ਏ. ਆਰ. ਰਹਿਮਾਨ ਦੀ ਧੀ ਨੇ ਇੰਜੀਨੀਅਰ ਰਿਆਇਸਦੀਨ ਸ਼ੇਖ ਮੁਹੰਮਦ ਨਾਲ ਕਰਵਾਈ ਕੁੜਮਾਈ, ਦੇਖੋ ਤਸਵੀਰਾਂ

Monday, Jan 03, 2022 - 10:45 AM (IST)

ਏ. ਆਰ. ਰਹਿਮਾਨ ਦੀ ਧੀ ਨੇ ਇੰਜੀਨੀਅਰ ਰਿਆਇਸਦੀਨ ਸ਼ੇਖ ਮੁਹੰਮਦ ਨਾਲ ਕਰਵਾਈ ਕੁੜਮਾਈ, ਦੇਖੋ ਤਸਵੀਰਾਂ

ਨਵੀਂ ਦਿੱਲੀ (ਬਿਊਰੋ) : ਏ. ਆਰ. ਰਹਿਮਾਨ ਦੀ ਧੀ ਖਤੀਜਾ ਰਹਿਮਾਨ ਨੇ ਸੋਸ਼ਲ ਮੀਡੀਆ 'ਤੇ ਘੋਸ਼ਣਾ ਕੀਤੀ ਹੈ ਉਸ ਨੇ ਰਿਆਇਸਦੀਨ ਸ਼ੇਖ ਮੁਹੰਮਦ ਨਾਲ ਮੰਗਣੀ ਕਰਵਾਈ ਲਈ ਹੈ। ਉਸ ਨੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਖਤੀਜਾ ਰਹਿਮਾਨ ਨੇ ਆਡੀਓ ਇੰਜੀਨੀਅਰ ਰਿਆਇਸਦੀਨ ਸ਼ੇਖ ਮੁਹੰਮਦ ਨਾਲ ਮੰਗਣੀ ਕੀਤੀ ਹੈ। ਖਤੀਜਾ ਰਹਿਮਾਨ ਨੇ ਮੰਗਣੀ ਵਾਲੇ ਦਿਨ ਪਿੰਕ ਤੇ ਸਿਲਵਰ ਰੰਗ ਦੀ ਡਰੈੱਸ ਪਾਈ ਸੀ, ਨਾਲ ਹੀ ਉਸ ਨੇ ਮੈਚਿੰਗ ਜਿਊਲਰੀ, ਮੈਚਿੰਗ ਮਾਸਕ ਵੀ ਪਾਇਆ। ਉਸ ਨੇ ਰਿਆਇਸਦੀਨ ਦੀ ਇਕ ਬਲੈਕ ਐਂਡ ਵਾਈਟ ਤਸਵੀਰ ਸ਼ੇਅਰ ਕੀਤੀ ਹੈ।

PunjabKesari

ਖਤੀਜਾ ਰਹਿਮਾਨ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਕੀਤਾ ਮੰਗਣੀ ਦਾ ਐਲਾਨ
ਤਸਵੀਰਾਂ ਸ਼ੇਅਰ ਕਰਦੇ ਹੋਏ ਖਤੀਜਾ ਰਹਿਮਾਨ ਨੇ ਕਿਹਾ ਹੈ ਕਿ, ''ਮੇਰੀ ਰਿਆਇਸਦੀਨ ਸ਼ੇਖ ਮੁਹੰਮਦ ਨਾਲ ਮੰਗਣੀ ਹੋ ਗਈ ਹੈ, ਜੋ ਇਕ ਉੱਭਰਦੇ ਹੋਏ ਉਦਯੋਗਪਤੀ ਹਨ। ਇਹ ਮੰਗਣੀ 29 ਦਸੰਬਰ ਨੂੰ ਮੇਰੇ ਜਮਨਦਿਨ ਵਾਲੇ ਦਿਨ ਹੋਈ।''

PunjabKesari
ਸੋਸ਼ਲ ਮੀਡੀਆ 'ਤੇ ਲੱਗਾ ਵਧਾਈਆਂ ਤਾਂਤਾ
ਖਤੀਜਾ ਰਹਿਮਾਨ ਦੀਆਂ ਤਸਵੀਰਾਂ ਦੇਖ ਕੇ ਕਈ ਲੋਕ ਵਧਾਈਆਂ ਦੇ ਰਹੇ ਹਨ। ਹਰਸ਼ਦੀਪ ਕੌਰ, ਸ਼ਵੇਤਾ ਪੰਡਿਤ, ਨੀਤੀ ਮੋਹਨ ਨੇ ਵੀ ਵਧਾਈ ਦਿੱਤੀ ਹੈ। ਖਤੀਜਾ ਨੇ ਹਾਲ 'ਚ ਹੀ ਪਿਤਾ ਨਾਲ ਇਕ ਕੰਟੈਂਸਟ 'ਚ ਪ੍ਰਫਾਰਮ ਵੀ ਕੀਤਾ ਸੀ। ਏ. ਆਰ. ਰਹਿਮਾਨ ਨੇ ਆਪਣੀਆਂ ਬੇਟੀਆਂ ਬਾਰੇ ਦੱਸਦੇ ਹੋਏ ਕਿਹਾ ਕਿ ਖਤੀਜਾ ਤੇ ਰਹੀਮਾ ਬਹੁਤ ਮਜ਼ਬੂਤ ਹਨ, ਉਹ ਕੁਝ ਵੀ ਕਰ ਸਕਦੀਆਂ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News