ਵਾਇਰਲ ਸੀਨ : ਜਦੋਂ ਅਨੁਪਮਾ ਦੇ ਹੰਝੂ ਪੂੰਝਣ ਆਏ ‘ਕਾਨਹਾ’, ਤਾਰੀਫ਼ ਕਰਦੇ ਨਹੀਂ ਥੱਕ ਰਹੇ ਪ੍ਰਸ਼ੰਸਕ
Tuesday, Nov 02, 2021 - 11:05 AM (IST)
![ਵਾਇਰਲ ਸੀਨ : ਜਦੋਂ ਅਨੁਪਮਾ ਦੇ ਹੰਝੂ ਪੂੰਝਣ ਆਏ ‘ਕਾਨਹਾ’, ਤਾਰੀਫ਼ ਕਰਦੇ ਨਹੀਂ ਥੱਕ ਰਹੇ ਪ੍ਰਸ਼ੰਸਕ](https://static.jagbani.com/multimedia/2021_11image_11_05_190894236anupamaa.jpg)
ਮੁੰਬਈ (ਬਿਊਰੋ)– ਸਟਾਰ ਪਲੱਸ ਦਾ ਸ਼ੋਅ ਅਨੁਪਮਾ ਦਰਸ਼ਕਾਂ ’ਚ ਕਾਫ਼ੀ ਹਰਮਨ ਪਿਆਰਾ ਹੈ। ਇਸ ਸ਼ੋਅ ’ਚ ਅਦਾਕਾਰਾ ਰੁਪਾਲੀ ਗਾਂਗੁਲੀ ਮੁੱਖ ਕਿਰਦਾਰ ਨਿਭਾਅ ਰਹੀ ਹੈ। ਦਰਸ਼ਕਾਂ ਤੇ ਪ੍ਰਸ਼ੰਸਕਾਂ ਨੂੰ ਸ਼ੋਅ ਨਾਲ ਜੁੜੀ ਹਰ ਅਪਡੇਟ ਦਾ ਇੰਤਜ਼ਾਰ ਰਹਿੰਦਾ ਹੈ। ਹੁਣ ਸ਼ੋਅ ਦਾ ਇਕ ਸੀਨ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਲੋਕ ਸਾਂਝਾ ਕਰ ਰਹੇ ਹਨ ਤੇ ਕੁਮੈਂਟ ’ਚ ਤਾਰੀਫ਼ਾਂ ਲਿਖ ਰਹੇ ਹਨ।
𝐒𝐦𝐚𝐥𝐥 𝐬𝐜𝐞𝐧𝐞 𝐰𝐢𝐭𝐡 𝐚 𝐝𝐞𝐞𝐩 𝐦𝐞𝐬𝐬𝐚𝐠𝐞 🦋✨
— Jadoo🦋 (@_butterxflyy_) November 1, 2021
.
.
. #Anupamaa pic.twitter.com/rjk6RrbOxC
ਦਰਅਸਲ ਹਾਲ ਹੀ ਦੇ ਇਕ ਐਪੀਸੋਡ ’ਚ ਵਿਖਾਇਆ ਗਿਆ ਸੀ ਕਿ ਆਪਣਾ ਘਰ ਛੱਡ ਚੁੱਕੀ ਅਨੁਪਮਾ ਕਿਤੇ ਘਰ ਨਾ ਮਿਲਣ ਕਾਰਨ ਪ੍ਰੇਸ਼ਾਨ ਹੈ ਤੇ ਜਦੋਂ ਸਬਰ ਦਾ ਬੰਨ੍ਹ ਟੁੱਟ ਜਾਂਦਾ ਹੈ ਤਾਂ ਇਕ ਪਾਰਕ ’ਚ ਬੈਠਿਆਂ ਉਸ ਦੀਆਂ ਅੱਖਾਂ ’ਚੋਂ ਹੰਝੂ ਡਿੱਗਣ ਲੱਗਦੇ ਹਨ। ਫਿਰ ਇਕ ਛੋਟਾ ਜਿਹਾ ਬੱਚਾ ਭਗਵਾਨ ਕ੍ਰਿਸ਼ਨ ਦੇ ਰੂਪ ’ਚ ਆਉਂਦਾ ਹੈ ਤੇ ਰੋਂਦੀ ਹੋਈ ਅਨੁਪਮਾ ਦੇ ਹੰਝੂ ਪੂੰਝਣ ਲੱਗਦਾ ਹੈ। ਫਿਰ ਬੁਰਕਾ ਪਹਿਨੀ ਇਕ ਔਰਤ ਆਉਂਦੀ ਹੈ ਤੇ ਬੱਚੇ ਨੂੰ ਨਾਲ ਲੈ ਕੇ ਚਲੀ ਜਾਂਦੀ ਹੈ।
They say God comes in various forms when you are at a brink of being broken and shattered.
— Anu and Anuj #MaAn 🥺❤ (@deewaniladki01) November 1, 2021
This kid was that form of Kanha Ji who heard her prayer and pain, and came to her rescue to console and bless her🥺❤
This is such a damn beautiful scene 😭❤#Anupamaa pic.twitter.com/DdPBjb6dId
ਅਨੁਪਮਾ ਦੇ ਪ੍ਰਸ਼ੰਸਕ ਇਸ ਦ੍ਰਿਸ਼ ਦੀ ਖੂਬ ਤਾਰੀਫ਼ ਕਰ ਰਹੇ ਹਨ। ਬੁਰਕੇ ’ਚ ਔਰਤ ਨੂੰ ਵਿਖਾ ਕੇ ਇਹ ਸਾਫ਼ ਕਰ ਦਿੱਤਾ ਗਿਆ ਹੈ ਕਿ ਬੱਚਾ ਮੁਸਲਿਮ ਹੈ ਤੇ ਉਹ ਭਗਵਾਨ ਕ੍ਰਿਸ਼ਨ ਦੇ ਪਹਿਰਾਵੇ ’ਚ ਹੈ। ਸ਼ੋਅ ਦੀ ਮੌਜੂਦਾ ਕਹਾਣੀ ਦਾ ਇਕ ਛੋਟਾ ਜਿਹਾ ਦ੍ਰਿਸ਼ ਪ੍ਰਸ਼ੰਸਕਂ ਨੂੰ ਖੂਬ ਪਸੰਦ ਆ ਰਿਹਾ ਹੈ ਤੇ ਉਹ ਸ਼ੋਅ ਦੇ ਮੇਕਰਜ਼ ਦੀ ਇਸ ਲਈ ਤਾਰੀਫ਼ ਕਰ ਰਹੇ ਹਨ।
—kanha ji, you always pull through :’) #anupamaa pic.twitter.com/521Yqrdg0n
— ❆ (@bairaagix) November 1, 2021
ਇਕ ਭਾਵੁਕ ਪ੍ਰਸ਼ੰਸਕ ਨੇ ਲਿਖਿਆ ਕਿ ਇਹ ਹਿੱਸਾ ਬੇਹੱਦ ਪਿਆਰਾ ਸੀ। ਇਕ ਹੋਰ ਪ੍ਰਸ਼ੰਸਕ ਨੇ ਲਿਖਿਆ ਕਿ ਕਾਨਹਾ ਜੀ ਤੁਸੀਂ ਹਮੇਸ਼ਾ ਮੁਸ਼ਕਿਲਾਂ ਤੋਂ ਬਾਹਰ ਕੱਢ ਲੈਂਦੇ ਹੋ। ਅਨੁਪਮਾ ’ਚ ਰੁਪਾਲੀ ਗਾਂਗੁਲੀ ਦੇ ਨਾਲ ਸੁਧਾਂਸ਼ੂ ਪਾਂਡੇ, ਗੌਰਵ ਖੰਨਾ, ਮਦਾਲਸਾ ਸ਼ਰਮਾ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। ਸੁਧਾਂਸ਼ੂ ਵਨਰਾਜ ਸ਼ਾਹ ਦੇ ਕਿਰਦਾਰ ’ਚ ਹੈ, ਜਦਕਿ ਗੌਰਵ ਦੇ ਕਿਰਦਾਰ ਦਾ ਨਾਂ ਅਨੁਜ ਕਪਾਡੀਆ ਹੈ। ਉਥੇ ਮਦਾਲਸਾ ਕਾਵਿਆ ਦੇ ਰੋਲ ’ਚ ਹੈ।
This part was touching & I loved hw Anuj choose to stay away.#MaAn #Anupamaa pic.twitter.com/vw7ppl6uBn
— 𝒩𝒾𝒹𝒽𝒶 ✿ (@itzcooltobekind) November 1, 2021
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।