ਮਲਾਇਕਾ ਨਾਲ ਬ੍ਰੇਕਅੱਪ ਤੋਂ ਬਾਅਦ  Arjun ਨੇ ਸਵੀਕਾਰੀ ਇਹ ਗੱਲ

Wednesday, Nov 27, 2024 - 01:33 PM (IST)

ਮਲਾਇਕਾ ਨਾਲ ਬ੍ਰੇਕਅੱਪ ਤੋਂ ਬਾਅਦ  Arjun ਨੇ ਸਵੀਕਾਰੀ ਇਹ ਗੱਲ

ਮੁੰਬਈ- ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਲਗਪਗ ਛੇ ਸਾਲਾਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵੱਖ ਹੋ ਗਏ ਹਨ। 'ਸਿੰਘਮ ਅਗੇਨ' ਦੇ ਪ੍ਰਮੋਸ਼ਨ ਦੌਰਾਨ ਅਰਜੁਨ ਕਪੂਰ ਨੇ ਮੰਨਿਆ ਕਿ ਉਹ ਹੁਣ ਸਿੰਗਲ ਹੈ। ਹਾਲਾਂਕਿ ਮਲਾਇਕਾ ਅਰੋੜਾ ਨੇ ਇਸ ਗੱਲ 'ਤੇ ਅਜੇ ਕੁਝ ਨਹੀਂ ਕਿਹਾ। ਵੱਖ ਹੋਣ ਦੇ ਬਾਵਜੂਦ ਦੋਵੇਂ ਬਹੁਤ ਚੰਗੇ ਦੋਸਤ ਹਨ। ਮਲਾਇਕਾ ਅਰੋੜਾ ਦੇ ਪਿਤਾ ਦੇ ਦਿਹਾਂਤ ਸਮੇਂ ਵੀ ਅਰਜੁਨ ਕਪੂਰ ਮਾੜੇ ਸਮੇਂ 'ਚ ਅਦਾਕਾਰਾ ਨਾਲ ਹਮੇਸ਼ਾ ਖੜ੍ਹੇ ਰਹੇ। ਹੁਣ ਇੱਕ ਤਾਜ਼ਾ ਇੰਟਰਵਿਊ ਵਿੱਚ ਅਰਜੁਨ ਕਪੂਰ ਨੇ ਅਜਿਹੀ ਗੱਲ ਆਖੀ ਕਿ ਜਿਸ ਨਾਲ ਸ਼ਾਇਦ ਹਰ ਬੁਆਏਫ੍ਰੈਂਡ-ਗਰਲਫ੍ਰੈਂਡ ਰਿਲੇਸ਼ਨ ਕਰ ਸਕੇਗਾ।

ਇਹ ਵੀ ਪੜ੍ਹੋ- ਤਲਾਕ ਦੀਆਂ ਖਬਰਾਂ ਵਿਚਾਲੇ ਐਸ਼ਵਰਿਆ ਨੇ ਸਾਂਝੀ ਕੀਤੀ ਆਪਣੀ ਆਵਾਜ਼ ਚੁੱਕਣ ਵਾਲੀ ਵੀਡੀਓ, ਕਿਹਾ....
ਹੋਸਟ ਨੇ ਅਰਜੁਨ ਕਪੂਰ ਨੂੰ ਕੀਤਾ ਸਵਾਲ
ਦਿੱਤੇ ਇਕ ਇੰਟਰਵਿਊ 'ਚ ਅਰਜੁਨ ਨੇ ਦੱਸਿਆ ਕਿ ਉਹ ਰਾਤ ਨੂੰ 3 ਵਜੇ ਆਪਣੇ ਐਕਸ ਨੂੰ ਮੈਸੇਜ ਕਰਦੇ ਸਨ। ਦਰਅਸਲ ਇੰਟਰਵਿਊ ਵਿੱਚ ਅਦਾਕਾਰ ਤੋਂ ਪੁੱਛਿਆ ਗਿਆ ਸੀ ਕਿ ਉਨ੍ਹਾਂ ਨੇ ਦੇਰ ਰਾਤ ਕਦੇ ਕਿਸੇ ਨੂੰ ਮੈਸੇਜ ਕੀਤਾ। ਇਸ 'ਤੇ ਅਰਜੁਨ ਕਹਿੰਦੇ ਹਨ ਕਿ ਇਹ ਆਮ ਸਵਾਲ ਹੈ। ਜਦੋਂ ਹੋਸਟ ਨੇ ਹਾਂ ਆਖੀ ਤਾਂ ਅਰਜੁਨ ਇਸ ਨੂੰ ਸਵੀਕਾਰ ਕਰਦਾ ਹੈ ਤੇ ਕਹਿੰਦਾ ਹੈ ਕਿ ਹਾਂ ਉਨ੍ਹਾਂ ਨੇ ਅਜਿਹਾ ਕੀਤਾ ਹੈ। ਉਸ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ, 'ਇੱਥੇ ਕੌਣ ਹੈ, ਕੌਣ ਝੂਠ ਬੋਲ ਰਿਹਾ ਹੈ ਕਿ ਉਸ ਨੇ ਕਦੇ ਆਪਣੀ ਐਕਸ ਨੂੰ ਮੈਸੇਜ ਨਹੀਂ ਕੀਤਾ'

ਇਹ ਵੀ ਪੜ੍ਹੋ- ਜੂਹੀ ਚਾਵਲਾ ਦੀ ਧੀ ਦੀ ਸਾਦਗੀ ਨੇ ਖਿੱਚਿਆ ਪ੍ਰਸ਼ੰਸਕਾਂ ਦਾ ਧਿਆਨ, ਹਰ ਪਾਸੇ ਹੋ ਰਹੇ ਨੇ ਚਰਚੇ
ਸਾਲ 2018 ਤੋਂ ਕਰ ਰਹੇ ਸੀ ਡੇਟ
ਜ਼ਿਕਰਯੋਗ ਹੈ ਕਿ ਅਰਜੁਨ ਕਪੂਰ ਨੇ ਰਾਜ ਠਾਕਰੇ ਦੀ ਦੀਵਾਲੀ ਪਾਰਟੀ ਵਿੱਚ ਫਿਰ ਤੋਂ ਆਪਣੇ ਰਿਲੇਸ਼ਨਸ਼ਿਪ ਸਟੇਟਸ ਨੂੰ ਸਿੰਗਲ ਰੱਖਿਆ ਸੀ। ਦਰਸ਼ਕ ਮਲਾਇਕਾ ਦਾ ਨਾਂ ਲੈ ਕੇ ਉਨ੍ਹਾਂ ਨੂੰ ਛੇੜ ਰਹੇ ਸਨ ਜਦੋਂ ਅਦਾਕਾਰ ਨੇ ਕਿਹਾ ਕਿ ਆਰਾਮ ਕਰੋ, ਮੈਂ ਹੁਣ ਸਿੰਗਲ ਹਾਂ। ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰ ਨੂੰ ਆਖਰੀ ਵਾਰ ਰੋਹਿਤ ਸ਼ੈੱਟੀ ਦੀ ਫਿਲਮ 'ਸਿੰਘਮ ਅਗੇਨ' ਵਿੱਚ ਵਿਲੇਨ ਦੀ ਭੂਮਿਕਾ ਵਿੱਚ ਦੇਖਿਆ ਗਿਆ ਸੀ। ਅਰਜੁਨ ਤੇ ਮਲਾਇਕਾ ਨੇ ਸਾਲ 2018 ਵਿੱਚ ਡੇਟਿੰਗ ਸ਼ੁਰੂ ਕੀਤੀ ਸੀ ਤੇ ਸਾਲ 2019 ਵਿੱਚ ਇਸ ਨੂੰ ਸੋਸ਼ਲ ਮੀਡੀਆ ਉੱਤੇ ਅਧਿਕਾਰਤ ਵੀ ਕੀਤਾ ਸੀ। ਹਾਲਾਂਕਿ ਕੁਝ ਸਮੇਂ ਤੋਂ ਦੋਹਾਂ ਵਿਚਾਲੇ ਦੂਰੀ ਵਧਣ ਲੱਗੀ ਸੀ। ਜਦੋਂ ਅਰਜੁਨ ਕਪੂਰ ਦੇ ਜਨਮ ਦਿਨ 'ਤੇ ਵੀ ਮਲਾਇਕਾ ਅਰੋੜਾ ਨਜ਼ਰ ਨਹੀਂ ਆਈ ਤਾਂ ਉਨ੍ਹਾਂ ਦੇ ਵੱਖ ਹੋਣ ਦੀ ਅਫ਼ਵਾਹ ਤੇਜ਼ ਹੋ ਗਈ।

ਇਹ ਵੀ ਪੜ੍ਹੋ- 'Bigg Boss 18' ਦੀ ਹਵਾ 'ਚ ਘੁਲਿਆ ਹੌਟਨੈੱਸ ਦਾ ਡੋਜ਼, ਇਨ੍ਹਾਂ ਹਸੀਨਾਵਾਂ ਨੂੰ ਮਿਲੀ ਵਾਈਲਡ ਕਾਰਡ ਐਂਟਰੀ (ਤਸਵੀਰਾਂ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News