ਚੀਨ ’ਤੇ ਭੜਕੀ ਅਰਸ਼ੀ ਖ਼ਾਨ ਨੇ ਪੀ. ਐੱਮ. ਮੋਦੀ ਨੂੰ ਕੀਤੀ ਖ਼ਾਸ ਅਪੀਲ
Sunday, May 16, 2021 - 04:52 PM (IST)

ਮੁੰਬਈ (ਬਿਊਰੋ)– ਬਿੱਗ ਬੌਸ ਦੀ ਸਾਬਕਾ ਮੁਕਾਬਲੇਬਾਜ਼ ਅਰਸ਼ੀ ਖ਼ਾਨ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਹੈ। ਕਦੇ ਆਪਣੇ ਬੋਲਡ ਫੋਟੋਸ਼ੂਟ ਤਾਂ ਕਦੇ ਆਪਣੇ ਬਿਆਨਾਂ ਨੂੰ ਲੈ ਕੇ ਅਰਸ਼ੀ ਅਕਸਰ ਸੁਰਖ਼ੀਆਂ ਦਾ ਹਿੱਸਾ ਬਣੀ ਰਹਿੰਦੀ ਹੈ। ਅਰਸ਼ੀ ਸੋਸ਼ਲ ਮੀਡੀਆ ’ਤੇ ਵੀ ਕਾਫੀ ਸਰਗਰਮ ਰਹਿੰਦੀ ਹੈ ਤੇ ਪ੍ਰਸ਼ੰਸਕਾਂ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।
ਹੁਣ ਹਾਲ ਹੀ ’ਚ ਅਰਸ਼ੀ ਦੀ ਇਕ ਨਵੀਂ ਵੀਡੀਓ ਸਾਹਮਣੇ ਆਈ ਹੈ। ਵੀਡੀਓ ’ਚ ਉਹ ਕੋਰੋਨਾ ਵਾਇਰਸ ਨੂੰ ਲੈ ਕੇ ਗੱਲ ਕਰ ਰਹੀ ਹੈ ਤੇ ਉਸ ਨੇ ਪੀ. ਐੱਮ. ਮੋਦੀ ਨੂੰ ਵੀ ਇਕ ਖ਼ਾਸ ਅਪੀਲ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਜਿਸ ਨਾਂ ਤੋਂ ਕਰਨ ਔਜਲਾ ਨੇ ਬਣਾਈ ਐਲਬਮ, ਉਸ ਨਾਂ ਤੋਂ ਸਾਲ 1993 ’ਚ ਰਿਲੀਜ਼ ਹੋ ਚੁੱਕੀ ਹੈ ਹਾਲੀਵੁੱਡ ਐਲਬਮ
ਅਰਸ਼ੀ ਵੀਡੀਓ ’ਚ ਕਹਿੰਦੀ ਹੈ, ‘ਸਾਡੇ ਦੇਸ਼ ਦੇ ਜੋ ਦਿਹਾੜੀਦਾਰ ਹਨ, ਉਨ੍ਹਾਂ ਨੂੰ ਕੋਰੋਨਾ ਵਾਇਰਸ ਦੀ ਵਜ੍ਹਾ ਕਾਰਨ ਬਹੁਤ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਮੈਂ ਵੀ ਕੋਰੋਨਾ ਨੂੰ ਝੱਲ ਚੁੱਕੀ ਹਾਂ। ਮੈਂ ਜਾਣਦੀ ਹਾਂ ਕਿ ਇਹ ਕਿੰਨਾ ਤਕਲੀਫ ਭਰਿਆ ਹੈ। ਮੇਰਾ ਟੈਸਟ ਨੈਗੇਟਿਵ ਆ ਗਿਆ ਹੈ ਪਰ ਸਰੀਰ ਬਹੁਤ ਕਮਜ਼ੋਰ ਹੋ ਗਿਆ ਹੈ। ਕੋਰੋਨਾ ਕੋਈ ਸਰਦੀ-ਜ਼ੁਕਾਮ ਨਹੀਂ ਹੈ, ਕਿਰਪਾ ਕਰਕੇ ਇਸ ਨੂੰ ਸੀਰੀਅਸ ਲਓ।’
ਅਰਸ਼ੀ ਨੇ ਅੱਗੇ ਕਿਹਾ, ‘ਕੋਰੋਨਾ ਲਈ ਜ਼ਿੰਮੇਵਾਰ ਪੂਰੀ ਤਰ੍ਹਾਂ ਨਾਲ ਚੀਨ ਹੈ ਤੇ ਮੈਂ ਦਿਲੋਂ ਚਾਹੁੰਦੀ ਹਾਂ ਕਿ ਦੁਨੀਆ ਦਾ ਕੋਈ ਵੀ ਦੇਸ਼ ਚੀਨ ਨੂੰ ਇਸ ਚੀਜ਼ ਲਈ ਕਦੇ ਮੁਆਫ਼ ਨਾ ਕਰੇ ਤੇ ਮੈਂ ਤਾਂ ਇਹ ਕਹਿੰਦੀ ਹਾਂ ਕਿ ਇਸ ਦੀ ਵਜ੍ਹਾ ਨਾਲ ਜੋ ਲੋਕ ਬੀਮਾਰ ਹਨ ਜਾਂ ਮਰ ਗਏ ਹਨ, ਉਸ ਲਈ ਚੀਨ ਦੇ ਪ੍ਰਧਾਨ ਮੰਤਰੀ ਨੂੰ ਭੁਗਤਾਨ ਕਰਨਾ ਚਾਹੀਦਾ ਹੈ। ਉਸ ਦੇਸ਼ ਨੇ ਕਈ ਦੇਸ਼ਾਂ ਤੇ ਪਰਿਵਾਰਾਂ ਨੂੰ ਬਰਬਾਦ ਕਰ ਦਿੱਤਾ ਹੈ। ਵੀਡੀਓ ਦੇ ਅਖੀਰ ’ਚ ਅਰਸ਼ੀ ਨੇ ਪੀ. ਐੱਮ. ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਮੋਦੀ ਜੀ ਕਿਰਪਾ ਕਰਕੇ ਚੰਗੀਆਂ ਸੁਵਿਧਾਵਾਂ ਮੁਹੱਈਆ ਕਰਵਾਓ ਤਾਂ ਜੋ ਲੋਕਾਂ ਨੂੰ ਇਸ ਨਾਲ ਲੜਨ ’ਚ ਮਦਦ ਮਿਲੇ।’
ਇਹ ਖ਼ਬਰ ਵੀ ਪੜ੍ਹੋ : ਕਦੇ 50 ਰੁਪਏ ਦਿਹਾੜੀ ’ਤੇ ਕੰਮ ਕਰਦੇ ਸੀ ‘ਤਾਰਕ ਮਹਿਤਾ...’ ਦੇ ‘ਜੇਠਾਲਾਲ’, ਅੱਜ ਕਰੋੜਾਂ ’ਚ ਹੈ ਜਾਇਦਾਦ
ਦੱਸਣਯੋਗ ਹੈ ਕਿ ਅਰਸ਼ੀ ਨੂੰ ਆਖਰੀ ਵਾਰ ਬਿੱਗ ਬੌਸ ਸੀਜ਼ਨ 14 ’ਚ ਦੇਖਿਆ ਗਿਆ ਸੀ। ਪਿਛਲੇ ਕਈ ਦਿਨਾਂ ਤੋਂ ਉਹ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਆਪਣੇ ਘਰ ’ਚ ਹੀ ਇਕਾਂਤਵਾਸ ਸੀ। ਕੁਝ ਸਮਾਂ ਪਹਿਲਾਂ ਹੀ ਉਸ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ।
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।