ਬਚਪਨ ਦੇ ਦੋਸਤ ਹਨ ਰਣਬੀਰ ਕਪੂਰ ਤੇ ਅਰਜੁਨ ਬਿਜਲਾਨੀ, ਵੀਡੀਓ ਛੂਹ ਰਹੀ ਲੋਕਾਂ ਦੇ ਦਿਲ
Tuesday, Jul 12, 2022 - 11:12 AM (IST)
ਮੁੰਬਈ (ਬਿਊਰੋ)– ਰਣਬੀਰ ਕਪੂਰ ਇਨ੍ਹੀਂ ਦਿਨੀਂ ਹਰ ਜਗ੍ਹਾ ਸੁਰਖ਼ੀਆਂ ’ਚ ਹਨ। ਇਕ ਪਾਸੇ ਉਨ੍ਹਾਂ ਦੇ ਪਿਤਾ ਬਣਨ ਦੀ ਖ਼ਬਰ ਤਾਂ ਦੂਜੇ ਪਾਸੇ ਉਨ੍ਹਾਂ ਦੀ ਫ਼ਿਲਮ ‘ਸ਼ਮਸ਼ੇਰਾ’ ਦੀ ਰਿਲੀਜ਼ ਦੀ ਚਰਚਾ। ਅਜਿਹੇ ’ਚ ਰਣਬੀਰ ਆਪਣੀ ਆਗਾਮੀ ਫ਼ਿਲਮ ਦੀ ਪ੍ਰਮੋਸ਼ਨ ਕਰਨ ਖ਼ਾਸ ਸ਼ੋਅ ‘ਰਵਿਵਾਰ ਵਿਦ ਸਟਾਰ ਪਰਿਵਾਰ’ ’ਚ ਪਹੁੰਚੇ।
ਸ਼ੋਅ ’ਚ ਉਨ੍ਹਾਂ ਨੇ ਕਾਫੀ ਮਸਤੀ ਕੀਤੀ ਪਰ ਸਭ ਤੋਂ ਮਜ਼ੇਦਾਰ ਗੱਲ ਉਦੋਂ ਹੋਈ, ਜਦੋਂ ਰਣਬੀਰ ਨੇ ਖ਼ੁਲਾਸਾ ਕੀਤਾ ਕਿ ਉਹ ਟੀ. ਵੀ. ਅਦਾਕਾਰ ਤੇ ਹੋਸਟ ਅਰਜੁਨ ਬਿਜਲਾਨੀ ਉਨ੍ਹਾਂ ਦੇ ਕਲਾਸਮੇਟ ਹਨ। ਰਣਬੀਰ ਨੇ ਅਰਜੁਨ ਦੀ ਤਾਰੀਫ਼ ਕਰਦਿਆਂ ਆਪਣੀ ਦੋਸਤੀ ਦੇ ਰਾਜ਼ ਖੋਲ੍ਹੇ।
ਇਹ ਖ਼ਬਰ ਵੀ ਪੜ੍ਹੋ : ਸੰਜੇ ਦੱਤ ਨੇ ਸਿੱਧੂ ਮੂਸੇ ਵਾਲਾ ਦੀ ਮੌਤ ’ਤੇ ਪ੍ਰਗਟਾਇਆ ਦੁੱਖ, ਗਿੱਪੀ ਗਰੇਵਾਲ ਨਾਲ ਤਸਵੀਰਾਂ ਆਈਆਂ ਸਾਹਮਣੇ
ਉਨ੍ਹਾਂ ਕਿਹਾ, ‘‘ਲੋਕ ਜਾਣਦੇ ਨਹੀਂ ਹਨ ਪਰ ਅਸੀਂ ਇਕ-ਦੂਜੇ ਨੂੰ ਬਚਪਨ ਤੋਂ ਜਾਣਦੇ ਹਾਂ। ਅਸੀਂ ਇਕ ਹੀ ਸਕੂਲ ’ਚ ਸੀ, ਇਕੋ ਕਲਾਸ ’ਚ ਤੇ ਫੁੱਟਬਾਲ ਦੇ ਇਕ ਹੀ ਹਾਊਸ ’ਚ। ਇੰਨਾ ਵਧੀਆ ਕੰਮ ਕਰਦਿਆਂ ਤੁਹਾਨੂੰ ਦੇਖ ਕੇ ਬਹੁਤ ਖ਼ੁਸ਼ੀ ਹੁੰਦੀ ਹੈ। ਤੁਸੀਂ ਇਕ ਪਿਤਾ ਹੋ ਤੇ ਇੰਨੇ ਸ਼ਾਨਦਾਰ ਹੋਸਟ। ਆਪਣੇ ਕਲੀਗ, ਦੋਸਤ ਨੂੰ ਇੰਨਾ ਚੰਗਾ ਕਰਦੇ ਦੇਖ ਦਿਲ ਖ਼ੁਸ਼ ਹੋ ਜਾਂਦਾ ਹੈ।’’
humble kapoor for a reason❤️#RanbirKapoorpic.twitter.com/jMTIUWAS3D
— simp (@KARAN_TWEEETS) July 10, 2022
ਇਸ ’ਤੇ ਅਰਜੁਨ ਨੇ ਮੁਸਕਰਾਉਂਦਿਆਂ ਜਵਾਬ ਦਿੱਤਾ, ‘‘ਧੰਨਵਾਦ ਯਾਰ।’’ ਇਸ ਤੋਂ ਬਾਅਦ ਦੋਵੇਂ ਦੋਸਤ ਗਲੇ ਮਿਲਦੇ ਹਨ ਤੇ ਰਣਬੀਰ ਅਰਜੁਨ ਨੂੰ ਗਲੇ ਮਿਲਦਿਆਂ ਚੁੱਕ ਲੈਂਦੇ ਹਨ। ਇਸ ਵੀਡੀਓ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।