ਇਕ ਮਹੀਨੇ ਦੀ ਹੋਈ ਅਪਾਰਸ਼ਕਤੀ ਖੁਰਾਣਾ ਦਾ ਧੀ, ਸੋਸ਼ਲ ਮੀਡੀਆ ''ਤੇ ਸਾਂਝੀ ਕੀਤੀ ਕਿਊਟ ਤਸਵੀਰ

Tuesday, Sep 28, 2021 - 11:05 AM (IST)

ਇਕ ਮਹੀਨੇ ਦੀ ਹੋਈ ਅਪਾਰਸ਼ਕਤੀ ਖੁਰਾਣਾ ਦਾ ਧੀ, ਸੋਸ਼ਲ ਮੀਡੀਆ ''ਤੇ ਸਾਂਝੀ ਕੀਤੀ ਕਿਊਟ ਤਸਵੀਰ

ਮੁੰਬਈ- ਬਾਲੀਵੁੱਡ ਅਦਾਕਾਰ ਅਤੇ ਗਾਇਕ ਅਪਾਰਸ਼ਕਤੀ ਖੁਰਾਣਾ ਜੋ ਕਿ ਪਿਛਲੇ ਮਹੀਨੇ ਹੀ ਪਿਤਾ ਬਣੇ ਹਨ। ਉਨ੍ਹਾਂ ਦੀ ਪਤਨੀ ਆਕ੍ਰਿਤੀ ਨੇ ਧੀ ਨੂੰ ਜਨਮ ਦਿੱਤਾ ਹੈ। ਉਨ੍ਹਾਂ ਦੀ ਧੀ ਇੱਕ ਮਹੀਨੇ ਦੀ ਹੋ ਗਈ ਹੈ। ਜਿਸ ਕਰਕੇ ਅਪਾਰਸ਼ਕਤੀ ਖੁਰਾਣਾ ਨੇ ਪਿਆਰੀ ਜਿਹੀ ਪੋਸਟ ਪਾਈ ਹੈ। ਇਹ ਪਹਿਲਾ ਮੌਕਾ ਹੈ ਜਦੋਂ ਉਨ੍ਹਾਂ ਨੇ ਆਪਣੀ ਧੀ ਦਾ ਚਿਹਰਾ ਜੱਗ ਜ਼ਾਹਿਰ ਕੀਤਾ ਹੈ।

PunjabKesari
ਅਪਾਰਸ਼ਕਤੀ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਹੈਪੀ ਇਕ ਮਹੀਨ'। ਤਸਵੀਰ ‘ਚ ਆਕ੍ਰਿਤੀ ਕੈਮਰੇ ਵੱਲ ਦੇਖ ਰਹੀ ਹੈ ਅਤੇ ਅਪਾਰਸ਼ਕਤੀ ਆਕ੍ਰਿਤੀ ਦੇ ਮੱਥ ਨੂੰ ਚੁੰਮਦੇ ਹੋਏ ਨਜ਼ਰ ਆ ਰਹੇ ਹਨ ਅਤੇ ਦੋਵਾਂ ਦੇ ਆਪਣੇ ਹੱਥਾਂ ਦੇ ਨਾਲ ਧੀ ਨੂੰ ਸੰਭਾਲਿਆ ਹੋਇਆ ਹੈ। ਅਪਾਰਸ਼ਕਤੀ ਅਤੇ ਆਕ੍ਰਿਤੀ ਨੇ ਆਪਣੀ ਧੀ ਦਾ ਨਾਂਅ ਅਰਜ਼ੋਈ ਏ ਖੁਰਾਣਾ ਰੱਖਿਆ ਹੈ। ਪ੍ਰਸ਼ੰਸਕ ਅਤੇ ਕਲਾਕਾਰ ਕਮੈਂਟ ਕਰਕੇ ਅਰਜ਼ੋਈ ਨੂੰ ਦੁਆਵਾਂ ਦੇ ਰਹੇ ਹਨ।

Aparshakti Khurana and wife Aakriti expecting first child, announce with  loved-up pic - Movies News
ਇਸ ਤੋਂ ਪਹਿਲਾਂ ਅਪਾਰਸ਼ਕਤੀ ਖੁਰਾਣਾ ਨੇ ਇੱਕ ਪਿਆਰੀ ਜਿਹੀ ਵੀਡੀਓ ਵੀ ਆਪਣੀ ਧੀ ਅਰਜ਼ੋਈ ਦੇ ਨਾਲ ਸ਼ੇਅਰ ਕੀਤੀ ਸੀ। ਜਿਸ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਗਿਆ ਸੀ। ਜੇ ਗੱਲ ਕਰੀਏ ਅਪਾਰਸ਼ਕਤੀ ਖੁਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਬਾਲੀਵੁੱਡ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। ਉਹ ਵਧੀਆ ਅਦਾਕਾਰ ਹੋਣ ਦੇ ਨਾਲ ਉਹ ਵਧੀਆ ਗਾਇਕ ਵੀ ਹਨ। ਇਸ ਤੋਂ ਇਲਾਵਾ ਉਹ ਟੀਵੀ ਇੰਡਸਟਰੀ ਦੇ ਕਈ ਐਵਾਰਡਜ਼ ਪ੍ਰੋਗਰਾਮਸ ਨੂੰ ਵੀ ਹੋਸਟ ਕਰ ਚੁੱਕੇ ਹਨ।

 


author

Aarti dhillon

Content Editor

Related News