ਪ੍ਰਸਿੱਧ ਯੂਟਿਊਬਰ ਅਰਮਾਨ ਮਲਿਕ ਦੇ ਘਰ ਗੂੰਜੀਆਂ ਕਿਲਕਾਰੀਆਂ, ਪਹਿਲੀ ਪਤਨੀ ਨੇ ਦਿੱਤਾ ਜੁੜਵਾਂ ਬੱਚਿਆਂ ਨੂੰ ਜਨਮ

Wednesday, Apr 26, 2023 - 01:05 PM (IST)

ਪ੍ਰਸਿੱਧ ਯੂਟਿਊਬਰ ਅਰਮਾਨ ਮਲਿਕ ਦੇ ਘਰ ਗੂੰਜੀਆਂ ਕਿਲਕਾਰੀਆਂ, ਪਹਿਲੀ ਪਤਨੀ ਨੇ ਦਿੱਤਾ ਜੁੜਵਾਂ ਬੱਚਿਆਂ ਨੂੰ ਜਨਮ

ਜਲੰਧਰ (ਬਿਊਰੋ) : ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਛਾਏ ਰਹਿੰਦੇ ਹਨ। ਜਿਸ ਦਾ ਕਾਰਨ ਉਸ ਦੀਆਂ ਦੋ ਪਤਨੀਆਂ ਹਨ। ਪਹਿਲੀ ਪਤਨੀ ਦਾ ਨਾਂ ਪਾਇਲ ਮਲਿਕ ਹੈ ਅਤੇ ਅਰਮਾਨ ਮਲਿਕ ਦੀ ਦੂਜੀ ਪਤਨੀ ਦਾ ਨਾਂ ਕ੍ਰਿਤਿਕਾ ਮਲਿਕ ਹੈ।

PunjabKesari

ਹਾਲ ਹੀ 'ਚ ਖ਼ਬਰ ਆਈ ਹੈ ਕਿ ਅਰਮਾਨ ਮਲਿਕ ਚਾਰ ਬੱਚਿਆਂ ਦੇ ਪਿਤਾ ਬਣ ਗਏ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਨੇ ਪੁੱਤਰ ਨੂੰ ਜਨਮ ਦਿੱਤਾ ਸੀ। ਹੁਣ ਉਨ੍ਹਾਂ ਦੀ ਪਹਿਲੀ ਪਤਨੀ ਪਾਇਲ ਮਲਿਕ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਹੈ। ਅਰਮਾਨ ਮਲਿਕ ਨੇ ਇਹ ਖੁਸ਼ਖਬਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।

PunjabKesari

ਦੱਸ ਦਈਏ ਕਿ ਅਰਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਹ ਆਪਣੇ ਪੂਰੇ ਪਰਿਵਾਰ ਨਜ਼ਰ ਆ ਰਿਹਾ ਹੈ। ਇਸ ਦੌਰਾਨ ਉਸ ਦੀ ਪਤਨੀ ਪਾਇਲ ਮੰਜੇ 'ਤੇ ਪਈ ਹੋਈ ਨਜ਼ਰ ਆ ਰਹੀ ਹੈ। ਕ੍ਰਿਤਿਕਾ, ਅਰਮਾਨ ਅਤੇ ਪਾਇਲ ਦਾ ਵੱਡਾ ਬੇਟਾ ਚਿਰਾਯੂ ਪੋਜ਼ ਦੇ ਰਿਹਾ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਰਮਾਨ ਨੇ ਲਿਖਿਆ, "ਆਖਿਰਕਾਰ ਪਾਇਲ ਮਾਂ ਬਣ ਗਈ ਹੈ, ਅੰਦਾਜ਼ਾ ਲਗਾਓ ਕੀ?"

PunjabKesari
ਦੱਸਿਆ ਜਾ ਰਿਹਾ ਹੈ ਕਿ ਪਾਇਲ ਦੀ ਡਿਲੀਵਰੀ 1 ਮਈ ਨੂੰ ਹੋਣੀ ਹੈ, ਜਿਸ ਨੂੰ ਉਹ 5 ਮਈ ਤੱਕ ਵਧਾਏਗੀ ਕਿਉਂਕਿ ਉਸ ਦਿਨ ਉਸ ਦੇ ਵੱਡੇ ਪੁੱਤਰ ਚਿਰਾਯੂ ਦਾ ਜਨਮਦਿਨ ਵੀ ਹੈ। ਹਾਲਾਂਕਿ, ਅਜਿਹਾ ਨਹੀਂ ਹੋਇਆ। 

PunjabKesari

ਦੱਸਣਯੋਗ ਹੈ ਕਿ ਅਰਮਾਨ ਮਲਿਕ ਨੇ ਦੋ ਵਿਆਹ ਕਰਵਾਏ ਹਨ। ਉਸ ਦੀ ਪਹਿਲੀ ਪਤਨੀ ਪਾਇਲ ਮਲਿਕ ਹੈ, ਜਿਸ ਨਾਲ ਉਸ ਨੇ ਸਾਲ 2011 'ਚ ਵਿਆਹ ਕਰਵਾਇਆ ਸੀ ਅਤੇ ਦੂਜੀ ਪਤਨੀ ਕ੍ਰਿਤਿਕਾ ਮਲਿਕ ਹੈ, ਜਿਸ ਨਾਲ ਉਸ ਨੇ ਸਾਲ 2018 'ਚ ਵਿਆਹ ਕਰਵਾਇਆ ਸੀ। ਪਾਇਲ ਦੀਆਂ ਦੋਵੇਂ ਗਰਭ-ਅਵਸਥਾਵਾਂ IVF ਰਾਹੀਂ ਹੋਈਆਂ ਹਨ। 

PunjabKesari
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News