ਟੀ. ਵੀ. ਅਦਾਕਾਰ ਅਰਜੁਨ ਬਿਜਲਾਨੀ ਨੇ ਖਰੀਦੀ 1.29 ਕਰੋੜ ਦੀ ਮਰਸੀਡੀਜ਼ ਕਾਰ, ਪਰਿਵਾਰ ਨਾਲ ਕੀਤੀ ਪੂਜਾ (ਵੀਡੀਓ)

Wednesday, Jul 12, 2023 - 02:57 PM (IST)

ਟੀ. ਵੀ. ਅਦਾਕਾਰ ਅਰਜੁਨ ਬਿਜਲਾਨੀ ਨੇ ਖਰੀਦੀ 1.29 ਕਰੋੜ ਦੀ ਮਰਸੀਡੀਜ਼ ਕਾਰ, ਪਰਿਵਾਰ ਨਾਲ ਕੀਤੀ ਪੂਜਾ (ਵੀਡੀਓ)

ਮੁੰਬਈ (ਬਿਊਰੋ)– ਟੀ. ਵੀ. ਅਦਾਕਾਰ ਅਰਜੁਨ ਬਿਜਲਾਨੀ ਨੇ 1 ਕਰੋੜ 29 ਲੱਖ ਰੁਪਏ ਦੀ ਮਰਸੀਡੀਜ਼ ਕਾਰ ਖਰੀਦੀ ਹੈ। ਇਹ ਜਾਣਕਾਰੀ ਉਨ੍ਹਾਂ ਨੇ ਆਪਣੀ ਨਵੀਂ ਕਾਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਕੇ ਦਿੱਤੀ ਹੈ। ਇਸ ਸਬੰਧੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਲੋਕ ਗਾਇਕ ਸੁਰਿੰਦਰ ਛਿੰਦਾ ਦੀ ਮੌਤ ਦੀਆਂ ਅਫਵਾਹਾਂ ਵਿਚਾਲੇ ਪੁੱਤਰ ਨੇ ਲਾਈਵ ਹੋ ਕੇ ਦੱਸੀ ਸੱਚਾਈ, ਵੇਖੋ ਵੀਡੀਓ

ਵੀਡੀਓ ’ਚ ਅਰਜੁਨ ਆਪਣੇ ਪਰਿਵਾਰ ਨਾਲ ਨਵੀਂ ਕਾਰ ਦੀ ਪੂਜਾ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਪੂਜਾ ਤੋਂ ਬਾਅਦ ਪਾਪਰਾਜ਼ੀ ਨੂੰ ਮਠਿਆਈ ਵੀ ਖੁਆਈ। ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਨੇਹਾ ਤੇ ਪੁੱਤਰ ਅਯਾਨ ਵੀ ਮੌਜੂਦ ਸਨ।

ਵੀਡੀਓ ’ਚ ਅਰਜੁਨ ਆਪਣੀ ਨਵੀਂ ਮਰਸਡੀਜ਼ GLE ਕਾਰ ਨੂੰ ਅਨਰੈਪ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਅਰਜੁਨ ਆਲ-ਵ੍ਹਾਈਟ ਲੁੱਕ ’ਚ ਸਨ। ਉਥੇ ਹੀ ਉਨ੍ਹਾਂ ਦੀ ਪਤਨੀ ਨੇਹਾ ਨੇ ਵ੍ਹਾਈਟ ਸਲਵਾਰ ਸੂਟ ਪਹਿਨਿਆ ਹੋਇਆ ਸੀ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਅਰਜੁਨ ਨੇ ਲਿਖਿਆ, ‘‘ਹਰ ਚੀਜ਼ ਲਈ ਧੰਨਵਾਦ! ਗਣਪਤੀ ਬੱਪਾ ਮੋਰੀਆ! ਤੁਹਾਡੀਆਂ ਪ੍ਰਾਰਥਨਾਵਾਂ ਲਈ ਵੀ ਤੁਹਾਡਾ ਸਾਰਿਆਂ ਦਾ ਧੰਨਵਾਦ! ਇਹ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ।’’

ਵੀਡੀਓ ’ਤੇ ਸ਼ਵੇਤਾ ਤਿਵਾਰੀ, ਅਲੀ ਗੋਨੀ, ਮਾਹੀ ਵਿਜ, ਨਿਆ ਸ਼ਰਮਾ ਵਰਗੀਆਂ ਕਈ ਮਸ਼ਹੂਰ ਹਸਤੀਆਂ ਨੇ ਵੀ ਅਰਜੁਨ ਨੂੰ ਨਵੀਂ ਕਾਰ ਲਈ ਵਧਾਈ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News