ਕਪਿਲ ਸ਼ਰਮਾ ’ਤੇ ਅਰਚਨਾ ਪੂਰਨ ਸਿੰਘ ਦਾ ਤੰਜ, ਕਿਹਾ- ‘ਸੋਨੀ ਨੂੰ ਲੁੱਟ ਰਿਹਾ ਹੈ...’

03/04/2022 4:06:18 PM

ਮੁੰਬਈ (ਬਿਊਰੋ)– ਅਰਚਨਾ ਪੂਰਨ ਸਿੰਘ ਨੂੰ ਹੁਣ ਕਪਿਲ ਸ਼ਰਮਾ ਸ਼ੋਅ ’ਚ ਕਾਫੀ ਸਮਾਂ ਹੋ ਗਿਆ ਹੈ। ਕਪਿਲ ਸਮੇਤ ਸ਼ੋਅ ਦੇ ਬਾਕੀ ਮੈਂਬਰਾਂ ਨਾਲ ਵੀ ਉਸ ਦੀ ਸ਼ਾਨਦਾਰ ਟਿਊਨਿੰਗ ਬਣ ਗਈ ਹੈ। ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਹਾਲ ਹੀ ’ਚ ਸਾਜਿਦ ਨਾਡੀਆਡਵਾਲਾ ਆਪਣੀ ਪਤਨੀ ਨਾਲ ਪਹੁੰਚੇ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ਼ ਖ਼ਾਨ ਨੂੰ ਪ੍ਰਸ਼ੰਸਕ ਨੇ ਦਿੱਤੀ ਨਸੀਹਤ, ਕਿਹਾ- ‘ਫ਼ਿਲਮਾਂ ’ਚ ਆਉਂਦੇ ਰਹੋ, ਖ਼ਬਰਾਂ ’ਚ ਨਹੀਂ’

ਇਸ ਤੋਂ ਇਲਾਵਾ ਸ਼ੋਅ ’ਚ ਹੋਰ ਸਿਤਾਰੇ ਵੀ ਸ਼ਾਮਲ ਸਨ। ਇਸ ਦੌਰਾਨ ਕਪਿਲ ਤੇ ਅਰਚਨਾ ਮਜ਼ਾਕੀਆ ਅੰਦਾਜ਼ ’ਚ ਗੱਲਬਾਤ ਕਰਦੇ ਨਜ਼ਰ ਆਏ। ਦੋਵੇਂ ਇਕ-ਦੂਜੇ ’ਤੇ ਤੰਜ ਕੱਸਣ ਦਾ ਕੋਈ ਮੌਕਾ ਨਹੀਂ ਛੱਡਦੇ ਹਨ।

ਕਪਿਲ ਨੇ ਕੁਝ ਅਜਿਹਾ ਕਿਹਾ, ਜਿਸ ਨੂੰ ਅਰਚਨਾ ਨੇ ਤੁਰੰਤ ਨੋਟਿਸ ਕੀਤਾ ਤੇ ਕਪਿਲ ਸ਼ਰਮਾ ਦੀ ਬੋਲਤੀ ਬੰਦ ਕਰ ਦਿੱਤੀ। ਕਪਿਲ ਸ਼ਰਮਾ ਸ਼ੋਅ ’ਚ ਅਰਚਨਾ ਪਰਮਾਨੈਂਟ ਗੈਸਟ ਹੈ ਤੇ ਸਾਰੇ ਉਸ ਨੂੰ ਪਸੰਦ ਕਰਦੇ ਹਨ। ਉਹ ਵੀ ਹਰ ਇਕ ਸ਼ਖ਼ਸ ਨਾਲ ਖ਼ਾਸ ਬਾਂਡਿੰਗ ਰੱਖਦੀ ਹੈ। ਹਾਲ ਹੀ ’ਚ ਸਾਜਿਦ ਨਾਡੀਆਡਵਾਲਾ ਨਾਲ ਗੱਲਬਾਤ ਦੌਰਾਨ ਕਪਿਲ ਸ਼ਰਮਾ ਨੇ ਕਿਹਾ, ‘ਕਈ ਵਾਰ ਅਜਿਹਾ ਹੁੰਦਾ ਹੈ ਕਿ ਜਦੋਂ ਅਸੀਂ ਬਚਪਨ ’ਚ ਹੁੰਦੇ ਹਾਂ ਤਾਂ ਵੱਖ-ਵੱਖ ਚੀਜ਼ਾਂ ਸੋਚਦੇ ਹਾਂ। ਜਿਵੇਂ ਕਿ ਮੈਂ ਸ਼ੋਅਲੇ ਦੇਖਦਿਆਂ ਸੋਚਿਆ ਸੀ ਕਿ ਮੈਂ ਵੱਡਾ ਹੋ ਕੇ ਡਾਕੂ ਬਣਾਂਗਾ।’

ਕਪਿਲ ਦੇ ਕਹਿਣ ਦਾ ਮਤਲਬ ਸੀ ਕਿ ਉਹ ਫ਼ਿਲਮ ’ਚ ਗੱਬਰ ਦੇ ਕਿਰਦਾਰ ਤੋਂ ਕਾਫੀ ਪ੍ਰਭਾਵਿਤ ਹੋਏ ਸਨ ਪਰ ਜਿਵੇਂ ਹੀ ਕਪਿਲ ਨੇ ਡਾਕੂ ਬਣਨ ਦੀ ਗੱਲ ਆਖੀ ਤਾਂ ਅਰਚਨਾ ਨੇ ਤੁਰੰਤ ਕੁਮੈਂਟ ਕੀਤਾ, ‘ਡਾਕੂ ਹੀ ਤਾਂ ਬਣਿਆ ਹੈ ਤੂੰ। ਸੋਨੀ ਨੂੰ ਲੁੱਟ ਰਿਹਾ ਹੈ। ਡਾਕੂ ਹੀ ਤਾਂ ਹੈ।’

ਇਸ ’ਤੇ ਕਪਿਲ ਨੇ ਕਿਹਾ, ‘ਮੈਂ ਹੀ ਇਕੱਲਾ ਲੁੱਟ ਰਿਹਾ ਹਾਂ ਕੀ ਸੋਨੀ ਨੂੰ? ਤੁਸੀਂ ਤਾਂ ਲੰਚ ਦੇ ਉੱਪਰ ਆਉਂਦੇ ਹੋ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News