ਰੂਪਾਲੀ ਗਾਂਗੁਲੀ ਤੋਂ ਇਲਾਵਾ ਇਸ ਅਦਾਕਾਰਾ ਨੂੰ ਵੀ ਮਿਲਿਆ ਸੀ ਸ਼ੋਅ ''ਅਨੁਪਮਾ'' ਲਈ ਆਫ਼ਰ

Friday, Nov 05, 2021 - 06:04 PM (IST)

ਰੂਪਾਲੀ ਗਾਂਗੁਲੀ ਤੋਂ ਇਲਾਵਾ ਇਸ ਅਦਾਕਾਰਾ ਨੂੰ ਵੀ ਮਿਲਿਆ ਸੀ ਸ਼ੋਅ ''ਅਨੁਪਮਾ'' ਲਈ ਆਫ਼ਰ

ਨਵੀਂ ਦਿੱਲੀ : ਅਨੁਪਮਾ ਸ਼ੋਅ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ’ਚ ਨਜ਼ਰ ਆਉਣ ਵਾਲੀ ਐਮੀ ਤ੍ਰਿਵੇਦੀ ਨੂੰ ਵੀ ਆਫਰ ਕੀਤਾ ਗਿਆ ਸੀ। ਅਨੁਪਮਾ ਸ਼ੋਅ ’ਚ ਰੋਪਾਲੀ ਗਾਂਗੁਲੀ, ਸੁਧਾਂਸ਼ੂ ਪਾਂਡੇ, ਗੌਰਵ ਖੰਨਾ ਅਤੇ ਮਦਾਲਸਾ ਸ਼ਰਮਾ ਦੀ ਅਹਿਮ ਭੂਮਿਕਾ ਹੈ। ਇਹ ਸ਼ੋਅ ਪਹਿਲੇ ਦਿਨ ਤੋਂ ਲੋਕਾਂ ਦਾ ਦਿਲ ਜਿੱਤਣ ’ਚ ਸਫ਼ਲ ਰਿਹਾ ਹੈ। ਇਹ ਸ਼ੋਅ ਪਿਛਲੇ ਸਾਲ ਜੁਲਾਈ ’ਚ ਸ਼ੁਰੂ ਹੋਇਆ ਹੈ। ਸ਼ੋਅ ਦੀ ਸਟੋਰੀ ਲਾਈਨ ਅਤੇ ਸ਼ਾਨਦਾਰ ਕਾਸਟ ਦੇ ਚੱਲਦਿਆਂ ਇਹ ਟੀਆਰਪੀ ’ਚ ਨੰਬਰ ਵਨ ਬਣਿਆ ਰਹਿੰਦਾ ਹੈ।
ਅਨੁਪਮਾ ਦੇ ਸ਼ੋਅ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਹੀ ਇਸ ਦੀ ਸਫਲਤਾ ਦਾ ਰਾਜ਼ ਹੈ। ਇਸ ਸ਼ੋਅ ਵਿੱਚ ਅਨੁਪਮਾ ਦੀ ਭੂਮਿਕਾ ਰੂਪਾਲੀ ਗਾਂਗੁਲੀ ਨੇ ਨਿਭਾਈ ਹੈ। ਪ੍ਰਸ਼ੰਸਕਾਂ ਨੂੰ ਉਸ ਦਾ ਰੋਲ ਬਹੁਤ ਪਸੰਦ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਰੂਪਾਲੀ ਗਾਂਗੁਲੀ ਤੋਂ ਇਲਾਵਾ ਇਹ ਰੋਲ ਕਿਸੇ ਹੋਰ ਨੂੰ ਆਫਰ ਕੀਤਾ ਗਿਆ ਸੀ। ਇਹ ਕੋਈ ਹੋਰ ਨਹੀਂ ਸਗੋਂ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਵਿੱਚ ਨਜ਼ਰ ਆਈ ਐਮੀ ਤ੍ਰਿਵੇਦੀ ਹੈ ਜੋ ਰਾਜਨ ਸ਼ਾਹੀ ਦੇ ਸਭ ਤੋਂ ਲੰਬੇ ਸਮੇਂ ਤੱਕ ਚੱਲ ਰਹੇ ਸ਼ੋਅ ਵਿੱਚ ਕੰਮ ਕਰ ਰਹੀ ਹੈ। ਹਾਂ, ਤੁਸੀਂ ਸਹੀ ਪੜ੍ਹਿਆ ਹੈ।

Ami Trivedi Wiki, Biography, Dob, Age, Height, Weight, Husband and More
ਇਸ ਭੂਮਿਕਾ ਲਈ ਐਮੀ ਤ੍ਰਿਵੇਦੀ ਅਤੇ ਰੂਪਾਲੀ ਗਾਂਗੁਲੀ ਵਿਚਕਾਰ ਸਖ਼ਤ ਮੁਕਾਬਲਾ ਸੀ। ਐਮੀ ਨੇ ਵੀ ਅਨੁਪਮਾ ਨਾਲ ਅਜਿਹਾ ਹੀ ਇਨਸਾਫ ਕੀਤਾ। ਰਾਜਨ ਸ਼ਾਹੀ ਐਮੀ ਦੇ ਆਡੀਸ਼ਨ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੂੰ ਇਹ ਰੋਲ ਦੇਣਾ ਚਾਹੁੰਦੇ ਸਨ। ਉਸ ਨੇ ਆਪਣਾ ਵਾਅਦਾ ਨਿਭਾਇਆ ਅਤੇ ਐਮੀ ਨੂੰ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਵਿੱਚ ਹਰਸ਼ਦ ਚੋਪੜਾ ਦੀ ਮਾਂ ਦੀ ਭੂਮਿਕਾ ਦਿੱਤੀ ਜਦੋਂ ਸ਼ੋਅ ਨੇ ਲੀਪ ਲਿਆ। ਐਮੀ ਤ੍ਰਿਵੇਦੀ ਇਸ ਤੋਂ ਪਹਿਲਾਂ ਟੇਢੀ-ਮੇਢੀ ਫੈਮਿਲੀ ਵਿੱਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ 'ਸਾਜਨ ਰੇ ਝੂਠ ਮੱਤ ਬੋਲੋ', 'ਪਾਪੜ ਪੋਲ', 'ਸ਼ਹਾਬੁਦੀਨ ਰਾਠੌੜ ਦੀ ਕਲਰਫੁਲ ਵਰਲਡ' ਅਤੇ 'ਚਿੜੀਆਘਰ' ਵਿੱਚ ਵੀ ਨਜ਼ਰ ਆ ਚੁੱਕੀ ਹੈ।


ਅਨੁਪਮਾ ਵਿੱਚ ਅਲਪਨਾ ਬੂਚ, ਪਾਰਸ ਕਲਾਵਤ, ਜਸਵੀਰ ਕੌਰ, ਮੁਸਕਾਨ ਬਾਮਨੇ, ਨਿਧੀ ਸ਼ਾਹ, ਸ਼ੇਖਰ ਸ਼ੁਕਲਾ, ਅਨਾਧਾ ਭੌਂਸਲੇ ਅਤੇ ਆਸ਼ੀਸ਼ ਮਹਿਰੋਤਰਾ ਨਜ਼ਰ ਆ ਰਹੇ ਹਨ। ਸ਼ੋਅ 'ਚ ਅਨੁਪਮਾ ਦਾ ਕਿਰਦਾਰ ਰੂਪਾਲੀ ਗਾਂਗੁਲੀ ਨਿਭਾਅ ਰਹੀ ਹੈ ਅਤੇ ਉਸ ਦੀ ਭੂਮਿਕਾ ਨੂੰ ਸਾਰਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।


author

Aarti dhillon

Content Editor

Related News