‘ਅਨੁਪਮਾ’ ਨੇ ਸਟਾਰ ਪਰਿਵਾਰ ਐਵਾਰਡਜ਼ ਦੇ ਰੈੱਡ ਕਾਰਪੈਟ ’ਤੇ ਦਿਖਾਇਆ ਜਲਵਾ

09/18/2023 4:06:26 PM

ਮੁੰਬਈ (ਬਿਊਰੋ) - ਹਾਲ ਹੀ ’ਚ ਸਟਾਰ ਪਲੱਸ ਦੇ ਸ਼ੋਅਜ਼ ਦੇ ਕਈ ਵੱਡੇ ਚਿਹਰੇ, ਰੂਪਾਲੀ ਗਾਂਗੁਲੀ, ਪ੍ਰਣਾਲੀ ਰਾਠੌਰ ਤੇ ਸਯਾਲੀ ਸਲੂੰਖੇ ਤੋਂ ਲੈ ਕੇ ਵਿਜੇਂਦਰ ਕੁਮੇਰੀਆ, ਅਵਿਨਾਸ਼ ਮਿਸ਼ਰਾ, ਨੇਹਾ ਸੋਲੰਕੀ ਤੇ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਸਟਾਰ ਪਰਿਵਾਰ ਐਵਾਰਡਜ਼ ਦੇ ਚਮਕਦਾਰ ਰੈੱਡ ਕਾਰਪੈਟ ’ਤੇ ਆਪਣਾ ਜਲਵਾ ਦਿਖਾਇਆ। 

ਸਿਤਾਰਿਆਂ ਨਾਲ ਭਰੀ ਚਮਕ ਤੇ ਗਲੈਮਰ ਵਿਚਾਲੇ, ਅਨੁਪਮਾ ਨੇ ਆਪਣੇ ਗੁਲਾਬੀ ਚਮਕਦਾਰ ਪਹਿਰਾਵੇ ਨਾਲ ਲੱਖਾਂ ਦੇ ਦਿਲ ਜਿੱਤ ਲਏ। ਸਟਾਰ ਪਲੱਸ ਦੇ ਸ਼ੋਅ ‘ਅਨੁਪਮਾ’ ’ਚ ਮੁੱਖ ਭੂਮਿਕਾ ਨਿਭਾਉਣ ਵਾਲੀ ਰੂਪਾਲੀ ਗਾਂਗੁਲੀ ਗੁਲਾਬੀ ਗਾਊਨ ’ਚ ਬੇਹੱਦ ਖੂਬਸੂਰਤ ਤੇ ਸ਼ਾਨਦਾਰ ਲੱਗ ਰਹੀ ਸੀ। ਇਸ ਸਭ ਤੋਂ ਵੱਡੇ ਐਵਾਰਡਜ਼ ਸਮਾਗਮ ਨੇ 5 ਸਾਲ ਬਾਅਦ ਵਾਪਸੀ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News