ਨੰਨ੍ਹੇ ਬੱਚੇ ਲਈ ਫਰਿਸ਼ਤਾ ਬਣੇ ਅਨੁਸ਼ਕਾ ਅਤੇ ਵਿਰਾਟ, ਇਲਾਜ ਲਈ ਇਕੱਠੀ ਕੀਤੀ ਵੱਡੀ ਰਾਸ਼ੀ
Tuesday, May 25, 2021 - 10:09 AM (IST)
ਮੁੰਬਈ : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਉਨ੍ਹਾਂ ਦੇ ਕ੍ਰਿਕਟਰ ਪਤੀ ਵਿਰਾਟ ਕੋਹਲੀ ਇਨੀਂ ਦਿਨੀਂ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਕੁਝ ਸਮਾਂ ਪਹਿਲੇ ਹੀ ਇਸ ਜੋੜੇ ਨੇ ਕੋਰੋਨਾ ਕਾਲ ’ਚ ਮਦਦ ਦਾ ਹੱਥ ਵਧਾਇਆ ਸੀ। ਉੱਧਰ ਹੁਣ ਸਾਹਮਣੇ ਆਇਆ ਹੈ ਕਿ ਇਸ ਜੋੜੇ ਨੇ 16 ਕਰੋੜ ਰੁਪਏ ਇਕੱਠੇ ਕਰਕੇ ਇਕ ਨੰਨ੍ਹੇ ਬੱਚੇ ਦੀ ਜਾਨ ਬਚਾਉਣ ’ਚ ਮੁੱਖ ਭੂਮਿਕਾ ਨਿਭਾਈ ਹੈ। ਦਰਅਸਲ ਅਯਾਂਸ਼ ਗੁਪਤਾ ਨਾਂ ਦਾ ਇਕ ਬੱਚਾ ਸਪਾਈਨਲ ਮਸਕੁਲਰ ਐਟਰੋਫੀ ਨਾਂ ਦੀ ਖ਼ਤਰਨਾਕ ਬਿਮਾਰੀ ਨਾਲ ਪੀੜਤ ਹੈ ਜਿਸ ਦੇ ਇਲਾਜ ’ਚ ਦੁਨੀਆ ਦੀ ਸਭ ਤੋਂ ਮਹਿੰਗੀ ਦਵਾਈ ਦੀ ਲੋੜ ਸੀ ਜਿਸ ਦੀ ਕੀਮਤ ਕਰੀਬ 16 ਕਰੋੜ ਰੁਪਏ ਸੀ। ਅਜਿਹੇ ’ਚ ਵਿਰਾਟ ਅਤੇ ਅਨੁਸ਼ਕਾ ਨੇ ਬੱਚੇ ਦੀ ਮਦਦ ਲਈ ਹੱਥ ਅੱਗੇ ਵਧਾਇਆ ਹੈ।
ਬੱਚੇ ਦੇ ਇਲਾਜ ਲਈ ਫੰਡ ਇਕੱਠਾ ਕਰਨ ਲਈ ਅਯਾਂਸ਼ ਦੇ ਮਾਤਾ-ਪਿਤਾ ਨੇ 'AyaanshFightsSMA' ਨਾਂ ਨਾਲ ਇਕ ਟਵਿਟਰ ਅਕਾਊਂਟ ਬਣਾਇਆ ਸੀ। ਬੀਤੇ ਦਿਨੀਂ ਇਸ ਪੇਜ ’ਤੇ ਜਾਣਕਾਰੀ ਦਿੱਤੀ ਗਈ ਕਿ ਅਯਾਂਸ਼ ਨੂੰ ਦਵਾਈ ਮਿਲ ਗਈ ਅਤੇ ਇਸ ਲਈ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦਾ ਧੰਨਵਾਦ ਅਦਾ ਕੀਤਾ ਹੈ।
ਟਵੀਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਅਸੀਂ ਕਦੇ ਨਹੀਂ ਸੋਚਿਆ ਸੀ ਕਿ ਇਸ ਮੁਸ਼ਕਿਲ ਯਾਤਰਾ ਦਾ ਇਕ ਖ਼ੂਬਸੂਰਤ ਅੰਤ ਹੋਵੇਗਾ। ਸਾਨੂੰ ਇਹ ਦੱਸਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਅਯਾਂਸ਼ ਦੀ ਦਵਾਈ ਲਈ 16 ਕਰੋੜ ਰੁਪਏ ਦੀ ਲੋੜ ਰਹੀ ਅਤੇ ਇਹ ਰਾਸ਼ੀ ਅਸੀਂ ਹਾਸਲ ਕਰ ਲਈ ਹੈ। ਉਨ੍ਹਾਂ ਸਾਰਿਆਂ ਦਾ ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਡਾ ਸਮਰਥਨ ਕੀਤਾ। ਇਹ ਤੁਹਾਡੀ ਜਿੱਤ ਹੈ’। ਅਨੁਸ਼ਕਾ ਅਤੇ ਵਿਰਾਟ ਤੋਂ ਇਲਾਵਾ ਇਮਰਾਨ ਹਾਸ਼ਮੀ, ਸਾਰਾ ਅਲੀ ਖ਼ਾਨ, ਅਰਜੁਨ ਕਪੂਰ ਅਤੇ ਰਾਜਕੁਮਾਰ ਰਾਓ ਵਰਗੀਆਂ ਕਈ ਹਸਤੀਆਂ ਨੇ ਵੀ ਆਯਾਂਸ ਦੇ ਮਾਤਾ-ਪਿਤਾ ਦੀ ਮਦਦ ਕੀਤੀ ਸੀ।
ਇਸ ਤੋਂ ਪਹਿਲਾਂ ਵਿਰੁਸ਼ਕਾ ਨੇ ਕੋਰੋਨਾ ਦੇ ਖ਼ਿਲਾਫ਼ ਮੁਹਿੰਮ ’ਚ ਫੰਡ ਰੇਜਿੰਗ ਕੈਂਪੇਨ ਦੀ ਰਾਹੀਂ 11 ਕਰੋੜ ਦੀ ਰਾਸ਼ੀ ਇਕੱਠੀ ਕੀਤੀ ਸੀ। ਇਨ੍ਹਾਂ ਪੈਸਿਆਂ ਨੂੰ ਏ.ਸੀ.ਟੀ. ਗ੍ਰਾਂਟਾਸ ਨਾਂ ਦੀ ਸੰਸਥਾ ਨੂੰ ਦਿੱਤਾ ਗਿਆ ਹੈ, ਜੋ ਆਕਸੀਜਨ ਅਤੇ ਡਾਕਟਰਾਂ ਨਾਲ ਜੁੜੀਆਂ ਹੋਰ ਸੁਵਿਧਾਵਾਂ ਨੂੰ ਉਪਲੱਬਧ ਕਰਵਾਉਣ ਦਾ ਕੰਮ ਕਰਦੀਆਂ ਹਨ।