ਵਿਆਹ ਤੋਂ ਬਾਅਦ ਕੰਮ ਛੱਡਣਾ ਚਾਹੁੰਦੀ ਸੀ ਅਨੁਸ਼ਕਾ, ਪੁਰਾਣੀ ਵੀਡੀਓ ਹੋਈ ਵਾਇਰਲ

Thursday, Apr 01, 2021 - 06:27 PM (IST)

ਵਿਆਹ ਤੋਂ ਬਾਅਦ ਕੰਮ ਛੱਡਣਾ ਚਾਹੁੰਦੀ ਸੀ ਅਨੁਸ਼ਕਾ, ਪੁਰਾਣੀ ਵੀਡੀਓ ਹੋਈ ਵਾਇਰਲ

ਮੁੰਬਈ (ਬਿਊਰੋ)– ਅਦਾਕਾਰਾ ਅਨੁਸ਼ਕਾ ਸ਼ਰਮਾ ਕ੍ਰਿਕਟਰ ਵਿਰਾਟ ਕੋਹਲੀ ਨਾਲ ਆਪਣੀ ਵਿਆਹੁਤਾ ਜ਼ਿੰਦਗੀ ਦਾ ਕਾਫੀ ਆਨੰਦ ਮਾਣ ਰਹੀ ਹੈ। ਹੁਣ ਅਨੁਸ਼ਕਾ ਮਾਂ ਵੀ ਬਣ ਚੁੱਕੀ ਹੈ ਤੇ ਉਸ ਦਾ ਇਹ ਸਫਰ ਕਾਫੀ ਯਾਦਗਾਰ ਤੇ ਮਜ਼ੇਦਾਰ ਸਾਬਿਤ ਹੋ ਰਿਹਾ ਹੈ। ਇਸ ਵਿਚਾਲੇ ਹੁਣ ਅਨੁਸ਼ਕਾ ਆਪਣੀ ਪੁਰਾਣੀ ਜ਼ਿੰਦਗੀ ਵੱਲ ਪਰਤਦੀ ਦਿਖਾਈ ਦੇ ਰਹੀ ਹੈ। ਹੁਣ ਉਹ ਮੁੜ ਤੋਂ ਕੰਮ ’ਤੇ ਆ ਗਈ ਹੈ ਤੇ ਛੇਤੀ ਹੀ ਫ਼ਿਲਮਾਂ ’ਚ ਵੀ ਨਜ਼ਰ ਆਉਣ ਵਾਲੀ ਹੈ ਪਰ ਅਦਾਕਾਰਾ ਦੇ ਕੰਮ ’ਤੇ ਵਾਪਸ ਆਉਣ ਦੇ ਨਾਲ ਹੀ ਉਸ ਦੀ ਇਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ।

ਅਨੁਸ਼ਕਾ ਦੀ ਇਹ ਵੀਡੀਓ ਇਸ ਲਈ ਖ਼ਾਸ ਮੰਨੀ ਜਾ ਰਹੀ ਹੈ ਕਿਉਂਕਿ ਇਸ ’ਚ ਅਨੁਸ਼ਕਾ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਵਿਆਹ ਤੋਂ ਬਾਅਦ ਉਹ ਫ਼ਿਲਮਾਂ ’ਚ ਕੰਮ ਨਹੀਂ ਕਰਨਾ ਚਾਹੁੰਦੀ ਹੈ। ਉਹ ਕਹਿੰਦੀ ਸੁਣਾਈ ਦੇ ਰਹੀ ਹੈ, ‘ਵਿਆਹ ਮੇਰੇ ਲਈ ਕਾਫੀ ਮਾਇਨੇ ਰੱਖਦਾ ਹੈ ਤੇ ਮੈਂ ਤਾਂ ਵਿਆਹ ਤੋਂ ਬਾਅਦ ਕੰਮ ਵੀ ਨਹੀਂ ਕਰਨਾ ਚਾਹੁੰਦੀ।’ ਹੁਣ ਇਕ ਉਹ ਸਮਾਂ ਸੀ ਤੇ ਇਕ ਅੱਜ ਦਾ ਸਮਾਂ ਹੈ, ਜਦੋਂ ਅਨੁਸ਼ਕਾ ਤੈਅ ਸਮੇਂ ਤੋਂ ਪਹਿਲਾਂ ਹੀ ਫ਼ਿਲਮ ਸ਼ੂਟਿੰਗ ’ਤੇ ਵਾਪਸ ਆ ਗਈ ਹੈ। ਉਸ ਦੀ ਲਗਨ ਤੇ ਹਿੰਮਤ ਦੇਖ ਕੇ ਸਾਰੇ ਪ੍ਰਸ਼ੰਸਕ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Anushka Sharma (@anushkasharma5021)

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਅਨੁਸ਼ਕਾ ਨੂੰ ਇਕ ਐਡ ਸ਼ੂਟ ਕਰਦੇ ਦੇਖਿਆ ਗਿਆ ਸੀ। ਉਹ ਤੈਅ ਸਮੇਂ ਤੋਂ ਦੋ ਮਹੀਨੇ ਪਹਿਲਾਂ ਹੀ ਉਸ ਐਡ ਦੀ ਸ਼ੂਟਿੰਗ ਕਰਨ ਪਹੁੰਚ ਗਈ। ਉਸ ਦਾ ਕੰਮ ਪ੍ਰਤੀ ਇਹ ਉਤਸ਼ਾਹ ਦਿਖਾਉਂਦਾ ਹੈ ਕਿ ਉਹ ਲੰਮੇ ਸਮੇਂ ਤਕ ਖ਼ੁਦ ਨੂੰ ਘਰ ਦੀ ਚਾਰਦੀਵਾਰੀ ’ਚ ਕੈਦ ਨਹੀਂ ਕਰ ਸਕਦੀ ਹੈ। ਉਹ ਹੁਣ ਮੁੜ ਕੈਮਰੇ ਦੇ ਸਾਹਮਣੇ ਕੰਮ ਕਰਨਾ ਚਾਹੁੰਦੀ ਹੈ। ਉਹ ਅਦਾਕਾਰੀ ਦਾ ਜੌਹਰ ਦਿਖਾਉਣ ਲਈ ਤਿਆਰ ਨਜ਼ਰ ਆ ਰਹੀ ਹੈ।

ਕੰਮਕਾਜ ਦੀ ਗੱਲ ਕਰੀਏ ਤਾਂ ਅਨੁਸ਼ਕਾ ਛੇਤੀ ਹੀ ਵੱਡਾ ਐਲਾਨ ਕਰ ਸਕਦੀ ਹੈ। ਆਖਰੀ ਵਾਰ ਅਨੁਸ਼ਕਾ ਨੂੰ ‘ਜ਼ੀਰੋ’ ਫ਼ਿਲਮ ’ਚ ਦੇਖਿਆ ਗਿਆ ਸੀ। ਇਸ ਫ਼ਿਲਮ ’ਚ ਸ਼ਾਹਰੁਖ ਖ਼ਾਨ ਮੁੱਖ ਭੂਮਿਕਾ ’ਚ ਸਨ ਤੇ ਇਹ ਫ਼ਿਲਮ ਫਲਾਪ ਸਾਬਿਤ ਹੋਈ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News