ਨਾਨਾ ਪਾਟੇਕਰ ਨੇ ਸਵਰਗੀ ਫਿਰੋਜ਼ ਖਾਨ ਦੀ ਕੀਤੀ ਤਾਰੀਫ

07/10/2015 4:17:46 PM

ਮੁੰਬਈ- ਨਾਨਾ ਪਾਟੇਕਰ ਦਾ ਕਹਿਣਾ ਹੈ ਕਿ ਕੋਈ ਵੀ ਫ਼ਿਰੋਜ਼ ਖ਼ਾਨ ਦੀ ਜਗ੍ਹਾ ਨਹੀਂ ਲੈ ਸਕਦਾ ਹੈ। ਨਾਨਾ ਨੇ ਫ਼ਿਰੋਜ਼ ਖ਼ਾਨ ਨਾਲ ਸਾਲ 2007 ਵਿਚ ਪ੍ਰਦਰਸ਼ਿਤ ਫ਼ਿਲਮ ''ਵੈਲਕਮ'' ਵਿਚ ਕੰਮ ਕੀਤਾ ਹੈ। ''ਵੈਲਕਮ'' ਦੀ ਸੀਕੁਅਲ ''ਵੈਲਕਮ ਬੈਕ'' ਪ੍ਰਦਰਸ਼ਿਤ ਹੋਣ ਜਾ ਰਹੀ ਹੈ। ਫ਼ਿਰੋਜ਼ ਖ਼ਾਨ ਦੀ ਜਗ੍ਹਾ ਹੁਣ ਇਸ ਫ਼ਿਲਮ ਵਿਚ ਨਸੀਰੂਦੀਨ ਸ਼ਾਹ ਨੇ ਕੰਮ ਕੀਤਾ ਹੈ। ਨਾਨਾ ਦਾ ਕਹਿਣਾ ਹੈ ਕਿ ਕੋਈ ਵੀ ਐਕਟਰ ਫ਼ਿਰੋਜ਼ ਖ਼ਾਨ ਦੀ ਜਗ੍ਹਾ ਨਹੀਂ ਲੈ ਸਕਦਾ। ਫ਼ਿਰੋਜ ਖ਼ਾਨ ਨੇ ''ਵੈਲਕਮ'' ਵਿਚ ਡਾਨ ਆਰ. ਡੀ. ਐਕਸ. ਦੀ ਭੂਮਿਕਾ ਨਿਭਾਈ ਸੀ। ਹੁਣ ਵੈਲਕਮ ਬੈਕ ਵਿਚ ਨਾਨਾ ਪਾਟੇਕਰ, ਅਨਿਲ ਕਪੂਰ, ਪਰੇਸ਼ ਰਾਵਲ, ਜੌਨ ਅਬ੍ਰਾਹਮ ਤੇ ਸ਼ਰੂਤੀ ਹਾਸਨ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਹ ਫਿਲਮ ਇਸੇ ਸਾਲ 4 ਸਤੰਬਰ ਨੂੰ ਰਿਲੀਜ਼ ਹੋਵੇਗੀ।

Related News