ਕੋਵਿਡ ਰਾਹਤ ਫੰਡ ਲਈ ਅਨੁਸ਼ਕਾ-ਵਿਰਾਟ ਨੇ ਜੁਟਾਏ 5 ਕਰੋੜ, ਪੋਸਟ ਸਾਂਝੀ ਕਰ ਲੋਕਾਂ ਦਾ ਕੀਤਾ ਧੰਨਵਾਦ

Tuesday, May 11, 2021 - 03:13 PM (IST)

ਕੋਵਿਡ ਰਾਹਤ ਫੰਡ ਲਈ ਅਨੁਸ਼ਕਾ-ਵਿਰਾਟ ਨੇ ਜੁਟਾਏ 5 ਕਰੋੜ, ਪੋਸਟ ਸਾਂਝੀ ਕਰ ਲੋਕਾਂ ਦਾ ਕੀਤਾ ਧੰਨਵਾਦ

ਮੁੰਬਈ: ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਉਨ੍ਹਾਂ ਦੇ ਕ੍ਰਿਕਟਰ ਪਤੀ ਵਿਰਾਟ ਕੋਹਲੀ ਨੇ ਬੀਤੇ ਦਿਨੀਂ ਕੋਰੋਨਾ ਪੀੜਤਾਂ ਦੀ ਮਦਦ ਲਈ ਇਕ ਪਹਿਲ ਕੀਤੀ ਸੀ। ਜੋੜੇ ਨੇ ਖ਼ੁਦ ਕੋਰੋਨਾ ਪੀੜਤਾਂ ਲਈ 2 ਕਰੋੜ ਰੁਪਏ ਦਾਨ ਕੀਤੇ ਸਨ ਅਤੇ ਕੋਵਿਡ ਰਾਹਤ ’ਚ ਫੰਡ ਜੁਟਾਉਣ ਲਈ ਇਕ ਕੈਪੇਨ ਦੀ ਸ਼ੁਰੂਆਤ ਕੀਤੀ ਸੀ। ਹੁਣ ਹਾਲ ਹੀ ’ਚ ਜੋੜੇ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਉਨ੍ਹਾਂ ਨੇ ਉਸ ਕੈਪੇਂਨ ਰਾਹੀਂ ਕੋਵਿਡ ਰਾਹਤ ਕਾਰਜ ਲਈ 5 ਕਰੋੜ ਰੁਪਏ ਇਕੱਠੇ ਕਰ ਲਏ ਹਨ। 

PunjabKesari
ਹਾਲ ਹੀ ’ਚ ਅਨੁਸ਼ਕਾ ਸ਼ਰਮਾ ਨੇ ਆਪਣੀ ਇੰਸਟਾਗ੍ਰਾਮ ਦੀ ਸਟੋਰੀ ’ਤੇ ਪੋਸਟ ਸਾਂਝੀ ਕੀਤੀ ਜਿਸ ’ਚ ਲਿਖਿਆ ਕਿ ‘ਉਨ੍ਹਾਂ ਸਭ ਲੋਕਾਂ ਨੂੰ ਇਕ ਵੱਡਾ ਧੰਨਵਾਦ, ਜਿਨ੍ਹਾਂ ਨੇ ਇਥੇ ਤੱਕ ਪਹੁੰਚਾਉਣ ’ਚ ਸਾਡੀ ਮਦਦ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ 5 ਕਰੋੜ ਇਕੱਠੇ ਹੋ ਗਏ ਹਨ ਜਿਸ ਲਈ ਉਹ ਬਹੁਤ ਧੰਨਵਾਦੀ ਹਨ’। 

PunjabKesari
ਬੀਤੇ ਐਤਵਾਰ ਅਦਾਕਾਰ ਨੇ ਕੋਰੋਨਾ ਸੰਕਟ ਦੇ ਵਿਚਕਾਰ ਕੰਮ ਕਰ ਰਹੇ ਫਰੰਟਲਾਈਨ ਵਰਕਰਾਂ ਲਈ ਇਕ ਖ਼ਾਸ ਨੋਟ ਲਿਖਿਆ ਸੀ।

ਉਨ੍ਹਾਂ ਨੇ ਲਿਖਿਆ ਸੀ ਕਿ ‘ਅਸੀਂ ਆਪਣੀਆਂ ਸਭ ਸਿਹਤਮੰਦ ਸੇਵਾਵਾਂ ਅਤੇ ਫਰੰਟਲਾਈਨ ਵਰਕਰਾਂ ਲਈ ਇਕ ਵੱਡਾ ਧੰਨਵਾਦ ਕਹਿਣਾ ਚਾਹੁੰਦੇ ਹਾਂ ਉਨ੍ਹਾਂ ਦਾ ਸਮਰਪਣ ਅਸਲ ’ਚ ਪ੍ਰੇਰਣਾਦਾਇਕ ਹੈ। ਤੁਸੀਂ ਦੇਸ਼ ਲਈ ਆਪਣੀ ਜਾਨ ਖ਼ਤਰੇ ’ਚ ਪਾਈ ਅਤੇ ਇਸ ਲਈ ਅਸੀਂ ਤੁਹਾਡੇ ਸਦਾ ਧੰਨਵਾਦੀ ਹਾਂ, ਤੁਸੀਂ ਅਸਲੀ ਹੀਰੋ ਹੋ’।


author

Aarti dhillon

Content Editor

Related News