ਅਰਜੁਨ ਕਪੂਰ ਨੇ ‘ਕੁੱਤੇ’ ਫ਼ਿਲਮ ਦੇ ਅੰਤਿਮ ਸ਼ੈਡਿਊਲ ਦੀ ਸ਼ੂਟਿੰਗ ਕੀਤੀ ਸ਼ੁਰੂ
Thursday, Feb 03, 2022 - 11:47 AM (IST)

ਮੁੰਬਈ (ਬਿਊਰੋ)– ਅਦਾਕਾਰ ਅਰਜੁਨ ਕਪੂਰ ਆਪਣੀ ਅਗਲੀ ਡਾਰਕ ਕਾਮੇਡੀ ‘ਕੁੱਤੇ’ ਦੇ ਅੰਤਿਮ ਸ਼ੈਡਿਊਲ ਦੀ ਸ਼ੂਟਿੰਗ ਸ਼ੁਰੂ ਕਰ ਚੁੱਕੇ ਹਨ। ਅਰਜੁਨ ਨੇ ਦੱਸਿਆ ਕਿ ਇਸ ਫ਼ਿਲਮ ਦੇ ਸੈੱਟ ’ਤੇ ਆ ਕੇ ਉਹ ਇਕ ਬਿਹਤਰ ਅਦਾਕਾਰ ਬਣ ਗਏ।
ਇਸ ’ਚ ਹੋਰ ਚੰਗੇ ਕਲਾਕਾਰ ਨਸੀਰੂਦੀਨ ਸ਼ਾਹ, ਕੋਂਕਨਾ ਸੇਨ ਸ਼ਰਮਾ, ਤੱਬੂ ਤੇ ਰਾਧਿਕਾ ਮਦਾਨ ਵੀ ਮੁੱਖ ਭੂਮਿਕਾਵਾਂ ’ਚ ਹਨ। ਉਨ੍ਹਾਂ ਕਿਹਾ ਕਿ ‘ਕੁੱਤੇ’ ਮੇਰੇ ਕੰਮ ਦੀ ਸੂਚੀ ’ਚ ਇਕ ਬਹੁਤ ਜ਼ਿਆਦਾ ਖ਼ਾਸ ਫ਼ਿਲਮ ਹੈ ਕਿਉਂਕਿ ਉਹ ਸੈੱਟ ’ਤੇ ਵਾਪਸ ਆਉਣ ਲਈ ਉਤਸ਼ਾਹਿਤ ਸੀ ਤੇ ‘ਕੁੱਤੇ’ ਨੇ ਉਹ ਮੌਕਾ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਦੇ ਘਰ ’ਤੇ ਚੱਲੀਆਂ ਗੋਲੀਆਂ, ਹੈਰੀ ਚੱਠਾ ਗਰੁੱਪ ਨੇ ਦਿੱਤੀ ਇਹ ਧਮਕੀ
ਉਹ ਵਾਪਸ ਆਉਣ ਤੇ ਇਸ ਫ਼ਿਲਮ ਦੇ ਸਿਤਾਰਿਆਂ ਨਾਲ ਕੰਮ ਕਰਨ ਲਈ ਉਤਸ਼ਾਹਿਤ ਸਨ। ਅਰਜੁਨ ਨੇ ਦੱਸਿਆ ਕਿ ਸੈੱਟ ’ਤੇ ਹਰ ਦਿਨ ਅਜਿਹਾ ਮਹਿਸੂਸ ਹੋਇਆ ਕਿ ਫ਼ਿਲਮ ਉਦਯੋਗ ’ਚ ਇਹ ਉਨ੍ਹਾਂ ਦਾ ਪਹਿਲਾ ਦਿਨ ਹੈ।
ਹਰ ਦਿਨ ਅਨੋਖਾ ਸੀ, ਇਨ੍ਹਾਂ ਕਲਾਕਾਰਾਂ ਨੂੰ ਇਕ-ਦੂਜੇ ਨੂੰ ਤੇ ਉਨ੍ਹਾਂ ਨੂੰ ਹੋਰ ਚੰਗਾ ਪ੍ਰਦਰਸ਼ਨ ਕਰਨ ਨੂੰ ਪ੍ਰੇਰਿਤ ਕਰਦੇ ਦੇਖ ਰਿਹਾ ਸੀ। ਹਰ ਦ੍ਰਿਸ਼ ’ਚ ਸਾਡੀ ਸਕ੍ਰੀਨ ’ਤੇ ਆਪਣਾ ਸਭ ਤੋਂ ਉੱਤਮ ਪ੍ਰਦਰਸ਼ਨ ਕੀਤਾ। ‘ਕੁੱਤੇ’ ਫ਼ਿਲਮ ਨੂੰ ਪੂਰਾ ਕਰਨ ਲਈ ਦੋ ਹਫਤੇ ਦਾ ਸ਼ੈਡਿਊਲ ਹੈ। ਮੈਨੂੰ ਪਤਾ ਹੈ ਕਿ ਸੈੱਟ ’ਤੇ ਰਹਿ ਕੇ ਹੋਰ ਜ਼ਿਆਦਾ ਬਿਹਤਰ ਪ੍ਰਫਾਰਮਰ ਬਣ ਗਿਆ ਹਾਂ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।