ਕੀ ਲੰਡਨ ਸ਼ਿਫਟ ਹੋਣ ਵਾਲੇ ਹਨ ਵਿਰਾਟ-ਅਨੁਸ਼ਕਾ ਸ਼ਰਮਾ? ਫੈਨਜ਼ ਨੂੰ ਹੋਣ ਲੱਗੀ ਚਿੰਤਾ

Sunday, Jul 07, 2024 - 02:07 PM (IST)

ਕੀ ਲੰਡਨ ਸ਼ਿਫਟ ਹੋਣ ਵਾਲੇ ਹਨ ਵਿਰਾਟ-ਅਨੁਸ਼ਕਾ ਸ਼ਰਮਾ? ਫੈਨਜ਼ ਨੂੰ ਹੋਣ ਲੱਗੀ ਚਿੰਤਾ

ਮੁੰਬਈ- ਜਦੋਂ ਤੋਂ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੂਜੀ ਵਾਰ ਮਾਤਾ-ਪਿਤਾ ਬਣੇ ਹਨ, ਕਿਹਾ ਜਾ ਰਿਹਾ ਹੈ ਕਿ ਉਹ ਲੰਡਨ ਸ਼ਿਫਟ ਹੋ ਸਕਦੇ ਹਨ। ਵਿਰਾਟ ਕੋਹਲੀ ਵਰਲਡ ਕੱਪ ਫਾਈਨਲ ਤੋਂ ਬਾਅਦ ਭਾਰਤ ਆਏ ਅਤੇ ਜਸ਼ਨ ਮਨਾਉਣ ਤੋਂ ਬਾਅਦ ਉਹ ਆਪਣੀ ਪਤਨੀ ਅਨੁਸ਼ਕਾ ਅਤੇ ਬੱਚਿਆਂ ਵਾਮਿਕਾ ਅਤੇ ਅਕੇ ਨਾਲ ਸਿੱਧੇ ਲੰਡਨ ਚਲੇ ਗਏ। ਵਿਰਾਟ ਨੇ ਹੁਣ ਟੀ-20 ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਸ਼ਾਇਦ ਹੁਣ ਪੂਰਾ ਪਰਿਵਾਰ ਲੰਡਨ ਸ਼ਿਫਟ ਹੋ ਸਕਦਾ ਹੈ।

ਇਹ ਵੀ ਪੜ੍ਹੋ- ਸੋਨਾਕਸ਼ੀ- ਜ਼ਹੀਰ ਦੇ ਵਿਆਹ ਨੂੰ ਲਵ- ਜਿਹਾਦ ਕਹਿਣ ਵਾਲਿਆਂ ਨੂੰ ਮੁਕੇਸ਼ ਖੰਨਾ ਦਾ ਮੂੰਹਤੋੜ ਜਵਾਬ

ਇਹ ਜੋੜਾ ਆਪਣੇ ਦੂਜੇ ਬੱਚੇ ਦੇ ਜਨਮ ਤੋਂ ਪਹਿਲਾਂ ਲੰਡਨ 'ਚ ਸਮਾਂ ਬਿਤਾ ਰਿਹਾ ਹੈ। Akaayਦਾ ਜਨਮ ਵੀ ਲੰਡਨ ਵਿੱਚ ਹੋਇਆ ਸੀ। Akaay ਦੇ ਜਨਮ ਤੋਂ ਬਾਅਦ ਵੀ ਇਹ ਜੋੜਾ ਕਈ ਮਹੀਨਿਆਂ ਤੱਕ ਬੱਚਿਆਂ ਨਾਲ ਲੰਡਨ 'ਚ ਰਿਹਾ, ਇਹੀ ਕਾਰਨ ਸੀ ਕਿ ਵਿਰਾਟ ਨੇ ਇੰਗਲੈਂਡ ਖਿਲਾਫ ਘਰੇਲੂ ਟੈਸਟ ਸੀਰੀਜ਼ 'ਚ ਹਿੱਸਾ ਨਹੀਂ ਲਿਆ।ਮੀਡੀਆ ਰਿਪੋਰਟਾਂ ਮੁਤਾਬਕ ਜੋੜੇ ਦੇ ਇਸ ਫੈਸਲੇ ਦਾ ਕਾਰਨ ਉਨ੍ਹਾਂ ਦੇ ਪਰਿਵਾਰ ਦੀ ਨਿੱਜਤਾ ਦੱਸਿਆ ਜਾ ਰਿਹਾ ਹੈ। ਜੋੜਾ ਚਾਹੁੰਦਾ ਹੈ ਕਿ ਉਨ੍ਹਾਂ ਦੇ ਬੱਚੇ ਇਸ ਗਲੈਮਰ ਤੋਂ ਦੂਰ ਰਹਿਣ। ਇਸ ਕਾਰਨ ਜੋੜੇ ਨੇ ਹਮੇਸ਼ਾ ਮੀਡੀਆ ਨੂੰ ਆਪਣੇ ਬੱਚਿਆਂ ਦੀਆਂ ਤਸਵੀਰਾਂ ਨਾ ਲੈਣ ਦੀ ਬੇਨਤੀ ਕੀਤੀ ਹੈ। ਵਿਰਾਟ ਅਤੇ ਅਨੁਸ਼ਕਾ ਦੇਸ਼ ਦੀਆਂ ਸਭ ਤੋਂ ਵੱਡੀਆਂ ਹਸਤੀਆਂ ਵਿੱਚੋਂ ਇੱਕ ਹਨ।

ਇਹ ਵੀ ਪੜ੍ਹੋ- ਅਨੰਤ-ਰਾਧਿਕਾ ਮਰਚੈਂਟ ਨਾਲ ਜਸਟਿਨ ਬੀਬਰ ਨੇ ਖਾਸ ਮੁਲਾਕਾਤ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ

ਅਜਿਹੇ 'ਚ ਉਹ ਜਿੱਥੇ ਵੀ ਜਾਂਦੇ ਹਨ, ਮੀਡੀਆ ਉਨ੍ਹਾਂ ਦਾ ਪਿੱਛਾ ਕਰਦਾ ਹੈ। ਇਹੀ ਕਾਰਨ ਹੈ ਕਿ ਵਿਰਾਟ ਅਤੇ ਅਨੁਸ਼ਕਾ ਆਪਣੇ ਬੱਚਿਆਂ ਨੂੰ ਇਸ ਸਭ ਤੋਂ ਦੂਰ ਰੱਖਣਾ ਚਾਹੁੰਦੇ ਹਨ ਤਾਂ ਕਿ ਇਸ ਦਾ ਉਨ੍ਹਾਂ 'ਤੇ ਕੋਈ ਅਸਰ ਨਾ ਪਵੇ।ਵਿਰਾਟ ਕਈ ਵਾਰ ਕਬੂਲ ਕਰ ਚੁੱਕੇ ਹਨ ਕਿ ਉਹ ਯੂਰਪ 'ਚ ਰਹਿਣਾ ਪਸੰਦ ਕਰਦੇ ਹਨ ਕਿਉਂਕਿ ਜ਼ਿਆਦਾਤਰ ਲੋਕ ਉਨ੍ਹਾਂ ਨੂੰ ਨਹੀਂ ਪਛਾਣਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਜਿਵੇਂ ਉਹ ਸਾਧਾਰਨ ਜ਼ਿੰਦਗੀ ਜੀ ਰਹੇ ਹੋਣ। ਉਹ ਬਿਨਾਂ ਕਿਸੇ ਤਣਾਅ ਦੇ ਆਪਣੇ ਪਰਿਵਾਰ ਨਾਲ ਸੜਕਾਂ 'ਤੇ ਖੁੱਲ੍ਹ ਕੇ ਘੁੰਮ ਸਕਦੇ ਹਨ, ਜੋ ਉਨ੍ਹਾਂ ਨੂੰ ਬਹੁਤ ਪਸੰਦ ਹਨ।


author

Priyanka

Content Editor

Related News