ਮਸ਼ਹੂਰ ਟੀ. ਵੀ. ਅਦਾਕਾਰ ਅਰਜੁਨ ਬਿਜਲਾਨੀ ਕੋਰੋਨਾ ਪਾਜ਼ੇਟਿਵ, ਪ੍ਰਸ਼ੰਸਕਾਂ ਨੂੰ ਕੀਤੀ ਇਹ ਅਪੀਲ

Saturday, Dec 25, 2021 - 01:17 PM (IST)

ਮਸ਼ਹੂਰ ਟੀ. ਵੀ. ਅਦਾਕਾਰ ਅਰਜੁਨ ਬਿਜਲਾਨੀ ਕੋਰੋਨਾ ਪਾਜ਼ੇਟਿਵ, ਪ੍ਰਸ਼ੰਸਕਾਂ ਨੂੰ ਕੀਤੀ ਇਹ ਅਪੀਲ

ਮੁੰਬਈ (ਬਿਊਰੋ)– ਮਸ਼ਹੂਰ ਟੀ. ਵੀ. ਅਦਾਕਾਰ ਅਰਜੁਨ ਬਿਜਲਾਨੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਦਿੱਤੀ ਹੈ। ਸ਼ੁੱਕਰਵਾਰ ਨੂੰ ਅਰਜੁਨ ਬਿਜਲਾਨੀ ਨੇ ਇੰਸਟਾਗ੍ਰਾਮ ’ਤੇ ਖ਼ੁਦ ਨੂੰ ਕੋਵਿਡ-19 ਪਾਜ਼ੇਟਿਵ ਦੱਸਿਆ ਹੈ। ਅਰਜੁਨ ਨੇ ਵੀਡੀਓ ਪੋਸਟ ਕੀਤੀ, ਜਿਸ ’ਚ ਉਹ ਕੈਮਰੇ ਵੱਲ ਘੁੰਮਦੇ ਨਜ਼ਰ ਆਏ।

ਇਹ ਖ਼ਬਰ ਵੀ ਪੜ੍ਹੋ : ਪਹਿਲੇ ਦਿਨ ਖ਼ਾਸ ਕਮਾਲ ਨਹੀਂ ਦਿਖਾ ਪਾਈ ਫ਼ਿਲਮ ‘83’, ਜਾਣੋ ਕਲੈਕਸ਼ਨ

ਇਸ ਵੀਡੀਓ ਨਾਲ ਉਨ੍ਹਾਂ ਲਿਖਿਆ, ‘ਕੋਰੋਨਾ ਇਸ ਤਰ੍ਹਾਂ ਤੁਹਾਡੇ ਲਈ ਗਾਣਾ ਗਾਉਂਦਾ ਹੈ ਤੇ ਤੁਹਾਡਾ ਇਹ ਐਕਸਪ੍ਰੈਸ਼ਨ ਹੁੰਦਾ ਹੈ, ਜਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਕੋਰੋਨਾ ਪਾਜ਼ੇਟਿਵ ਹੋ।’

ਅਰਜੁਨ ਬਿਜਲਾਨੀ ਨੇ ਅੱਗੇ ਲਿਖਿਆ, ‘ਮੇਰੇ ’ਚ ਹਲਕੇ ਲੱਛਣ ਪਾਏ ਗਏ ਹਨ। ਖ਼ੁਦ ਨੂੰ ਮੈਂ ਇਕ ਕਮਰੇ ’ਚ ਇਕਾਂਤਵਾਸ ਕਰ ਲਿਆ ਹੈ। ਖ਼ੁਦ ਦੀ ਚੰਗੀ ਤਰ੍ਹਾਂ ਦੇਖਭਾਲ ਕਰ ਰਿਹਾ ਹਾਂ। ਆਪਣੀ ਪ੍ਰਾਰਥਨਾ ’ਚ ਮੈਨੂੰ ਜ਼ਰੂਰ ਰੱਖਣਾ। ਤੁਸੀਂ ਸਾਰੇ ਸੁਰੱਖਿਅਤ ਰਹੋ ਤੇ ਮਾਸਕ ਪਹਿਨ ਕੇ ਰੱਖੋ। ਤੁਹਾਡੇ ਸਾਰਿਆਂ ’ਤੇ ਭਗਵਾਨ ਮਿਹਰ ਕਰੇ।’

ਅਰਜੁਨ ਬਿਜਲਾਨੀ ਨੇ ਜਿਵੇਂ ਹੀ ਇਹ ਵੀਡੀਓ ਪੋਸਟ ਕੀਤੀ, ਇੰਡਸਟਰੀ ਦੇ ਦੋਸਤਾਂ ਨੇ ਕੁਮੈਂਟ ਕਰਕੇ ਉਸ ਦੇ ਜਲਦ ਠੀਕ ਹੋਣ ਦੀ ਦੁਆ ਕਰਨੀ ਸ਼ੁਰੂ ਕਰ ਦਿੱਤੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News