ਮੋਟਾਪਾ ਕੰਟਰੋਲ ਕਰਨ ਲਈ ਅਰਜੁਨ ਕਪੂਰ ਨੇ ਕੀਤਾ ਇਹ ਖ਼ਾਸ ਕੰਮ, ਕੁਝ ਹੀ ਮਹੀਨਿਆਂ ''ਚ ਦਿਸਿਆ ਵੱਡਾ ਬਦਲਾਅ
Saturday, Sep 25, 2021 - 01:14 PM (IST)
ਮੁੰਬਈ (ਬਿਊਰੋ) - ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਚੰਗਾ ਸਰੀਰ ਬਨਾਉਣ ਲਈ ਅਣਥੱਕ ਮਿਹਨਤ ਕਰ ਰਹੇ ਹਨ। ਸਰੀਰ ਨੂੰ ਬਣਾਉਣ 'ਚ ਸਭ ਤੋਂ ਵੱਡੀ ਮੁਸ਼ਕਿਲ, ਮੋਟਾਪੇ ਤੋਂ ਪੀੜਤ ਰਹਿ ਚੁੱਕੇ ਅਰਜੁਨ ਨੇ ਦੱਸਿਆ ਕਿ ਹਾਲ ਹੀ 'ਚ ਉਹ ਆਪਣੇ ਟਰੇਨਰ ਡਰੂ ਨੀਲ ਨਾਲ ਬੂਟ ਕੈਂਪ ਕਰਨ ਲਈ ਮੁੰਬਈ ਤੋਂ ਬਾਹਰ ਗਏ ਸੀ। ਅਰਜੁਨ ਕਪੂਰ ਦੇ ਸਰੀਰ 'ਚ ਇੱਕ ਵੱਡੀ ਤਬਦੀਲੀ ਉਸ ਦੀਆਂ ਨਵੀਂਆਂ ਫ਼ਿਲਮ 'ਏਕ ਵਿਲੇਨ', 'ਕੁੱਤਾ' ਆਦਿ 'ਚ ਦਿਖਾਈ ਦੇਵੇਗੀ।
ਆਪਣੀ ਸਰੀਰਕ ਤਬਦੀਲੀ ਕਾਰਨ ਲੋਕਾਂ ਦਾ ਭਰਪੂਰ ਪਿਆਰ ਪ੍ਰਾਪਤ ਕਰਦੇ ਹੋਏ, ਅਰਜੁਨ ਕਪੂਰ ਨੇ ਕਿਹਾ ਕਿ ਇਸ ਸਮੇਂ ਮੈਂ ਆਪਣੇ ਸਰੀਰ ਤੋਂ ਵੱਧ ਤੋਂ ਵੱਧ ਕੰਮ ਕਰ ਰਿਹਾ ਹਾਂ ਤਾਂ ਜੋ ਮੈਂ ਆਪਣੇ ਸਰਬੋਤਮ ਰੂਪ 'ਚ ਬਣਿਆ ਰਹਾਂ। ਮੈਂ ਤਰੱਕੀ ਕਰਦਾ ਰਹਿੰਦਾ ਹਾਂ ਅਤੇ ਇਹ ਮੈਂ ਹਮੇਸ਼ਾ ਕਰਾਂਗਾ। ਮੈਨੂੰ ਇਹ ਮੰਨਣ 'ਚ ਸ਼ਰਮ ਨਹੀਂ ਆਉਂਦੀ ਕਿ ਮੇਰੇ ਸਰੀਰ ਦੀ ਹਾਲਤ ਕਾਰਨ ਮੈਨੂੰ ਦੂਜੇ ਲੋਕਾਂ ਨਾਲੋਂ ਦੁੱਗਣੀ ਮਿਹਨਤ ਕਰਨੀ ਪੈਂਦੀ ਹੈ। ਇਹ ਮੇਰੀਇੱਛਾ ਸ਼ਕਤੀ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ ਅਤੇ ਮੈਂ ਇਸ ਸਮੇਂ ਇਸ ਭਾਵਨਾ ਨਾਲ ਜੀ ਰਿਹਾ ਹਾਂ।''
ਅਰਜੁਨ ਕਪੂਰ ਨੇ ਕਿਹਾ ਕਿ, ''3 ਮਹੀਨਿਆਂ 'ਚ ਮੈਂ ਆਪਣੇ ਟਰੇਨਰ ਡਰੂ ਨੀਲ ਨਾਲ ਦੋ ਬੂਟ ਕੈਂਪ ਲਗਾਏ ਹਨ। ਅਰਜੁਨ ਕਪੂਰ ਨੇ ਦੱਸਿਆ ਕਿ ਮੈਂ ਲੰਬੇ ਸਮੇਂ ਤੋਂ ਇਕ ਹੀ ਭੋਜਨ ਖਾ ਰਿਹਾ ਹਾਂ ਅਤੇ ਅਨੁਸ਼ਾਸਨ ਨਾਲ ਕੰਮ ਕਰ ਰਿਹਾ ਹਾਂ। ਆਉਣ ਵਾਲੇ ਦਿਨਾਂ 'ਚ, ਮੈਂ ਆਪਣੇ-ਆਪ ਨੂੰ ਬਿਹਤਰ ਅਤੇ ਤੰਦਰੁਸਤ ਬਣਾਉਣ ਲਈ ਕੰਮ ਕਰਦਾ ਰਹਾਂਗਾ।''