ਫਿਨਾਲੇ ਤੋਂ ਪਹਿਲਾਂ ਹੀ ਬਦਲੀ ਅਰੁਣਿਤਾ ਦੀ ਕਿਸਮਤ, ਕਰਨ ਜੌਹਰ ਨੇ ਦਿੱਤਾ ਗਾਣੇ ਦਾ ਆਫ਼ਰ

Saturday, Aug 07, 2021 - 04:05 PM (IST)

ਫਿਨਾਲੇ ਤੋਂ ਪਹਿਲਾਂ ਹੀ ਬਦਲੀ ਅਰੁਣਿਤਾ ਦੀ ਕਿਸਮਤ, ਕਰਨ ਜੌਹਰ ਨੇ ਦਿੱਤਾ ਗਾਣੇ ਦਾ ਆਫ਼ਰ

ਨਵੀਂ ਦਿੱਲੀ- ਸੋਨੀ ਟੀਵੀ 'ਤੇ ਆਉਣ ਵਾਲੇ ਫੇਮਸ ਸਿੰਗਿੰਸ ਰਿਐਲਿਟੀ ਸ਼ੋਅ 'ਇੰਡੀਅਨ ਆਈਡਲ' ਹਮੇਸ਼ਾ ਤੋਂ ਹੀ ਦਰਸ਼ਕਾਂ ਦਾ ਪਸੰਦੀਦਾ ਸ਼ੋਅ ਰਿਹਾ ਹੈ। ਹੁਣ ਤਕ ਇਸ ਸ਼ੋਅ ਨੇ ਕਈ ਬਿਹਤਰੀਨ ਸਿੰਗਰ ਇੰਡਸਟਰੀ ਨੂੰ ਦਿੱਤੇ ਹਨ। ਇਸ ਵਾਰ ਦਾ 'ਇੰਡੀਅਨ ਆਈਡਲ 12' ਵੀ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਸ਼ੋਅ ਤੇਜ਼ੀ ਨਾਲ ਫਿਨਾਲੇ ਵੱਲ ਵੱਧ ਰਿਹਾ ਹੈ। ਸ਼ੋਅ ਨੂੰ ਲੈ ਕੇ ਨਾ ਸਿਰਫ ਮੁਕਾਬਲੇਬਾਜ਼ ਬਲਕਿ ਪ੍ਰਸ਼ੰਸਕਾਂ 'ਚ ਵੀ ਕਾਫੀ ਕ੍ਰੇਜ ਦੇਖਣ ਨੂੰ ਮਿਲ ਰਿਹਾ ਹੈ। ਦੂਜੇ ਪਾਸੇ ਜਲਦ ਹੀ ਅਪਕਮਿੰਗ ਵੀਕੈਂਡ ਦੇ ਫਿਨਾਲੇ ਐਪੀਸੋਡ 'ਚ ਇੰਡੀਅਨ ਆਈਡਲ ਦੇ ਸੀਜ਼ਨ 12 ਦਾ ਵਿਨਰ ਚੁਣ ਲਿਆ ਜਾਵੇਗਾ। ਹਾਲਾਂਕਿ ਫਿਨਾਲੇ ਤੋਂ ਪਹਿਲਾਂ ਅੱਜ ਰਾਤ ਭਾਵ ਸ਼ਨੀਵਾਰ ਨੂੰ ਕਰਨ ਜੌਹਰ ਇਸ ਸ਼ੋਅ 'ਚ ਸਪੈਸ਼ਲ ਗੇਸਟ ਦੇ ਤੌਰ 'ਤੇ ਸ਼ੋਅ 'ਚ ਸ਼ਾਮਲ ਹੋਣਗੇ। ਇਸ ਗੱਲ ਦਾ ਖੁਲਾਸਾ ਇਸ ਸ਼ੋਅ ਦੇ ਆਫੀਸ਼ੀਅਲ ਪ੍ਰੋਮੋ ਤੋਂ ਹੋਇਆ ਹੈ। ਕਰਨ ਸ਼ੋਅ ਦੇ ਇਕ ਮੁਕਾਬਲੇਬਾਜ਼ ਦੀ ਆਵਾਜ਼ ਤੋਂ ਇੰਨੇ ਖੁਸ਼ ਹੁੰਦੇ ਹਨ ਕਿ ਉਨ੍ਹਾਂ ਨੂੰ ਆਪਣੀ ਆਉਣ ਵਾਲੀ ਫਿਲਮ 'ਚ ਗਾਉਣ ਤਕ ਦਾ ਆਫਰ ਦੇ ਦਿੱਤਾ। 


ਪ੍ਰੋਮੋ 'ਚ ਤੁਸੀਂ ਦੇਖ ਸਕਦੇ ਹੋ 'ਇੰਡੀਅਨ ਆਈਡਲ 12' ਦੇ ਸੈਮੀਫਾਈਨਲ ਐਪੀਸੋਡ 'ਚ ਮੰਚ 'ਤੇ ਕਰਨ ਜੌਹਰ ਦੀਆਂ ਫਿਲਮਾਂ ਦਾ ਜਾਦੂ ਦੇਖਣ ਨੂੰ ਮਿਲੇਗਾ। ਸਾਰੇ ਮੁਕਾਬਲੇਬਾਜ਼ ਕਰਨ ਦੀ ਫਿਲਮ ਦੇ ਸੁਪਰਹਿੱਟ ਗਾਣੇ ਗਾਉਂਦੇ ਦਿਖਾਈ ਦੇਣਗੇ ਪਰ ਮੁਕਾਬਲੇਬਾਜ਼ ਅਰੁਣਿਤਾ ਕਾਂਜੀਲਾਲ ਦੀ ਮਿੱਠੀ ਆਵਾਜ਼ ਨੇ ਕਰਨ ਦਾ ਦਿਲ ਛੂਹ ਲਿਆ। ਅਰੁਣਿਮਾ ਦੀ ਆਵਾਜ਼ ਤੋਂ ਕਰਨ ਜੌਹਰ ਹੀ ਨਹੀਂ ਉਥੇ ਮੌਜੂਦ ਸਾਰੇ ਕਾਫੀ ਇੰਪ੍ਰੈਸ ਹੁੰਦੇ ਨਜ਼ਰ ਆਉਂਦੇ ਹਨ। ਗਾਣਾ ਖ਼ਤਮ ਹੁੰਦੇ ਕਰਨ ਪਹਿਲਾਂ ਅਰੁਣਿਤਾ ਦੀ ਤਾਰੀਫ ਕਰਦੇ ਹੋਏ ਕਹਿੰਦੇ ਹਨ ਕਿ ਤੁਸੀਂ 'ਸੁਰਾਂ ਦੀ ਰਾਣੀ' ਹੋ।


author

Aarti dhillon

Content Editor

Related News