5ਵੀਂ ਵਾਰ ਪਿਤਾ ਬਣੇਗਾ ਕਰੋੜਪਤੀ Youtuber ; ਪ੍ਰੈਗਨੈਂਟ ਪਤਨੀ ਪਾਇਲ ਦੇ ਬੇਬੀ ਬੰਪ ਦੀ ਵੀਡੀਓ ਆਈ ਸਾਹਮਣੇ

Tuesday, Dec 09, 2025 - 12:11 PM (IST)

5ਵੀਂ ਵਾਰ ਪਿਤਾ ਬਣੇਗਾ ਕਰੋੜਪਤੀ Youtuber ; ਪ੍ਰੈਗਨੈਂਟ ਪਤਨੀ ਪਾਇਲ ਦੇ ਬੇਬੀ ਬੰਪ ਦੀ ਵੀਡੀਓ ਆਈ ਸਾਹਮਣੇ

ਮੁੰਬਈ- ਮਸ਼ਹੂਰ ਯੂਟਿਊਬਰ ਅਤੇ ਕਰੋੜਪਤੀ ਕੰਟੈਂਟ ਕ੍ਰਿਏਟਰ ਅਰਮਾਨ ਮਲਿਕ ਦੇ ਘਰ ਜਲਦੀ ਹੀ ਇੱਕ ਵਾਰ ਫਿਰ ਤੋਂ ਬੱਚੇ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਅਰਮਾਨ ਦੀ ਪਹਿਲੀ ਪਤਨੀ ਪਾਇਲ ਮਲਿਕ ਤੀਜੀ ਵਾਰ ਮਾਂ ਬਣਨ ਜਾ ਰਹੀ ਹੈ। ਇਸ ਦੇ ਨਾਲ ਹੀ ਮਲਿਕ ਪਰਿਵਾਰ ਵਿੱਚ ਪੰਜਵਾਂ ਮਹਿਮਾਨ ਆਉਣ ਵਾਲਾ ਹੈ।

PunjabKesari
ਪ੍ਰੈਗਨੈਂਸੀ ਦੌਰਾਨ ਫਿਟਨੈੱਸ 'ਤੇ ਜ਼ੋਰ
ਅਰਮਾਨ ਮਲਿਕ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਤਨੀ ਪਾਇਲ ਦੇ ਵਰਕਆਊਟ ਦਾ ਇੱਕ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ ਵਿੱਚ ਅਰਮਾਨ ਖੁਦ ਜਿੰਮ ਕਰਨ ਵਿੱਚ ਆਪਣੀ ਪਤਨੀ ਦੀ ਮਦਦ ਕਰਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਾਇਲ ਮਲਿਕ ਸਕੁਐਟਸ ਵਰਗੀ ਕਸਰਤ ਕਰ ਰਹੀ ਹੈ। ਅਰਮਾਨ ਨੇ ਇਸ ਦੌਰਾਨ ਆਪਣੀ ਪਤਨੀ ਦੇ ਬੇਬੀ ਬੰਪ ਨੂੰ ਹੱਥਾਂ ਨਾਲ ਫੜ੍ਹਿਆ ਹੋਇਆ ਹੈ, ਤਾਂ ਜੋ ਉਨ੍ਹਾਂ ਨੂੰ ਸਹਾਰਾ ਮਿਲ ਸਕੇ।

PunjabKesari
ਸੁਪਰਵੂਮੈਨ ਦਾ ਮਿਲਿਆ ਟੈਗ 
ਪਾਇਲ ਮਲਿਕ ਆਪਣੀ ਤੀਜੀ ਪ੍ਰੈਗਨੈਂਸੀ ਵਿੱਚ ਪੂਰੀ ਤਰ੍ਹਾਂ ਫਿੱਟ ਨਜ਼ਰ ਆ ਰਹੀ ਹੈ ਅਤੇ ਵੀਡੀਓ ਵਿੱਚ ਉਨ੍ਹਾਂ ਦਾ ਬੇਬੀ ਬੰਪ ਵੀ ਫਲਾਂਟ ਹੋ ਰਿਹਾ ਹੈ। ਪਾਇਲ ਇਸ ਵਾਰ ਗਰਭ ਅਵਸਥਾ ਦੌਰਾਨ ਯੋਗਾ, ਜਿੰਮ ਅਤੇ ਬੈਲੇਂਸ ਡਾਈਟ ਲੈ ਕੇ ਖੁਦ ਨੂੰ ਫਿੱਟ ਰੱਖ ਰਹੀ ਹੈ, ਤਾਂ ਜੋ ਪਹਿਲੀਆਂ ਪ੍ਰੈਗਨੈਂਸੀਆਂ ਵਾਂਗ ਜ਼ਿਆਦਾ ਭਾਰ ਨਾ ਵਧੇ। ਪਾਇਲ ਦਾ ਇਹ ਵਰਕਆਊਟ ਵੀਡੀਓ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਉਨ੍ਹਾਂ ਨੂੰ 'ਸੁਪਰਵੂਮੈਨ' ਦਾ ਟੈਗ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, "ਨਜ਼ਰ ਨਾ ਲੱਗੇ ਇਨ੍ਹਾਂ ਦੀ ਜੋੜੀ ਨੂੰ"। ਜ਼ਿਕਰਯੋਗ ਹੈ ਕਿ ਪਾਇਲ ਦੇ ਪਹਿਲਾਂ ਹੀ 3 ਬੱਚੇ ਹਨ।

PunjabKesari

ਇਸ ਤੋਂ ਇਲਾਵਾ ਅਰਮਾਨ ਮਲਿਕ ਦਾ ਦੂਜੀ ਪਤਨੀ ਕ੍ਰਿਤਿਕਾ ਤੋਂ ਵੀ ਇੱਕ ਬੇਟਾ ਹੈ।
-


author

Aarti dhillon

Content Editor

Related News