ਅਦਾਕਾਰਾ ਕਿਰਨ ਖੇਰ ਦੀ ਹੋਈ ''ਬੋਨ ਸਰਜਰੀ'', ਕਈ ਮਹੀਨਿਆਂ ਤੋਂ ਚੱਲ ਰਿਹੈ ਕੈਂਸਰ ਦਾ ਇਲਾਜ

Saturday, May 29, 2021 - 08:58 AM (IST)

ਅਦਾਕਾਰਾ ਕਿਰਨ ਖੇਰ ਦੀ ਹੋਈ ''ਬੋਨ ਸਰਜਰੀ'', ਕਈ ਮਹੀਨਿਆਂ ਤੋਂ ਚੱਲ ਰਿਹੈ ਕੈਂਸਰ ਦਾ ਇਲਾਜ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਅਨੁਪਮ ਖੇਰ ਦੀ ਪਤਨੀ ਕਿਰਨ ਖੇਰ ਦੀ ਮੁੰਬਈ ਦੇ ਕੋਕੀਲਾਬੇਨ ਅੰਬਾਨੀ ਹਸਪਤਾਲ ਵਿਖੇ 'ਬੋਨ ਸਰਜਰੀ' ਹੋਈ ਹੈ। ਇਸ ਸਰਜਰੀ 'ਚ ਕੈਂਸਰ ਨੂੰ ਬੋਨ ਮੈਰੋ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ। 68 ਸਾਲਾ ਕਿਰਨ ਖੇਰ ਕਰੀਬ 5 ਮਹੀਨਿਆਂ ਤੋਂ ਮਲਟੀਪਲ ਮਾਇਲੋਮਾ ਤੋਂ ਪੀੜਤ ਹੈ, ਜੋ ਕਿ ਇਕ ਕਿਸਮ ਦਾ ਖੂਨ ਦਾ ਕੈਂਸਰ ਹੈ। ਉਨ੍ਹਾਂ ਦੀ ਇਸ ਬੀਮਾਰੀ ਸਬੰਧੀ ਜਾਣਕਾਰੀ ਉਨ੍ਹਾਂ ਦੇ ਪਤੀ ਅਨੁਪਮ ਖੇਰ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਸੀ।

ਇਸ ਤੋਂ ਪਹਿਲਾਂ 11 ਨਵੰਬਰ, 2019 ਨੂੰ ਕਿਰਨ ਦਾ ਖੱਬਾ ਹੱਥ ਚੰਡੀਗੜ੍ਹ ਦੇ ਘਰ 'ਚ ਡਿੱਗਣ ਨਾਲ ਟੁੱਟ ਗਿਆ ਸੀ। ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਉਸ ਨੂੰ ਮਲਟੀਪਲ ਮਾਇਲੋਮਾ ਸੀ। ਉਦੋਂ ਤੋਂ ਹੀ ਉਸ ਦਾ ਇਲਾਜ ਕੋਕੀਲਾਬੇਨ ਹਸਪਤਾਲ 'ਚ ਚੱਲ ਰਿਹਾ ਹੈ। ਅਨੁਪਮ ਖੇਰ ਨੇ ਅਪ੍ਰੈਲ ਮਹੀਨੇ ਬਿਆਨ ਜਾਰੀ ਕੀਤਾ ਸੀ। ਉਸ ਨੇ ਲਿਖਿਆ ਸੀ, 'ਕਿਰਨ ਖੇਰ ਨੂੰ ਕਈ ਕਿਸਮਾਂ ਦੇ ਬਲੱਡ ਕੈਂਸਰ ਦਾ ਪਤਾ ਚੱਲਿਆ ਹੈ। ਉਹ ਹਮੇਸ਼ਾਂ ਲੜਾਕੂ ਰਹੀ ਹੈ।' ਅਨੁਪਮ ਨੇ ਕਿਰਨ ਲਈ ਅਰਦਾਸ ਕਰਨ ਵਾਲੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਅਤੇ ਲਿਖਿਆ ਕਿ ਉਹ ਠੀਕ ਹੋ ਰਹੀ ਹੈ।'' ਅਨੁਪਮ ਖੇਰ ਨੇ ਪਿਛਲੇ ਹਫ਼ਤੇ ਇੱਕ ਗੱਲਬਾਤ ਦੌਰਾਨ ਕਿਰਨ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ ਸੀ।

ਸਿਹਤ 'ਚ ਹੋ ਰਿਹਾ ਹੋਲੀ-ਹੋਲੀ ਸੁਧਾਰ
'ਬੰਬੇ ਟਾਈਮਜ਼' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਅਨੁਪਮ ਨੇ ਕਿਹਾ ਸੀ, 'ਕਿਰਨ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ। ਇਹ ਮੁਸ਼ਕਲ ਇਲਾਜ ਹੈ। ਉਹ ਅਕਸਰ ਕਹਿੰਦੀ ਹੈ ਕਿ ਤਾਲਾਬੰਦੀ ਅਤੇ ਕੋਵੀਡ19 ਕਾਰਨ ਚੀਜ਼ਾਂ ਮੁਸ਼ਕਲ ਹੋ ਗਈਆਂ ਹਨ। ਉਨ੍ਹਾਂ ਸਾਰੇ ਮਰੀਜ਼ਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ, ਜਿਹੜੇ ਕੈਂਸਰ ਦਾ ਇਲਾਜ ਕਰਵਾ ਰਹੇ ਹਨ।'

ਕੀਮੋਥੈਰੇਪੀ ਵਾਲੇ ਦਿਨ ਕਿਰਨ ਖੇਰ ਦੀ ਹਾਲਤ ਹੁੰਦੀ ਹੈ ਖ਼ਰਾਬ
ਅਨੁਪਮ ਨੇ ਇਹ ਵੀ ਕਿਹਾ ਸੀ, 'ਕੁਝ ਦਿਨ ਬਹੁਤ ਚੰਗੇ ਲੰਘਦੇ ਹਨ ਪਰ ਕੀਮੋਥੈਰੇਪੀ ਵਾਲੇ ਦਿਨ ਕਿਰਨ ਖੇਰ ਥੋੜੀ ਪ੍ਰੇਸ਼ਾਨ ਹੋ ਜਾਂਦੀ ਹੈ। ਉਹ ਬਾਹਰ ਨਹੀਂ ਜਾ ਸਕਦੀ ਅਤੇ ਨਾ ਹੀ ਲੋਕਾਂ ਨੂੰ ਮਿਲ ਸਕਦੀ ਹੈ ਪਰ ਚੰਗੀ ਗੱਲ ਇਹ ਹੈ ਕਿ ਕਿਰਨ ਖੇਰ ਪਹਿਲਾਂ ਨਾਲੋਂ ਬਿਹਤਰ ਹੋ ਰਹੀ ਹੈ। ਇਸ ਮੁਸ਼ਕਲ ਸਮੇਂ 'ਚ ਅਸੀਂ ਸਾਰੇ ਕਿਰਨ ਦੇ ਨਾਲ ਹਾਂ ਅਤੇ ਉਹ ਵੀ ਠੀਕ ਹੋਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।'

ਵਿਦੇਸ਼ੀ ਸਿਤਾਰੇ ਵੀ ਪੁੱਛਦੇ ਨੇ ਹਾਲ-ਚਾਲ
ਅਨੁਪਮ ਖੇਰ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਹਾਲੀਵੁੱਡ ਅਦਾਕਾਰ ਰੌਬਰਟ ਡੀ ਨੀਰੋ, ਜੋ ਕਿ ਅਨੁਪਮ ਦਾ ਦੋਸਤ ਹੈ, ਜੋ ਅਕਸਰ ਕਿਰਨ ਦੀ ਹਾਲਤ ਬਾਰੇ ਪੁੱਛਦਾ ਹੈ। ਉਸ ਨੇ ਕਿਰਨ ਦੀ ਬਿਮਾਰੀ ਦਾ ਪਤਾ ਲੱਗਦਿਆਂ ਹੀ ਰਾਬਰਟ ਨੂੰ ਸੰਦੇਸ਼ ਦਿੱਤਾ। ਮੇਰਾ ਬਰਥਡੇ ਵਿਸ਼ ਕਰਦੇ ਹੋਏ ਉਸ ਨੇ ਇਕ ਵੀਡੀਓ ਵੀ ਸਾਂਝਾ ਕੀਤਾ ਸੀ। ਰੋਜਰ ਫੈਡਰਰ ਨਾਲ ਉਸ ਦਾ ਇਸ਼ਤਿਹਾਰ ਦੇਖਣ ਤੋਂ ਬਾਅਦ ਮੈਂ ਮੈਸੇਜ ਕੀਤਾ ਅਤੇ ਜਵਾਬ 'ਚ ਉਹ ਮੇਰੇ ਪਰਿਵਾਰ ਅਤੇ ਕਿਰਨ ਦੀ ਸਿਹਤ ਬਾਰੇ ਪੁੱਛ ਰਿਹਾ ਸੀ।'

ਦੱਸਣਯੋਗ ਹੈ ਕਿ ਅਨੁਪਮ ਖੇਰ ਨੇ ਹਾਲ ਹੀ 'ਚ ਆਪਣੀ ਪਤਨੀ ਕਿਰਨ ਖੇਰ ਦੀ ਬਿਮਾਰੀ ਬਾਰੇ ਪ੍ਰਸ਼ੰਸਕਾਂ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਦੱਸਿਆ ਕਿ ਕਿਰਨ ਬਲੱਡ ਕੈਂਸਰ ਤੋਂ ਪੀੜਤ ਹੈ।
 


author

sunita

Content Editor

Related News