ਕਿਮ ਦੀ ਸੈਲਫੀ ਨੇ ਪਾਇਆ ਪੰਗਾ, ਹੁਣ ਲੱਗ ਰਹੇ ਹਨ ਦੋਸ਼

Wednesday, Jul 29, 2015 - 10:16 PM (IST)

ਕਿਮ ਦੀ ਸੈਲਫੀ ਨੇ ਪਾਇਆ ਪੰਗਾ, ਹੁਣ ਲੱਗ ਰਹੇ ਹਨ ਦੋਸ਼
ਮੁੰਬਈ- ਮੰਨੀ-ਪ੍ਰਮੰਨੀ ਰਿਐਲਿਟੀ ਟੀ. ਵੀ. ਸਟਾਰ ਕਿਮ ਕਾਰਦਸ਼ੀਆਂ ਗਰਭਵਤੀ ਹੈ ਤੇ ਛੇਤੀ ਹੀ ਦੂਜੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਅਜਿਹੇ ''ਚ ਬੇਬੀ ਬੰਪ ਦਿਖਾਉਂਦੀ ਇਕ ਸੈਲਫੀ ਦੀ ਵਜ੍ਹਾ ਕਾਰਨ ਉਹ ਸੁਰਖੀਆਂ ਵਿਚ ਆ ਗਈ ਹੈ। ਅਸਲ ''ਚ ਕਿਮ ਨੇ ਹਾਲ ਹੀ ''ਚ ਇੰਸਟਾਗ੍ਰਾਮ ''ਤੇ ਆਪਣੀ ਇਕ ਸੈਲਫੀ ਸ਼ੇਅਰ ਕੀਤੀ ਸੀ। ਇਸ ''ਚ ਉਸ ਨੇ ਇਕ ਟਾਈਟ ਡਰੈੱਸ ਪਹਿਨੀ ਹੈ। ਨਾਲ ਹੀ ਬੇਬੀ ਬੰਪ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਹੁਣ ਉਸ ''ਤੇ ਦੋਸ਼ ਲੱਗ ਰਹੇ ਹਨ ਕਿ ਇਹ ਸੈਲਫੀ ਨਕਲੀ ਹੈ।
ਖਬਰਾਂ ਮੁਤਾਬਕ 34 ਸਾਲਾ ਸਟਾਰ ਨੇ ਸ਼ੀਸ਼ੇ ਸਾਹਮਣੇ ਖੜ੍ਹੇ ਹੋ ਕੇ ਲਈ ਗਈ ਇਕ ਸੈਲਫੀ ਪੋਸਟ ਕੀਤੀ ਹੈ, ਜਿਸ ''ਚ ਉਸ ਨੇ ਸਫੈਦ ਡਰੈੱਸ ''ਚ ਬੇਬੀ ਬੰਪ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਫੋਟੋ ਦੀ ਕੈਪਸ਼ਨ ''ਚ ਉਸ ਨੇ ਲਿਖਿਆ, ''ਗੁੱਡ ਨਾਈਟ ਬੇਬੀ''। ਕਿਹਾ ਜਾ ਰਿਹਾ ਹੈ ਕਿ ਕਿਮ ਇਸ ਸੈਲਫੀ ''ਚ ਕੁਝ ਜ਼ਿਆਦਾ ਹੀ ਵੱਡੀ ਲੱਗ ਰਹੀ ਹੈ। ਇਸ ਨਾਲ ਇਸ ਗੱਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਨਕਲੀ ਸੈਲਫੀ ਹੈ। ਕਿਮ ਆਏ ਦਿਨ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ਵਿਚ ਬਣੀ ਰਹਿੰਦੀ ਹੈ।

Related News