ਅਰਜੁਨ ਕਪੂਰ ਨੇ ਖਰੀਦੀ ‘ਲੈਂਡ ਰੋਵਰ ਡਿਫੈਂਡਰ’ ਕਾਰ, ਇੰਨੇ ਕਰੋੜ ਹੈ ਕੀਮਤ

04/13/2021 2:49:10 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਆਪਣੇ ਲਈ ਇਕ ਨਵੀਂ ਕਾਰ ਖਰੀਦੀ ਹੈ। ਅਰਜੁਨ ਕਪੂਰ ਦੀ ਇਹ ਕਾਰ ਅਜਿਹੀ ਹੈ ਕਿ ਸੜਕ ’ਤੇ ਹਰ ਕਿਸੇ ਦੀਆਂ ਨਜ਼ਰਾਂ ਇਸ ’ਤੇ ਟਿਕ ਜਾਣਗੀਆਂ। ਜਿਥੋਂ ਤਕ ਲੋਕਾਂ ਨੂੰ ਇਹ ਕਾਰ ਦਿਖਾਈ ਦੇ ਰਹੀ ਹੈ, ਉਥੋਂ ਤਕ ਉਨ੍ਹਾਂ ਦੀਆਂ ਅੱਖਾਂ ਇਸ ਨੂੰ ਦੇਖ ਰਹੀਆਂ ਹਨ। ਬੀਤੇ ਦਿਨੀਂ ਅਰਜੁਨ ਕਪੂਰ ਆਪਣੀ ਨਵੀਂ ਕਾਰ ’ਚ ਮੁੰਬਈ ਦੀਆਂ ਸੜਕਾਂ ’ਤੇ ਨਜ਼ਰ ਆਏ ਤੇ ਉਦੋਂ ਤੋਂ ਹੀ ਉਹ ਸੁਰਖ਼ੀਆਂ ’ਚ ਆ ਗਏ ਹਨ।

PunjabKesari

ਤੁਸੀਂ ਇਹ ਜਾਣਨ ਲਈ ਵੀ ਉਤਸ਼ਾਹਿਤ ਹੋਵੋਗੇ ਕਿ ਆਖਿਰ ਅਰਜੁਨ ਕਪੂਰ ਨੇ ਅਜਿਹੀ ਕਿਹੜੀ ਕਾਰ ਖਰੀਦ ਲਈ ਹੈ ਤੇ ਇਸ ਦੀ ਕੀਮਤ ਕਿੰਨੀ ਹੈ? ਤੁਹਾਨੂੰ ਦੱਸ ਦੇਈਏ ਕਿ ਅਰਜੁਨ ਕਪੂਰ ਨੇ ਆਪਣੇ ਲਈ ‘ਲੈਂਡ ਰੋਵਰ ਡਿਫੈਂਡਰ’ ਕਾਰ ਖਰੀਦੀ ਹੈ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਅਰਜੁਨ ਕਪੂਰ ਦੇ ਘਰ ਦੇ ਬਾਹਰ ਸ਼ਾਨਦਾਰ ਲੈਂਡ ਰੋਵਰ ਡਿਫੈਂਡਰ ਜਿਸ ਕਿਸੇ ਨੇ ਵੀ ਦੇਖੀ, ਉਹ ਸ਼ਖ਼ਸ ਇਸ ਕਾਰ ਦਾ ਦੀਵਾਨਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਗੱਡੀ ਦੀ ਕੀਮਤ 1 ਕਰੋੜ ਰੁਪਏ ਤੋਂ ਵੀ ਵੱਧ ਹੈ।

ਇਹ ਖ਼ਬਰ ਵੀ ਪੜ੍ਹੋ : ਇਸ ਸ਼ਖ਼ਸ ਨੂੰ ਦੇਖ ਤੁਹਾਨੂੰ ਵੀ ਪਵੇਗਾ ਬੱਬੂ ਮਾਨ ਦਾ ਭੁਲੇਖਾ, ਖ਼ੁਦ ਨੂੰ ਮੰਨਦਾ ਹੈ ਖੰਟ ਵਾਲੇ ਦਾ ਕੱਟੜ ਫੈਨ

ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਕੁਝ ਦਨ ਪਹਿਲਾਂ ਹੀ ਅਰਜੁਨ ਕਪੂਰ ਦੇ ਘਰ ’ਚ ਉਨ੍ਹਾਂ ਦੇ ਚਾਚਾ ਅਨਿਲ ਕਪੂਰ ਨੇ ਵੀ ਸ਼ਾਨਦਾਰ ਕਾਰ ਖਰੀਦੀ ਸੀ। ਅਨਿਲ ਕਪੂਰ ਨੇ ਪਤਨੀ ਸੁਨੀਤਾ ਕਪੂਰ ਨੂੰ ਉਨ੍ਹਾਂ ਦੇ ਜਨਮਦਿਨ ’ਤੇ ਇਕ ਮਰਸੀਡੀਜ਼ ਬੈਂਜ਼ ਕਾਰ ਗਿਫਟ ਕੀਤੀ ਸੀ, ਜਿਸ ਦੀ ਕੀਮਤ ਵੀ 1 ਕਰੋੜ ਰੁਪਏ ਤੋਂ ਵੱਧ ਸੀ।

PunjabKesari

ਦੱਸਣਯੋਗ ਹੈ ਕਿ ਹਾਲ ਹੀ ’ਚ ਕਾਰਤਿਕ ਆਰੀਅਨ ਨੇ ਵੀ ਆਪਣੇ ਲਈ ਲੈਂਬੋਰਗਿਨੀ ਉਰੁਸ ਕਾਰ ਖਰੀਦੀ ਹੈ। ਕੁਝ ਦਿਨ ਪਹਿਲਾਂ ਸੈਫ ਅਲੀ ਖ਼ਾਨ ਨੂੰ ਵੀ ਇਸ ਗੱਡੀ ਦੀ ਟੈਸਟ ਡਰਾਈਵ ਲੈਂਦੇ ਦੇਖਿਆ ਗਿਆ ਸੀ ਪਰ ਉਨ੍ਹਾਂ ਨੇ ਇਸ ਗੱਡੀ ਨੂੰ ਅਜੇ ਤਕ ਨਹੀਂ ਚੁਣਿਆ ਹੈ।

ਨੋਟ– ਅਰਜੁਨ ਦੀ ਇਹ ਕਾਰ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News