Drug Case : ਹੁਣ ਐੱਨ. ਸੀ. ਬੀ. ਖ਼ਿਲਾਫ਼ ਸੁਪਰੀਮ ਕੋਰਟ ''ਚ ਪਟੀਸ਼ਨ ਦਾਇਰ, ਜਾਣੋ ਪੂਰਾ ਮਾਮਲਾ

10/19/2021 11:57:07 AM

ਨਵੀਂ ਦਿੱਲੀ (ਬਿਊਰੋ) - ਸ਼ਿਵ ਸੈਨਾ ਦੇ ਇਕ ਨੇਤਾ ਨੇ ਕਰੂਜ਼ ਸਮੁੰਦਰੀ ਜਹਾਜ਼ ਤੋਂ ਨਸ਼ੇ ਵਾਲੇ ਪਦਾਰਥਾਂ ਦੀ ਕਥਿਤ ਜ਼ਬਤੀ ਦੇ ਮਾਮਲੇ 'ਚ ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਦੀ ਗ੍ਰਿਫ਼ਤਾਰੀ ਦੇ ਮੱਦੇਨਜ਼ਰ ਸੁਪਰੀਮ ਕੋਰਟ 'ਚ ਪਟੀਸ਼ਨ ਦਰਜ ਕੀਤੀ ਹੈ। ਪਟੀਸ਼ਨ 'ਚ ਮੁੰਬਈ 'ਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਅਤੇ ਇਸ ਦੇ ਅਧਿਕਾਰੀਆਂ ਦੀ ਕਾਰਜਸ਼ੈਲੀ ਦੀ ਕਾਨੂੰਨੀ ਜਾਂਚ ਕਰਾਉਣ ਦੀ ਅਪੀਲ ਕੀਤੀ ਗਈ ਹੈ। ਪਟੀਸ਼ਨ 'ਚ ਅਦਾਲਤ ਨੂੰ ਆਰੀਅਨ ਖ਼ਾਨ ਦੇ ਮੌਲਿਕ ਅਧਿਕਾਰਾਂ ਦੀ ਰਾਖੀ ਲਈ ਖੁਦ-ਨੋਟਿਸ ਲੈਣ ਦੀ ਅਪੀਲ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਸ਼ਹਿਨਾਜ਼ ਗਿੱਲ ਲਈ ਦਿਲਜੀਤ ਦੋਸਾਂਝ ਦੀ ਖ਼ਾਸ ਪੋਸਟ, ਇੰਝ ਕੀਤੀ ਅਦਾਕਾਰਾ ਦੀ ਹੌਂਸਲਾ ਅਫਜ਼ਾਈ

ਸ਼ਿਵ ਸੈਨਾ ਨੇਤਾ ਕਿਸ਼ੋਰ ਤਿਵਾੜੀ ਵੱਲੋਂ ਦਰਜ ਪਟੀਸ਼ਨ 'ਚ ਕਿਹਾ ਗਿਆ ਹੈ, ''ਮੈ ਮੁੰਬਈ 'ਚ ਐੱਨ. ਸੀ. ਬੀ. ਦੀ ਭੈੜੀ ਸ਼ੈਲੀ, ਰਵੱਈਆ ਅਤੇ ਬਦਲਾਲਊ ਭਾਵਨਾ ਦੀ ਅਣ-ਉਚਿਤ ਕਾਰਜਸ਼ੈਲੀ ਅਤੇ ਇਸ ਦੇ ਅਧਿਕਾਰੀਆਂ ਵੱਲੋਂ ਪਿਛਲੇ 2 ਸਾਲਾਂ ਤੋਂ ਚੋਣਵੀਆਂ ਫ਼ਿਲਮੀ ਹਸਤੀਆਂ ਅਤੇ ਕੁੱਝ ਮਾਡਲਾਂ ਨੂੰ ਨਿਸ਼ਾਨਾ ਬਣਾਏ ਜਾਣ ਵੱਲ ਧਿਆਨ ਦਿਵਾਉਣਾ ਚਾਹੁੰਦਾ ਹਾਂ ਅਤੇ ਐੱਨ. ਸੀ. ਬੀ. ਅਧਿਕਾਰੀਆਂ ਦੀ ਭੂਮਿਕਾ ਦਾ ਪਤਾ ਲਗਾਉਣ ਲਈ ਵਿਸ਼ੇਸ਼ ਕਾਨੂੰਨੀ ਜਾਂਚ ਸ਼ੁਰੂ ਕਰਨ ਦੀ ਅਪੀਲ ਕਰਨਾ ਚਾਹੁੰਦਾ ਹਾਂ।''

ਇਹ ਖ਼ਬਰ ਵੀ ਪੜ੍ਹੋ - ਜੇਲ੍ਹ 'ਚ ਵਧਾਈ ਗਈ ਸ਼ਾਹੁਰਖ ਦੇ ਪੁੱਤਰ ਆਰੀਅਨ ਦੀ ਸੁਰੱਖਿਆ, ਵਿਸ਼ੇਸ ਬੈਰਕ 'ਚ ਕੀਤਾ ਗਿਆ ਸ਼ਿਫਟ

ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਫਿਲਹਾਲ ਮੁੰਬਈ ਦੀ ਆਰਥਰ ਰੋਡ ਜੇਲ੍ਹ 'ਚ ਬੰਦ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨਾਲ ਉਸ ਦੀ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਸੀ। ਆਰੀਅਨ ਖ਼ਾਨ ਦੀ ਜ਼ਮਾਨਤ ਦਾ ਆਦੇਸ਼ 20 ਅਕਤੂਬਰ ਲਈ ਸੁਰੱਖਿਅਤ ਰੱਖਿਆ ਗਿਆ ਹੈ। 

ਹੁਣ ਟਾਈਮਜ਼ ਆਫ ਇੰਡੀਆ ਦੀ ਰਿਪੋਰਟਸ ਮੁਤਾਬਕ ਜੇਲ੍ਹ ਅਧਿਕਾਰੀਆਂ ਨੇ ਆਰੀਅਨ ਖ਼ਾਨ ਦੀ ਸੁਰੱਖਿਆ ਵਧਾ ਦਿੱਤੀ ਹੈ। ਕਥਿਤ ਤੌਰ 'ਤੇ ਉਸ ਇਕ ਵਿਸ਼ੇਸ਼ ਬੈਰਕ 'ਚ ਲਿਜਾਇਆ ਗਿਆ ਹੈ ਅਤੇ ਅਧਿਕਾਰੀਆਂ ਦੁਆਰਾ ਉਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਰਿਪੋਰਟਾਂ 'ਚ ਅੱਗੇ ਕਿਹਾ ਗਿਆ ਹੈ ਕਿ ਸਟਾਰ ਕਿੱਡਸ ਵੀ ਡਰੱਗ ਮਾਮਲੇ ਦੇ ਹੋਰ ਦੋਸ਼ੀਆਂ ਨਾਲ ਗੱਲਬਾਤ ਅਤੇ ਮੁਲਾਕਾਤ ਨਹੀਂ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਗਾਇਕ ਬੱਬੂ ਮਾਨ ਨੂੰ ਡੂੰਘਾ ਸਦਮਾ, ਕਰੀਬੀ ਦੋਸਤ ਦੀ ਸੜਕ ਹਾਦਸੇ 'ਚ ਹੋਈ ਮੌਤ

ਮੀਡੀਆ 'ਚ ਇਸ ਤਰ੍ਹਾਂ ਦੀਆਂ ਰਿਪੋਰਟਸ ਹੈ ਕਿ ਆਰੀਅਨ ਖ਼ਾਨ ਨੂੰ ਜੇਲ੍ਹ ਦੀਆਂ ਸਥਿਤੀਆਂ ਅਤੇ ਉਥੋਂ ਦਾ ਖਾਣਾ ਰਾਸ ਨਹੀਂ ਆ ਰਿਹਾ। ਪਹਿਲਾਂ ਕੁਝ ਦਿਨਾਂ ਨੂੰ ਆਰੀਅਨ ਖ਼ਾਨ ਨੇ ਸਿਰਫ ਬਿਸਕੁੱਟ ਖਾ ਕੇ ਦਿਨ ਕੱਢੇ ਹਨ। ਪੀਣ ਲਈ ਵੀ ਉਨ੍ਹਾਂ ਕੋਲ ਸਿਰਫ਼ ਕੁਝ ਬੋਤਲ ਹੀ ਮਿਨਰਲ ਵਾਟਰ ਬਚੀਆਂ ਸਨ। ਕਿਹਾ ਜਾ ਰਿਹਾ ਸੀ ਕਿ ਆਰੀਅਨ ਇਸ ਲਈ ਵੀ ਕੁਝ ਨਹੀਂ ਖਾ ਰਹੇ ਸੀ ਤਾਂ ਜੋ ਉਨ੍ਹਾਂ ਨੂੰ ਜੇਲ੍ਹ ਦੇ ਪਾਖਾਨੇ 'ਚ ਜਾਣਾ ਨਾ ਪਵੇ।

ਨੋਟ - ਆਰੀਅਨ ਖ਼ਾਨ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News