'ਅਨੁਪਮਾ' ਫੇਮ ਰੂਪਾਲੀ ਗਾਂਗੁਲੀ ਨੇ ਫੋਟੋਗ੍ਰਾਫਰ ਡੱਬੂ ਰਤਨਾਨੀ ਨਾਲ ਕਰਵਾਇਆ ਫੋਟੋਸ਼ੂਟ (ਤਸਵੀਰਾਂ)

Saturday, Apr 02, 2022 - 02:23 PM (IST)

'ਅਨੁਪਮਾ' ਫੇਮ ਰੂਪਾਲੀ ਗਾਂਗੁਲੀ ਨੇ ਫੋਟੋਗ੍ਰਾਫਰ ਡੱਬੂ ਰਤਨਾਨੀ ਨਾਲ ਕਰਵਾਇਆ ਫੋਟੋਸ਼ੂਟ (ਤਸਵੀਰਾਂ)

ਮੁੰਬਈ- ਡੱਬੂ ਰਤਨਾਨੀ ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਹਨ। ਡੱਬੂ ਰਤਨਾਨੀ ਨੂੰ ਹਮੇਸ਼ਾ ਸਿਤਾਰਿਆਂ ਦਾ ਫੋਟੋਸ਼ੂਟ ਕਰਦੇ ਦੇਖਿਆ ਜਾਂਦਾ ਹੈ। ਹਾਲ ਹੀ 'ਚ 'ਅਨੁਪਮਾ' ਫੇਮ ਰੂਪਾਲੀ ਗਾਂਗੁਲੀ ਨੇ ਡੱਬੂ ਰਤਨਾਨੀ ਦੇ ਨਾਲ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਸਾਂਝੀਆਂ ਕੀਤੀਆਂ ਹਨ ਜੋ ਖੂਬ ਚਰਚਾ 'ਚ ਹਨ।

PunjabKesari
ਤਸਵੀਰਾਂ 'ਚ ਰੂਪਾਲੀ ਮਸਟਰਡ ਸਾੜੀ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਰੈੱਡ ਰੰਗ ਦਾ ਬਲਾਊਜ ਪਾਇਆ ਹੋਇਆ ਹੈ। ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਕੁਝ ਤਸਵੀਰਾਂ 'ਚ ਰੂਪਾਲੀ ਪਿੰਕ ਸਾੜੀ 'ਚ ਵੀ ਨਜ਼ਰ ਆ ਰਹੀ ਹੈ।

PunjabKesari

ਦੋਵੇਂ ਲੁੱਕ 'ਚ ਅਦਾਕਾਰਾ ਬਹੁਤ ਸੁੰਦਰ ਲੱਗ ਰਹੀ ਹੈ। ਉਧਰ ਡੱਬੂ ਰਤਨਾਨੀ ਬਲਿਊ ਸ਼ਰਟ ਅਤੇ ਡੈਨਿਸ ਜੀਂਸ 'ਚ ਨਜ਼ਰ ਆ ਰਹੇ ਹਨ। ਦੋਵੇਂ ਦਿਲਕਸ਼ ਅੰਦਾਜ਼ 'ਚ ਕੈਮਰੇ ਦੇ ਸਾਹਮਣੇ ਪੋਜ਼ ਦੇ ਰਹੇ ਹਨ। ਤਸਵੀਰਾਂ ਸਾਂਝੀਆਂ ਕਰਦੇ ਹੋਏ ਰੂਪਾਲੀ ਨੇ ਲਿਖਿਆ-'ਫਰੇਮ 'ਚ ਮੈਜਿਕ ਦਿਖਾਉਣ ਵਾਲਾ ਸ਼ਖ਼ਸ, ਇਨ੍ਹਾਂ ਦੇ ਨਾਲ ਸ਼ੂਟ ਹਮੇਸ਼ਾ ਹੀ ਖੁਸ਼ੀ ਦਿੰਦਾ ਹੈ'। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਿਆਰ ਦੇ ਰਹੇ ਹਨ। 

PunjabKesari
ਕੰਮ ਦੀ ਗੱਲ ਕਰੀਏ ਤਾਂ ਰੂਪਾਲੀ ਨੇ ਚਾਈਲਡ ਆਰਟੀਸਟ ਦੇ ਤੌਰ 'ਤੇ ਫਿਲਮ 'ਸਾਹੇਬ' 'ਚ ਐਕਟਿੰਗ ਡੈਬਿਊ ਕੀਤਾ ਸੀ। ਇਸ ਤੋਂ ਬਾਅਦ 'ਮੇਰਾ ਯਾਰ ਮੇਰਾ ਦੁਸ਼ਮਣ', 'ਦੋ ਅੱਖੇ 12 ਹਾਥ', 'ਅੰਗਾਰਾ' ਅਤੇ ਸਤਰੰਗੀ ਪੈਰਾਸ਼ੂਟ' ਵਰਗੀਆਂ ਫਿਲਮਾਂ 'ਚ ਵੀ ਚਾਈਲਡ ਆਰਟੀਸਟ ਦੇ ਤੌਰ 'ਤੇ ਕੰਮ ਕੀਤਾ ਹੈ।

PunjabKesari
ਇਸ ਤੋਂ ਬਾਅਦ ਸ਼ੋਅ 'ਸੁਕੰਨਿਆ' ਨਾਲ ਰੂਪਾਲੀ ਨੇ ਟੀ.ਵੀ. ਦੀ ਦੁਨੀਆ 'ਚ ਕਦਮ ਰੱਖਿਆ ਹੈ। ਇਨੀਂ ਦਿਨੀਂ ਅਦਾਕਾਰਾ ਸ਼ੋਅ 'ਅਨੁਪਮਾ' 'ਚ ਨਜ਼ਰ ਆ ਰਹੀ ਹੈ। ਇਸ ਸ਼ੋਅ 'ਚ ਰੂਪਾਲੀ ਲੀਡ ਰੋਲ 'ਚ ਹੈ। ਇਹ ਸ਼ੋਅ ਨੰਬਰ 1 'ਤੇ ਹੈ। ਸ਼ੋਅ 'ਚ ਅਨੁਪਮਾ ਅਤੇ ਅਨੂਜ ਦਾ ਰੋਮਾਂਸ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ। 


author

Aarti dhillon

Content Editor

Related News