''ਅਰੈਸਟ ਕੰਗਨਾ ਰਣੌਤ'' ਸੋਸ਼ਲ ਮੀਡੀਆ ''ਤੇ ਹੋਇਆ ਟਰੈਂਡ, ਪੜ੍ਹੋ ਪੂਰਾ ਮਾਮਲਾ

Wednesday, Jun 09, 2021 - 01:50 PM (IST)

''ਅਰੈਸਟ ਕੰਗਨਾ ਰਣੌਤ'' ਸੋਸ਼ਲ ਮੀਡੀਆ ''ਤੇ ਹੋਇਆ ਟਰੈਂਡ, ਪੜ੍ਹੋ ਪੂਰਾ ਮਾਮਲਾ

ਮੁੰਬਈ (ਬਿਊਰੋ) - ਅਕਸਰ ਹੀ ਵਿਵਾਦਾਂ 'ਚ ਰਹਿਣਾ ਕੰਗਨਾ ਰਣੌਤ ਦਾ ਸ਼ੌਂਕ ਬਣ ਚੁੱਕਿਆ ਹੈ। ਇਸ ਸਮੇਂ ਕੰਗਨਾ ਰਣੌਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਆਪਣੇ ਮੁੰਬਈ ਵਾਲੇ ਆਫਿਸ ਦੇ ਬਾਹਰ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕੰਗਨਾ ਰਣੌਤ ਕਾਫ਼ੀ ਜ਼ਬਰਦਸਤ ਟਰੋਲ ਹੋ ਰਹੀ ਹੈ। ਉਹ ਆਪਣੇ ਆਫਿਸ ਦੇ ਬਾਹਰ ਬਿਨ੍ਹਾਂ ਮਾਸਕ ਦੇ ਘੁੰਮਦੀ ਹੋਈ ਨਜ਼ਰ ਆਈ। ਜਦੋਂਕਿ ਸਾਰੇ ਲੋਕਾਂ ਨੇ ਮਾਸਕ ਪਾਇਆ ਹੋਇਆ ਸੀ। ਸਿਰਫ਼ ਕੰਗਨਾ ਰਣੌਤ ਨੂੰ ਹੀ ਦਿੱਕਤ ਸੀ ਮਾਸਕ ਨਾ ਪਾਉਣ ਦੀ। ਲੋਕ ਕਹਿ ਰਹੇ ਹਨ ਕਿ ਹੁਣ ਤਾਂ ਲੱਗਦਾ ਹੈ ਕਿ ਕੰਗਨਾ ਰਣੌਤ ਇਹ ਸਭ ਜਾਣ ਬੁੱਝ ਕੇ ਕਰਦੀ ਹੈ ਤਾਂ ਕਿ ਉਹ ਸੁਰਖੀਆਂ 'ਚ ਬਣੀ ਰਹੇ। ਕੰਗਨਾ ਰਣੌਤ ਦੀ ਇਸ ਹਰਕਤ ਤੋਂ ਬਾਅਦ ਉਸ ਨੂੰ ਇੰਟਰਨੈੱਟ 'ਤੇ ਰੱਜ ਕੇ ਟਰੋਲ ਕੀਤਾ ਜਾ ਰਿਹਾ ਹੈ।

PunjabKesari
ਕਈ ਯੂਜ਼ਰਸ ਦਾ ਤਾਂ ਇਹ ਵੀ ਕਹਿਣਾ ਹੈ ਕਿ ਕੰਗਨਾ ਰਣੌਤ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ ਤਾਂ ਕਿਸੇ ਨੇ ਲਿਖਿਆ ਕਿ ਇਹ ਲੇਡੀ ਮਾਸਕ ਕਿਉਂ ਨਹੀਂ ਪਹਿਨਦੀ, sunglasses ਪਹਿਨਣਾ ਇਸ ਨੂੰ ਯਾਦ ਹੈ। 

 
 
 
 
 
 
 
 
 
 
 
 
 
 
 
 

A post shared by Varinder Chawla (@varindertchawla)

ਦੱਸ ਦਈਏ ਕਿ ਹਾਲ ਹੀ 'ਚ ਅਦਾਕਾਰ ਵਿਕ੍ਰਾਂਤ ਮੈਸੀ ਖ਼ਿਲਾਫ਼ ਗਲ਼ਤ ਕੁਮੈਂਟ ਕਰਕੇ ਵੀ ਕੰਗਨਾ ਰਣੌਤ ਚਰਚਾ 'ਚ ਰਹੀ ਹੈ। ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਦੇ ਪ੍ਰਸ਼ੰਸਕ ਉਸ ਸਮੇਂ ਹੈਰਾਨ ਰਹਿ ਗਏ, ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਯਾਮੀ ਨੇ ਵਿਆਹ ਕਰਵਾ ਲਿਆ ਹੈ। ਯਾਮੀ ਗੌਤਮ ਨੇ ਅਚਾਨਕ ਫ਼ਿਲਮ ਨਿਰਦੇਸ਼ਕ ਆਦਿਤਿਆ ਧਰ ਨਾਲ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ। ਇਸ ਦੇ ਨਾਲ ਹੀ ਉਸ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਬਾਲੀਵੁੱਡ ਸੈਲੇਬ੍ਰਿਟੀਜ਼ ਤੋਂ ਲੈ ਕੇ ਉਸ ਦੇ ਪ੍ਰਸ਼ੰਸਕਾਂ ਤਕ, ਸਭ ਨੇ ਯਾਮੀ ਨੂੰ ਵਧਾਈ ਦਿੱਤੀ। ਅਦਾਕਾਰ ਵਿਕ੍ਰਾਂਤ ਮੈਸੀ ਨੇ ਵੀ ਯਾਮੀ ਗੌਤਮ ਦੀਆਂ ਤਸਵੀਰਾਂ 'ਤੇ ਕੁਮੈਂਟ ਕੀਤਾ ਪਰ ਉਸ ਦਾ ਇਹ ਕੁਮੈਂਟ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਪਸੰਦ ਨਹੀਂ ਆਇਆ ਤੇ ਉਸ ਨੇ ਉਸ ਦੀ ਕਲਾਸ ਲਗਾ ਦਿੱਤੀ।

PunjabKesari

ਕੰਗਨਾ ਨੇ ਵਿਕ੍ਰਾਂਤ ਨੂੰ ਜਵਾਬ ਦਿੰਦਿਆਂ ਕੁਝ ਅਜਿਹਾ ਲਿਖ ਦਿੱਤਾ, ਜਿਸ 'ਤੇ ਸੋਸ਼ਲ ਮੀਡੀਆ 'ਤੇ ਉਸ ਦੇ ਪ੍ਰਸ਼ੰਸਕਾਂ ਦੀ ਪ੍ਰਤੀਕਿਰਿਆ ਆਉਣੀ ਸ਼ੁਰੂ ਹੋ ਗਈ ਹੈ। ਅਸਲ 'ਚ ਯਾਮੀ ਦੀ ਇਕ ਤਸਵੀਰ 'ਤੇ ਵਿਕ੍ਰਾਂਤ ਨੇ ਕੁਮੈਂਟ ਕੀਤਾ ਸੀ, ਜਿਸ 'ਚ ਉਸ ਨੇ ਯਾਮੀ ਦੀ ਤੁਲਨਾ ਰਾਧੇ ਮਾਂ ਨਾਲ ਕਰ ਦਿੱਤੀ ਸੀ। ਇਹ ਤੁਲਨਾ ਕੰਗਨਾ ਰਣੌਤ ਨੂੰ ਪਸੰਦ ਨਹੀਂ ਆਈ। ਗੁੱਸੇ 'ਚ ਆ ਕੇ ਉਸ ਨੇ ਪ੍ਰਤੀਕਿਰਿਆ ਦਿੰਦਿਆਂ ਲਿਖਿਆ ਕਿ ਕਿਥੋਂ ਨਿਕਲਿਆ ਇਹ ਕਾਕਰੋਚ, ਲਿਆਓ ਮੇਰੀ ਚੱਪਲ।
 


author

sunita

Content Editor

Related News