Birthday Special : ਆਪਣੇ ਬੋਲਡ ਫੋਟੋਸ਼ੂਟਜ਼ ਕਾਰਨ ਹਮੇਸ਼ਾ ਚਰਚਾ ''ਚ ਰਹਿੰਦੀ ਹੈ ਸੈਲੇਨਾ (ਦੇਖੋ ਤਸਵੀਰਾਂ)

Wednesday, Jul 22, 2015 - 10:32 PM (IST)

Birthday Special : ਆਪਣੇ ਬੋਲਡ ਫੋਟੋਸ਼ੂਟਜ਼ ਕਾਰਨ ਹਮੇਸ਼ਾ ਚਰਚਾ ''ਚ ਰਹਿੰਦੀ ਹੈ ਸੈਲੇਨਾ (ਦੇਖੋ ਤਸਵੀਰਾਂ)
ਲੰਡਨ- ਅਮਰੀਕੀ ਅਭਿਨੇਤਰੀ ਤੇ ਸਿੰਗਰ ਸੈਲੇਨਾ ਗੋਮੇਜ਼ ਅੱਜ 23 ਸਾਲ ਦੀ ਹੋ ਗਈ ਹੈ। ਉਸ ਦਾ ਜਨਮ 22 ਜੁਲਾਈ 1992 ਨੂੰ ਹੋਇਆ। ਇਸ ਸਟਾਰ ਨੇ ਛੋਟੀ ਉਮਰ ''ਚ ਹੀ ਐਂਟਰਟੇਨਮੈਂਟ ਦੀ ਦੁਨੀਆ ''ਚ ਕਦਮ ਰੱਖ ਲਿਆ ਸੀ। ਉਸ ਨੇ ਡਿਜ਼ਨੀ ਚੈਨਲ ਦੇ ਐਮੀ ਪੁਰਸਕਾਰ ਜੇਤੂ ਟੀ. ਵੀ. ਸੀਰੀਅਲ ਵਿਜ਼ਾਰਡ ਆਫ ਵੈਵਰਲੀ ਪਲੇਸ ''ਚ ਅਲੈਕਸ ਰੂਸੋ ਦੀ ਭੂਮਿਕਾ ਨਿਭਾਈ ਸੀ।
ਸੈਲੇਨਾ ਨੇ ਡਿਜ਼ਨੀ ਚੈਨਲ ਦੀ ਸੀਰੀਜ਼ ਹੈਨਾ ਮੋਂਟੇਨਾ ਲਈ ਵੀ ਕੰਮ ਕੀਤਾ। ਇਸ ਸੀਰੀਅਲ ਨੂੰ ਕਮਰਸ਼ੀਅਲ ਸਕਸੈੱਸ ਮਿਲਣ ਦੇ ਨਾਲ-ਨਾਲ ਕ੍ਰਿਟੀਕਸ ਦੀ ਵੀ ਪ੍ਰਸ਼ੰਸਾ ਮਿਲੀ। ਸੈਲੇਨਾ ਨੂੰ ਸੀਰੀਅਲ ਤੇ ਫਿਲਮਾਂ ''ਚ ਬਿਹਤਰੀਨ ਅਦਾਕਾਰੀ ਲਈ ਕਈ ਐਵਾਰਡ ਵੀ ਮਿਲੇ ਹਨ। ਸੈਲੇਨਾ ਜ਼ਿੰਦਗੀ ਨੂੰ ਮਸਤੀ ਨਾਲ ਜਿਊਣ ਤੇ ਆਪਣੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਹੈ। ਉਹ ਸੋਸ਼ਲ ਨੈੱਟਵਰਕਿੰਗ ਸਾਈਟਸ ''ਤੇ ਆਏ ਦਿਨ ਆਪਣੀਆਂ ਤਸਵੀਰਾਂ ਅਪਲੋਡ ਕਰਦੀ ਰਹਿੰਦੀ ਹੈ। ਉਸ ਦੇ ਨਵੇਂ-ਨਵੇਂ ਅੰਦਾਜ਼ ਦੀਆਂ ਫੋਟੋਆਂ ਹਮੇਸ਼ਾ ਸੁਰਖੀਆਂ ਵਿਚ ਰਹਿੰਦੀਆਂ ਹਨ।

Related News