ਅਰਬਾਜ਼ ਖ਼ਾਨ ਨੇ ਗਾਣਾ ਗਾ ਕੇ ਪਤਨੀ ਨੂੰ ਕੀਤਾ Impress,ਸਾਹਮਣੇ ਆਈ ਵੀਡੀਓ

Tuesday, May 21, 2024 - 02:59 PM (IST)

ਅਰਬਾਜ਼ ਖ਼ਾਨ ਨੇ ਗਾਣਾ ਗਾ ਕੇ ਪਤਨੀ ਨੂੰ ਕੀਤਾ Impress,ਸਾਹਮਣੇ ਆਈ ਵੀਡੀਓ

ਮੁੰਬਈ (ਬਿਊਰੋ): ਅਰਬਾਜ਼ ਖਾਨ ਅਕਸਰ ਵਿਆਹ ਤੋਂ ਬਾਅਦ ਆਪਣੀ ਪਤਨੀ ਸ਼ੂਰਾ ਖਾਨ ਨਾਲ ਨਜ਼ਰ ਆਉਂਦੇ ਹਨ। ਇਸ ਜੋੜੇ ਨੂੰ ਕਈ ਵਾਰ ਡਿਨਰ ਡੇਟ ਅਤੇ ਛੁੱਟੀਆਂ 'ਤੇ ਜਾਂਦੇ ਦੇਖਿਆ ਗਿਆ ਹੈ। ਸ਼ੂਰਾ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਅਰਬਾਜ਼ ਅਤੇ ਸ਼ੂਰਾ ਇਕ ਕਾਰ 'ਚ ਬੈਠੇ ਹਨ। ਵੀਡੀਓ ਕਲਿੱਪ 'ਚ ਅਰਬਾਜ਼ ਨੂੰ ਅਮਰੀਕੀ ਰਾਕ ਬੈਂਡ ਦਾ ਗੀਤ 'ਯੂ ਕੈਨ ਡੂ ਮੈਜਿਕ' ਗਾਉਂਦੇ ਦੇਖਿਆ ਜਾ ਸਕਦਾ ਹੈ।
ਦੱਸ ਦਈਏ ਕਿ ਗੀਤ ਗਾਉਂਦੇ ਸਮੇਂ, ਅਦਾਕਾਰ ਵਾਰ-ਵਾਰ ਕੈਮਰੇ ਵੱਲ ਦੇਖਦਾ ਹੈ ਅਤੇ ਆਪਣੇ ਭਾਵ ਪ੍ਰਗਟ ਕਰਦਾ ਹੈ। ਇਸ ਵੀਡੀਓ ਦੇ ਨਾਲ ਸ਼ੂਰਾ ਖਾਨ ਨੇ ਕੈਪਸ਼ਨ 'ਚ ਲਿਖਿਆ- ਮੈਜਿਕ.... ਨਾਈਟ ਡਰਾਈਵ। ਸ਼ੂਰਾ ਨੇ ਇਹ ਵੀਡੀਓ ਅਰਬਾਜ਼ ਨੂੰ ਵੀ ਟੈਗ ਕੀਤੀ ਹੈ। ਅਰਬਾਜ਼ ਨੇ ਆਪਣੀ ਪਤਨੀ ਦੀ ਪੋਸਟ 'ਤੇ ਕਮੈਂਟ ਕਰ ਕੇ ਮਜ਼ਾਕ ਉਡਾਇਆ ਹੈ।

 

 
 
 
 
 
 
 
 
 
 
 
 
 
 
 
 

A post shared by sshura Khan (@sshurakhan)

 

ਇਸ ਜੋੜੀ ਦੀ ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਰਬਾਜ਼ ਨੂੰ ਖੁਸ਼ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਾਫੀ ਖੁਸ਼ ਹਨ। ਇੱਕ ਯੂਜ਼ਰ ਨੇ ਲਿਖਿਆ- ਫਾਇਨਲੀ ਤੁਹਾਨੂੰ ਸੱਚਾ ਪਿਆਰ ਮਿਲਿਆ ਹੈ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਮੈਨੂੰ ਉਮੀਦ ਹੈ ਕਿ ਸ਼ੂਰਾ ਨਹੀਂ ਛੱਡਣਗੇ, ਨਹੀਂ ਤਾਂ ਉਹ ਇਸ ਤੋਂ ਬਾਹਰ ਨਹੀਂ ਆ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਅਰਬਾਜ਼ ਖਾਨ ਅਤੇ ਸ਼ੂਰਾ ਖਾਨ ਦਾ ਵਿਆਹ ਪਿਛਲੇ ਸਾਲ 24 ਦਸੰਬਰ 2023 ਨੂੰ ਹੋਇਆ ਸੀ। ਦੋਹਾਂ ਦੇ ਵਿਆਹ ਨੂੰ ਬੇਹੱਦ ਗੁਪਤ ਰੱਖਿਆ ਗਿਆ ਸੀ, ਜਿਸ 'ਚ ਸਿਰਫ਼ ਪਰਿਵਾਰਕ ਮੈਂਬਰ ਅਤੇ ਕਰੀਬੀ ਲੋਕ ਹੀ ਸ਼ਾਮਲ ਹੋਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Anuradha

Content Editor

Related News