ਪਾਇਲ-ਕ੍ਰਿਤਿਕਾ ਨੇ ਖੋਲ੍ਹਿਆ ਪਤੀ ਅਰਮਾਨ ਮਲਿਕ ਦੇ ਨਵੇਂ ਵਿਆਹ ਦਾ ਰਾਜ਼

Tuesday, Oct 29, 2024 - 05:07 PM (IST)

ਪਾਇਲ-ਕ੍ਰਿਤਿਕਾ ਨੇ ਖੋਲ੍ਹਿਆ ਪਤੀ ਅਰਮਾਨ ਮਲਿਕ ਦੇ ਨਵੇਂ ਵਿਆਹ ਦਾ ਰਾਜ਼

ਮੁੰਬਈ (ਬਿਊਰੋ) : ਯੂਟਿਊਬਰ ਅਤੇ 'ਬਿੱਗ ਬੌਸ ਓਟੀਟੀ' ਫੇਮ ਅਰਮਾਨ ਮਲਿਕ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਅਰਮਾਨ ਮਲਿਕ ਹੁਣ ਤੱਕ ਤਿੰਨ ਵਾਰ ਵਿਆਹ ਕਰ ਚੁੱਕੇ ਹਨ। ਉਸ ਦਾ ਪਹਿਲਾ ਵਿਆਹ ਛੋਟੀ ਉਮਰ 'ਚ ਹੋਇਆ ਸੀ। ਉਨ੍ਹਾਂ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਦਿੱਤਾ ਅਤੇ ਪਾਇਲ ਮਲਿਕ ਨਾਲ ਵਿਆਹ ਕਰਵਾ ਲਿਆ ਅਤੇ ਫਿਰ ਪਾਇਲ ਦੇ ਹੁੰਦਿਆਂ ਹੀ ਉਸ ਨੇ ਕ੍ਰਿਤਿਕਾ ਨਾਲ ਵਿਆਹ ਕਰ ਲਿਆ। ਹੁਣ ਅਰਮਾਨ ਆਪਣੀਆਂ ਦੋਵੇਂ ਪਤਨੀਆਂ ਨਾਲ ਰਹਿੰਦਾ ਹੈ। ਇਸ ਵਿਚਾਲੇ ਅਰਮਾਨ ਦਾ ਚੌਥਾ ਵਿਆਹ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਨੇ ਭਾਜਪਾ ਦੇ ਇਸ ਰਾਸ਼ਟਰੀ ਬੁਲਾਰੇ ਨਾਲ ਦਿੱਲੀ 'ਚ ਕੀਤੀ ਮੁਲਾਕਾਤ

ਅਰਮਾਨ ਨੂੰ 'ਬਿੱਗ ਬੌਸ ਓਟੀਟੀ' 'ਚ ਵੀ ਆਪਣੀਆਂ ਪਤਨੀਆਂ ਨਾਲ ਦੇਖਿਆ ਗਿਆ ਸੀ। ਹੁਣ ਅਰਮਾਨ ਆਪਣੇ ਚੌਥੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹਨ। ਦਰਅਸਲ ਅਰਮਾਨ ਦੇ ਬੱਚਿਆਂ ਦੀ ਨੈਨੀ ਲਕਸ਼ੈ ਉਸ ਨਾਲ ਘਰ ਰਹਿੰਦੀ ਹੈ। ਅਰਮਾਨ ਲਕਸ਼ੈ ਨਾਲ ਵੀਡੀਓ ਬਣਾਉਂਦਾ ਹੈ ਅਤੇ ਜਿਮ ਕਰਦਾ ਹੈ। ਹਾਲ ਹੀ 'ਚ ਕਰਵਾ ਚੌਥ 'ਤੇ ਲਕਸ਼ੈ ਨੇ ਆਪਣੀ ਮਹਿੰਦੀ 'ਚ ਸੰਦੀਪ (ਅਰਮਾਨ ਦਾ ਦੂਜਾ ਨਾਂ) ਲਿਖਿਆ ਸੀ। ਇਸ ਤੋਂ ਇਲਾਵਾ ਲਕਸ਼ੈ ਨੇ ਕਰਵਾ ਚੌਥ ਦਾ ਵਰਤ ਰੱਖਿਆ ਸੀ ਅਤੇ ਅਰਮਾਨ ਨਾਲ ਵਰਤ ਤੋੜਨ ਦੀ ਵੀਡੀਓ ਵੀ ਬਣਾਈ ਸੀ। ਇਸ ਤੋਂ ਬਾਅਦ ਅਰਮਾਨ ਦੇ ਚੌਥੇ ਵਿਆਹ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ। ਮਾਮਲਾ ਵਧਦਾ ਦੇਖ ਅਰਮਾਨ ਅਤੇ ਉਸ ਦੀ ਪਤਨੀ ਪਾਇਲ ਨੇ ਆਪਣੀ ਪ੍ਰਤੀਕਿਰਿਆ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੇ ਕੰਸਰਟ 'ਚ ਬੇਹੋਸ਼ ਹੋਈ ਮਹਿਲਾ ਫੈਨ, ਹਸਪਤਾਲ 'ਚ ਕਰਵਾਇਆ ਭਰਤੀ

ਅਰਮਾਨ ਨੇ ਕਿਹਾ- ਲੋਕ ਕਹਿ ਰਹੇ ਹਨ ਕਿ ਅਰਮਾਨ ਨੇ ਦੋ ਪਤਨੀਆਂ ਹੋਣ ਦੇ ਬਾਵਜੂਦ ਤੀਜੀ ਵਾਰ ਵਿਆਹ ਕਰਵਾ ਲਿਆ ਹੈ। ਸੰਦੀਪ ਲਕਸ਼ੈ ਦੇ ਹੱਥ 'ਚ ਲਿਖਿਆ ਹੋਇਆ ਹੈ। ਉੱਥੇ ਸੰਦੀਪ ਮਰਦ ​​ਅਤੇ ਔਰਤ ਦੋਵੇਂ ਨਾਂ ਹੋ ਸਕਦੇ ਹਨ। ਇਹ ਜ਼ਰੂਰੀ ਨਹੀਂ ਕਿ ਲਕਸ਼ੈ ਦਾ ਲਿਖਿਆ ਨਾਂ ਸੰਦੀਪ ਮੇਰਾ ਹੀ ਹੋਵੇ। ਸੰਭਵ ਹੈ ਕਿ ਲਕਸ਼ੈ ਦੀ ਕਿਸੇ ਨਾਲ ਮੰਗਣੀ ਹੋਈ ਹੋਵੇ, ਉਸ ਦਾ ਨਾਂ ਸੰਦੀਪ ਹੋ ਸਕਦਾ ਹੈ। ਇਹ ਉਸ ਦੀ ਇੱਛਾ ਹੈ, ਉਸ ਦੀ ਜ਼ਿੰਦਗੀ ਹੈ। ਹਰ ਚੀਜ਼ ਨਾਲ ਮੇਰਾ ਨਾਂ ਜੋੜਨਾ ਕਿਉਂ ਜ਼ਰੂਰੀ ਹੈ?

ਇਹ ਖ਼ਬਰ ਵੀ ਪੜ੍ਹੋ - 'ਮੇਰੀ ਮਾਂ ਪੰਜਾਬੀ ਬੋਲਦੀ ਹੈ ਤੇ ਮੈਂ ਵੀ ਪੰਜਾਬੀ ਬੋਲਦਾ ਹਾਂ'

ਪਾਇਲ ਨੇ ਇਹ ਵੀ ਕਿਹਾ- ਸਾਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਲੋਕ ਕਹਿ ਰਹੇ ਹਨ ਕਿ ਦੋ ਪਤਨੀਆਂ ਹੋਣ ਦੇ ਬਾਵਜੂਦ ਅਸੀਂ ਤੀਜੀ ਲਈ ਕਿਵੇਂ ਹਾਮੀ ਭਰ ਦਿੱਤੀ? ਅਸੀਂ ਇੰਨੇ ਮੂਰਖ ਨਹੀਂ ਹਾਂ ਕਿ ਇਹ ਸਭ ਕੁਝ ਝੱਲੀਏ। ਮੈਨੂੰ ਲਕਸ਼ੈ ਤੋਂ ਹੀ ਇਸ ਗੱਲ ਦਾ ਜਵਾਬ ਮਿਲੇਗਾ ਕਿ ਉਸ ਨੇ ਮਹਿੰਦੀ 'ਚ ਸੰਦੀਪ ਕਿਉਂ ਲਿਖਵਾਇਆ ਅਤੇ ਵਰਤ ਕਿਉਂ ਰੱਖਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News