ਮਾਂ ਬਣਨ ਤੋਂ ਬਾਅਦ ਕੰਮ ’ਤੇ ਵਾਪਸ ਪਰਤੀ ਅਨੁਸ਼ਕਾ ਸ਼ਰਮਾ, ਸੈੱਟ ਤੋਂ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ

Friday, Apr 02, 2021 - 01:20 PM (IST)

ਮਾਂ ਬਣਨ ਤੋਂ ਬਾਅਦ ਕੰਮ ’ਤੇ ਵਾਪਸ ਪਰਤੀ ਅਨੁਸ਼ਕਾ ਸ਼ਰਮਾ, ਸੈੱਟ ਤੋਂ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ

ਮੁੰਬਈ: ਅਦਾਕਾਰਾ ਅਨੁਸ਼ਕਾ ਸ਼ਰਮਾ ਨੇ 11 ਜਨਵਰੀ ਨੂੰ ਧੀ ਵਾਮਿਕਾ ਨੂੰ ਜਨਮ ਦਿੱਤਾ ਸੀ। ਡਿਲਿਵਰੀ ਤੋਂ ਬਾਅਦ ਹੁਣ ਅਨੁਸ਼ਕਾ ਕੰਮ ’ਤੇ ਵਾਪਸ ਆ ਚੁੱਕੀ ਹੈ। ਹਾਲ ਹੀ ’ਚ ਅਦਾਕਾਰਾ ਨੇ ਸੈੱਟ ਤੋਂ ਇਕ ਤਸਵੀਰ ਸਾਂਝੀ ਕੀਤੀ ਹੈ ਜੋ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਵੱਲੋਂ ਖ਼ੂਬ ਪਸੰਦ ਕੀਤੀ ਜਾ ਰਹੀ ਹੈ। 

PunjabKesari
ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਸੈੱਟ ਤੋਂ ਬਲੈਕ ਐਂਡ ਵ੍ਹਾਈਟ ਤਸਵੀਰ ਸਾਂਝੀ ਕੀਤੀ ਹੈ। ਜਿਸ ’ਚ ਅਨੁਸ਼ਕਾ ਮੇਕਅੱਪ ਕਰਵਾਉਣ  ਵਾਲੀ ਕੁਰਸੀ ’ਤੇ ਬੈਠੀ ਨਜ਼ਰ ਆ ਰਹੀ ਹੈ ਅਤੇ ਪੂਰੀ ਟੀਮ ਉਨ੍ਹਾਂ ਦੇ ਕੋਲ ਖੜ੍ਹੀ ਹੈ ਅਤੇ ਉਨ੍ਹਾਂ ਦਾ ਮੇਕਅੱਪ ਕਰ ਰਹੀ ਹੈ। ਮੇਕਅੱਪ ਕਰਵਾਉਂਦੇ ਹੋਏ ਅਨੁਸ਼ਕਾ ਫ਼ਿਲਮ ਦੀ ਸਕਰਿਪਟ ਵੀ ਪੜ੍ਹ ਰਹੀ ਹੈ। ਪ੍ਰਸ਼ੰਸਕ ਇਸ ਤਸਵੀਰ ਨੂੰ ਖ਼ੂਬ ਪਿਆਰ ਦੇ ਰਹੇ ਹਨ। 

PunjabKesari
ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਅਨੁਸ਼ਕਾ ਨੂੰ ਆਖ਼ਿਰੀ ਵਾਰ ਅਦਾਕਾਰ ਸ਼ਾਹਰੁਖ ਖ਼ਾਨ ਦੇ ਨਾਲ ਫ਼ਿਲਮ ‘ਜ਼ੀਰੋ’ ’ਚ ਦੇਖਿਆ ਗਿਆ ਸੀ। ਇਹ ਫ਼ਿਲਮ ਫਲਾਪ ਰਹੀ ਸੀ। ਇਸ ਤੋਂ ਬਾਅਦ ਅਨੁਸ਼ਕਾ ਨੇ ਕੰਮ ਤੋਂ ਬ੍ਰੇਕ ਲੈ ਲਿਆ ਸੀ। ਧੀ ਦੇ ਜਨਮ ਤੋਂ ਬਾਅਦ ਹੁਣ ਅਦਾਕਾਰਾ ਨੇ ਕਮਬੈਕ ਕਰ ਲਿਆ ਹੈ। 

PunjabKesari


author

Aarti dhillon

Content Editor

Related News