ਜੌਨ ਅਬ੍ਰਾਹਮ ਨਾਲ ਰਾਅ ਏਜੰਟ ਬਣੀ ਨਜ਼ਰ ਆਵੇਗੀ ਸੋਨਾਕਸ਼ੀ ਸਿਨ੍ਹਾ

07/12/2015 10:13:03 PM

ਮੁੰਬਈ- ਇਨ੍ਹੀਂ ਦਿਨੀਂ ਫਿਲਮ ਅਕੀਰਾ ਦੀ ਸ਼ੂਟਿੰਗ ਤੇ ਸਿੰਗਿੰਗ ਰਿਐਲਿਟੀ ਸ਼ੋਅ ਜੱਜ ਕਰ ਰਹੀ ਸੋਨਾਕਸ਼ੀ ਸਿਨ੍ਹਾ ਫੋਰਸ 2 ''ਚ ਨਜ਼ਰ ਆਵੇਗੀ। ਸੋਨਾਕਸ਼ੀ ਨੇ ਆਪਣੇ ਟਵਿਟਰ ਅਕਾਊਂਟ ''ਤੇ ਇਸ ਦੀ ਪੁਸ਼ਟੀ ਕੀਤੀ। ਉਸ ਨੇ ਲਿਖਿਆ, ''ਹਾਂ ਹਾਂ! ਮੈਂ ਕਿਹਾ ਸੀ ਤੁਹਾਡੇ ਸਾਰਿਆਂ ਲਈ ਇਕ ਖਬਰ ਹੈ। ਬਹੁਤ ਜ਼ਿਆਦਾ ਉਤਸ਼ਾਹਿਤ ਹਾਂ ਕਿ ਆਪਣੀ ਅਗਲੀ ਫਿਲਮ ਫੋਰਸ 2 ''ਚ ਮੈਂ ਇਕ ਰਾਅ ਏਜੰਟ ਦੀ ਭੂਮਿਕਾ ਨਿਭਾਵਾਂਗੀ।''
ਇਸ ਫਿਲਮ ਦਾ ਨਿਰਮਾਣ ਵਿਪੁਲ ਅਮ੍ਰਿਤਲਾਲ ਸ਼ਾਹ ਕਰਨਗੇ, ਜਿਨ੍ਹਾਂ ਨੇ 2011 ''ਚ ਫੋਰਸ ਵੀ ਪ੍ਰੋਡਿਊਸ ਕੀਤੀ ਸੀ। ਉਸ ਫਿਲਮ ਦਾ ਨਿਰਦੇਸ਼ਨ ਨਿਸ਼ੀਕਾਂਤ ਕਾਮਤ ਨੇ ਕੀਤਾ ਸੀ। ਉਸ ''ਚ ਜੌਨ ਅਬ੍ਰਾਹਮ ਤੇ ਜੈਨੇਲੀਆ ਡਿਸੂਜ਼ਾ ਲੀਡ ਜੋੜੀ ਵਿਚ ਸਨ। ਵਿਲੇਨ ਦੇ ਰੋਲ ''ਚ ਵਿਧੁਤ ਜਮਵਾਲ ਨੇ ਐਂਟਰੀ ਲਈ ਸੀ। ਸੀਰੀਜ਼ ਦੀ ਨਵੀਂ ਫਿਲਮ ''ਚ ਵੀ ਜੌਨ ਬਰਕਰਾਰ ਹੋਣਗੇ। ਫੋਰਸ 2 ਦਾ ਨਿਰਦੇਸ਼ਨ ਅਭਿਨੈ ਦੇਵ ਕਰਨਗੇ, ਜਿਨ੍ਹਾਂ ਨੇ ਡੇਲੀ ਬੇਲੀ ਬਣਾਈ ਸੀ ਤੇ ਜਿਨ੍ਹਾਂ ਨੇ ਟੀ. ਵੀ. ਸੀਰੀਜ਼ 24 ਦਾ ਵੀ ਨਿਰਦੇਸ਼ਨ ਕੀਤਾ ਸੀ।

Related News