ਡਿਲਿਵਰੀ ਦੇ ਇਕ ਮਹੀਨੇ ਬਾਅਦ ਅਨੁਸ਼ਕਾ ਨੇ ਸਾਂਝੀ ਕੀਤੀ ਸੈਲਫੀ, ਫਿਟਨੈੱਸ ਨੇ ਖਿੱਚਿਆ ਸਭ ਦਾ ਧਿਆਨ

Sunday, Feb 07, 2021 - 04:37 PM (IST)

ਮੁੰਬਈ: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਇਨੀਂ ਦਿਨੀਂ ਆਪਣੀ ਮਦਰਹੁੱਡ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ। ਅਨੁਸ਼ਕਾ ਨੇ 11 ਜਨਵਰੀ ਨੂੰ ਧੀ ਨੂੰ ਜਨਮ ਦਿੱਤਾ ਸੀ। ਕੁਝ ਦਿਨ ਪਹਿਲਾਂ ਹੀ ਅਨੁਸ਼ਕਾ ਤੇ ਵਿਰਾਟ ਨੇ ਆਪਣੀ ਧੀ ਦੀ ਤਸਵੀਰ ਸਾਂਝੀ ਕੀਤੀ ਸੀ ਅਤੇ ਨਾਮ ਦਾ ਵੀ ਖੁਲਾਸਾ ਕੀਤਾ ਸੀ। ਜੋੜੇ ਨੇ ਆਪਣੀ ਲਾਡਲੀ ਧੀ ਦਾ ਨਾਂ ਵਾਮਿਕਾ ਰੱਖਿਆ ਹੈ। ਉੱਧਰ ਮਾਂ ਬਣਨ ਤੋਂ  ਲਗਭਗ ਇਕ ਮਹੀਨੇ ਬਾਅਦ ਅਨੁਸ਼ਕਾ ਨੇ ਇਕ ਮਿਰਰ ਸੈਲਫੀ ਸਾਂਝੀ ਕੀਤੀ ਹੈ। 

PunjabKesari
ਮਾਂ ਬਣਨ ਤੋਂ ਬਾਅਦ ਅਨੁਸ਼ਕਾ ਨੇ ਆਪਣੀ ਤਸਵੀਰ ਸਾਂਝੀ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਫਿਟਨੈੱਸ ਗੋਲਸ ਦਿੱਤੇ। ਮਾਂ ਬਣੀ ਅਨੁਸ਼ਕਾ ਦੀ ਫਿਟਨੈੱਸ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਮਿਸੇਜ ਕੋਹਲੀ ਬਲੈਕ ਐਂਡ ਵ੍ਹਾਈਟ ਰੰਗ ਦੇ ਕੋਬੀਨੇਸ਼ਨ ਟਾਪ ਅਤੇ ਸਕਿਨਫਿੱਟ ਜੈਂਗਿਗ ’ਚ ਨਜ਼ਰ ਆ ਰਹੀ ਹੈ। 

PunjabKesari
ਅਨੁਸ਼ਕਾ ਦੀ ਇਸ ਤਸਵੀਰ ਨੂੰ ਦੇਖ ਕੇ ਮੰਨਣਾ ਹੀ ਪਵੇਗਾ ਕਿ ਗਰਭਅਵਸਥਾ ਤੋਂ ਬਾਅਦ ਉਹ ਬਹੁਤ ਤੇਜ਼ੀ ਨਾਲ ਆਪਣਾ ਭਾਰ ਘਟਾ ਰਹੀ ਹੈ। ਅਨੁਸ਼ਕਾ ਦੀ ਇਹ ਤਸਵੀਰ ਸੋਸ਼ਲ ਸਾਈਟ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਤਸਵੀਰ ਦੇ ਨਾਲ ਅਨੁਸ਼ਕਾ ਨੇ ਦੱਸਿਆ ਕਿ ਇਨੀਂ ਦਿਨੀਂ ਉਹ ਕਿਸ ਤਰ੍ਹਾਂ ਦੇ ਕੱਪੜੇ ਪਾ ਰਹੀ ਹੈ। ਅਨੁਸ਼ਕਾ ਨੇ ਕੈਪਸ਼ਨ ’ਚ ਲਿਖਿਆ ‘ਕਰੈਂਟ ਫੇਵਰੇਟ ਐਕਸੇਸਰੀ-ਬਰਪ ਕਲੋਥ’!

PunjabKesari
ਹਾਲ ਹੀ ’ਚ ਵਿਰਾਟ ਅਤੇ ਅਨੁਸ਼ਕਾ ਨੇ ਆਪਣੀ ਧੀ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਸੀ। ਤਸਵੀਰ ’ਚ ਅਨੁਸ਼ਕਾ ਧੀ ਨੂੰ ਹੱਥਾਂ ’ਚ ਲੈ ਕੇ ਖੜ੍ਹੀ ਸੀ। ਸਾਹਮਣੇ ਆਈ ਤਸਵੀਰ ’ਚ ਵਿਰਾਟ ਅਤੇ ਅਨੁਸ਼ਕਾ ਆਪਣੀ ਧੀ ਨੂੰ ਦੇਖਦੇ ਹੋਏ ਨਜ਼ਰ ਆ ਰਹੇ ਹਨ। ਹਾਲਾਂਕਿ ਧੀ ਦਾ ਚਿਹਰਾ ਤਸਵੀਰ ’ਚ ਨਜ਼ਰ ਨਹੀਂ ਆ ਰਿਹਾ ਹੈ। ਅਨੁਸ਼ਕਾ ਦੀ ਇਸ ਤਸਵੀਰ ’ਤੇ ਰਿਪਲਾਈ ’ਚ ਕੋਹਲੀ ਨੇ ਲਿਖਿਆ ਸੀ-‘ਮੇਰੀ ਪੂਰੀ ਦੁੁਨੀਆ ਇਕ ਫਰੇਮ ’ਚ’।

PunjabKesari
ਇਸ ਤੋਂ ਪਹਿਲਾਂ ਅਨੁਸ਼ਕਾ ਨੂੰ ਪਤੀ ਵਿਰਾਟ ਦੇ ਨਾਲ ਡਿਲਿਵਰੀ ਦੇ 10 ਦਿਨ ਬਾਅਦ ਹਸਤਪਾਲ ਦੇ ਬਾਹਰ ਦੇਖਿਆ ਗਿਆ ਸੀ। ਇਸ ਦੌਰਾਨ ਵੀ ਉਹ ਕਾਫ਼ੀ ਫਿੱਟ ਨਜ਼ਰ ਆਈ ਸੀ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News