂਜ਼ ਸ਼ਿਪ 'ਤੇ ਚੱਲ ਰਹੀ ਰੇਵ ਪਾਰਟੀ ਤੋਂ ਆਰੀਅਨ ਖਾਨ, ਉਨ੍ਹਾਂ ਦੇ ਦੋਸਤ ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਸਮੇਤ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਹਾਲਾਂਕਿ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਆਰੀਅਨ 28 ਅਕਤੂਬਰ ਨੂੰ ਜੇਲ੍ਹ ਤੋਂ ਰਿਹਾਅ ਹੋ ਗਏ ਸਨ।