ਸ਼ਾਹਰੁਖ, ਅਮਿਤਾਭ, ਕਰੀਨਾ ਸਮੇਤ ਇਹ ਮਸ਼ਹੂਰ ਸਿਤਾਰੇ ਵੀ ਬਣ ਚੁੱਕੇ ਹਨ APRIL FOOL ! (pics)

Friday, Apr 01, 2016 - 01:29 PM (IST)

ਸ਼ਾਹਰੁਖ, ਅਮਿਤਾਭ, ਕਰੀਨਾ ਸਮੇਤ ਇਹ ਮਸ਼ਹੂਰ ਸਿਤਾਰੇ ਵੀ ਬਣ ਚੁੱਕੇ ਹਨ APRIL FOOL ! (pics)

ਮੁੰਬਈ : ਸਾਲ ''ਚ ਇਕ ਮਹੀਨਾ ਇਸ ਤਰ੍ਹਾਂ ਦਾ ਹੁੰਦਾ ਹੈ, ਜਿਸ ''ਚ ਅਸੀਂ ਲੋਕਾਂ ਨੂੰ ਫੂਲ (ਬੇਫਕੂਫ) ਬਣਾ ਸਕਦੇ ਹਾਂ ਅਤੇ ਕਿਸੇ ਦਾ ਵੀ ਮਜ਼ਾਕ ਬਣਾ ਸਕਦੇ ਹਾਂ। ਇਸ ਦਾ ਕੋਈ ਵੀ ਗੁੱਸਾ ਨਹੀਂ ਕਰਦਾ। ਆਮ ਲੋਕਾਂ ਵਾਂਗ 1 ਅਪ੍ਰੈਲ ਨਾਲ ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ ਦੇ ਕਈ ਯਾਦਾਂ ਜੁੜੀਆਂ ਹਨ। ਅੱਜ ਅਸੀਂ ਤੁਹਾਨੂੰ ਬਾਲੀਵੁੱਡ ਸਿਤਾਰਿਆਂ ਦੇ ਅਪ੍ਰੈਲ ਫੂਲ ਦੇ ਮਜ਼ੇਦਾਰ ਤਜ਼ਰਬੇ ਬਾਰੇ ਦੱਸਣ ਦਾ ਰਹੇ ਹਾਂ।
► ਅਮਿਤਾਭ ਬੱਚਨ
ਅਮਿਤਾਭ ਨੇ ਅਪ੍ਰੈਲ ਫੂਲ ਦੇ ਮਜ਼ੇਦਾਰ ਤਜ਼ਰਬੇ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤਾ ਹੈ। ਉਨ੍ਹਾਂ ਕਿਹਾ, ''''ਕਾਲੇਜ ਦੇ ਦਿਨਾਂ ''ਚ ਮੈਂ ਬਹੁਤ ਵਾਰ ਅਪ੍ਰੈਲ ਫੂਲ ਬਣਿਆ ਹਾਂ। ਇਕ ਵਾਰ ਮੇਰੇ ਦੋਸਤ ਨੇ ਮੈਨੂੰ ਕਿਹਾ ਕਿ ਉਹ ਆਪਣੇ ਘਰਵਾਲਿਆਂ ਨਾਲ ਵਿਰੁੱਧ ਕੋਰਟ ''ਚ ਜਾ ਕੇ ਵਿਆਹ ਕਰ ਰਿਹਾ ਹੈ। ਇਸ ਲਈ ਗਵਾਹ ਦੇ ਤੌਰ ''ਤੇ ਉਹ ਮੇਰੀ ਮਦਦ ਚਾਹੁੰਦਾ ਸੀ। ਮੈਂ ਵੀ ਆਪਣੀ ਦੋਸਤੀ ਨਿਭਾਉਣ ਲਈ ਕੋਰਟ ਪਹੁੰਚ ਗਿਆ ਅਤੇ ਉੱਥੇ ਪਹੁੰਚ ਕੇ ਦੇਖਿਆ ਤਾਂ ਕੋਈ ਨਹੀਂ ਸੀ। ਬਾਅਦ ''ਚ ਮੈਨੂੰ  ਪਤਾ ਲੱਗਾ ਕਿ ਮੈਨੂੰ ਅਪ੍ਰੈਲ ਫੂਲ ਬਣਾਇਆ ਗਿਆ ਹੈ।''''
 ਆਲੀਆ ਭੱਟ
ਆਲੀਆ ਭੱਟ ਨੇ ਅਪ੍ਰੈਲ ਫੂਲ ਦਾ ਤਜ਼ਰਬਾ ਸ਼ੇਅਰ ਕਰਦੇ ਹੋਏ ਦੱਸਿਆ, ''''ਮੀਡੀਆ ਵਾਲੇ ਅਕਸਰ ਮੇਰੇ ਆਈਕਿਊ ਨੂੰ ਲੈ ਕੈ ਮਖੌਲ ਬਣਾਉਂਦੇ ਰਹਿੰਦੇ ਹਨ ਪਰ ਇਕ ਵਾਰ ਤਾਂ ਹੱਦ ਹੋ ਗਈ। ਅਸਲ ''ਚ ਕਿਸੇ ਨੇ ਇਹ ਅਫਵਾਹ ਫੈਲਾ ਦਿੱਤੀ ਸੀ ਕਿ ਮੈਂ ਗੰਜੀ ਹੋਣ ਵਾਲੀ ਹਾਂ। ਇਹ ਜਾਣ ਕੇ ਮੈਂ ਖੁਦ ਹੈਰਾਨ ਹੋ ਗਈ ਸੀ। ਬਾਅਦ ''ਚ ਮੈਨੂੰ ਪਤਾ ਲੱਗਾ ਕਿ ਮੈਨੂੰ ਅਪ੍ਰੈਲ ਫੂਲ ਬਣਾਇਆ ਗਿਆ ਹੈ।''''
► ਸੋਨਾਕਸ਼ੀ ਸਿਨਹਾ
ਸੋਨਾਕਸ਼ੀ ਸਿਨਹਾ ਨੇ ਦੱਸਿਆ, ''''ਮੈਂ ਇਕ ਵਾਰ ਸਕੂਲ ਦੇ ਦਿਨਾਂ ''ਚ ਆਪਣੀ ਅਧਿਆਪਕ ਦੀ ਕਿਤਾਬ ''ਚ ਛਿਪਕਲੀ ਰੱਖ ਦਿੱਤੀ ਸੀ। ਕਿਤਾਬ ਖੋਲਣ ''ਤੇ ਉਨ੍ਹਾਂ ਦੀ ਚੀਖ ਸੁਣ ਕੇ ਪੂਰੀ ਕਲਾਸ ਕੰਬ ਗਈ ਸੀ। ਇਸ ਤੋਂ ਬਾਅਦ ਕਾਲੇਜ ਦੇ ਦਿਨਾਂ ''ਚ ਮੈਂ ਆਪਣੀ ਇਕ ਸਹੇਲੀ ਨੂੰ ਅਪ੍ਰੈਲ ਫੂਲ ਬਣਾਇਆ ਸੀ। ਅਸਲ ''ਚ ਮੇਰੇ ਇਕ ਹੈਂਡਸਮ ਦੋਸਤ ਨੂੰ ਮੇਰੀ ਬੈਸਟ ਫ੍ਰੈਂਡ ਪਿਆਰ ਕਰਦੀ ਸੀ। ਉਸ ਲੜਕੇ ਦੇ ਫੋਨ ਤੋਂ ਮੈਂ ਉਸ ਨੂੰ ਮੈਸੇਜ ਕੀਤਾ ਅਤੇ ਖਾਣੇ ''ਤੇ ਸੱਦਿਆ। ਉਸ ਦਿਨ 1 ਅਪ੍ਰੈਲ ਹੀ ਸੀ। ਉਸ ਦਿਨ ਉਹ ਉਸ ਲੜਕੇ ਤੋਂ ਇਲਾਵਾ ਸਾਨੂੰ ਸਾਰਿਆਂ ਨੂੰ ਦੇਖ ਕੇ ਹੈਰਾਨ ਹੋ ਗਈ ਅਤੇ ਅਸੀਂ ਸਾਰੇ ਬਹੁਤ ਆਨੰਦ ਮਾਣਿਆ।''''
► ਕਰੀਨਾ ਕਪੂਰ
''''ਕੁਝ ਸਾਲਾਂ ਪਹਿਲਾਂ ਇਸ ਮਸ਼ਹੂਰ ਵੈੱਬਸਾਈਟ ਨੇ ਇਹ ਖਬਰ ਫੈਲਾ ਦਿੱਤਾ ਸੀ ਕਿ ਮੈਂ ਤਿੰਨ ਮਹੀਨਿਆਂ ਤੋਂ ਗਰਭਵਤੀ ਹਾਂ ਇਹ ਖ਼ਬਰ ਸੁਣ ਕੇ ਫਿਲਮਾਂ ਦੇ ਨਿਰਮਾਤਾ ਮੈਨੂੰ ਪਰੇਸ਼ਾਨ ਹੋ ਕੇ ਫੋਨ ਕਰਨ ਲੱਗ ਪਏ। ਮੈਂ ਵੀ ਕਾਫੀ ਪਰੇਸ਼ਾਨ ਹੋਈ ਸੀ ਪਰ ਬਾਅਦ ''ਚ ਉਸ ਵੈੱਬਸਾਈਟ ਨੇ ਦੱਸ ਦਿੱਤਾ ਕਿ ਇਹ ਸਿਰਫ ਇਕ ਮਜ਼ਾਕ ਸੀ।''''
► ਸੰਨੀ ਲਿਓਨ
''''1 ਅਪ੍ਰੈਲ ਵਾਲੇ ਦਿਨ ਮੈਨੂੰ ਇਕ ਕਾਲ ਆਇਆ ਸੀ ਕਿ ਬਹੁਤ ਵੱਡਾ ਫਿਲਮਕਾਰ ਮੈਨੂੰ ਲੈ ਕੇ ਫਿਲਮ ਬਣਾਉਣਾ ਚਾਹੁੰਦਾ ਹੈ ਅਤੇ ਇਸ ਲਈ ਉਹ ਤਾਜ ਲੈਂਡ ਹੋਟਲ ''ਚ ਮੀਟਿੰਗ ਕਰਨਾ ਚਾਹੁੰਦੇ ਹਨ। ਪਹੁੰਚਣ ''ਤੇ ਪਤਾ ਚੱਲਿਆ ਕਿ ਸਿਰਫ ਇਕ ਮਖੌਲ ਸੀ।''''
► ਸ਼ਾਹਰੁਖ ਖਾਨ
''''ਮੇਰੇ ਬੱਚੇ ਕਈ ਵਾਰ ਮੈਨੂੰ ਅਪ੍ਰੈਲ ਫੂਲ ਬਣਾ ਚੁੱਕੇ ਹਨ। ਇਕ ਵਾਰ ਤਾਂ ਇਕ ਰਿਪੋਟਰ ਨੇ ਮੈਨੂੰ ਅਪ੍ਰੈਲ ਫੂਲ ਬਣਾ ਦਿੱਤਾ। ਅਸਲ ''ਚ ਮੈਂ ਇਕ ਵਾਰ ਤਾਜ ਹੋਟਲ ''ਚ ਇਕ ਪ੍ਰੈੱਸ ਕਾਨਫਰੰਸ ਲਈ ਪਹੁੰਚਿਆਂ ਤਾਂ ਸਾਰੇ ਪੱਤਰਕਾਰ ਮੈਨੂੰ ਦੇਖ ਕੇ ਗੁੱਸੇ ਹੋ ਗਏ ਅਤੇ ਜਾਣ ਲੱਗ ਪਏ। ਮੈਂ ਹੈਰਾਨ ਹੋ ਗਿਆ ਅਤੇ ਮੇਰਾ ਚਿਹਰਾ ਦੇਖ ਕੇ ਸਾਰੇ ਪੱਤਰਕਾਰ ਹੱਸਣ ਲੱਗ ਪਏ ਅਤੇ ਮੈਨੂੰ ਪਤਾ ਲੱਗ ਗਿਆ ਕਿ ਮੈਂ ਅਪ੍ਰੈਲ ਫੂਲ ਬਣ ਚੁੱਕਿਆ ਹਾਂ।''''


Related News