ਕਿਰਨ ਖ਼ੇਰ ਦੇ ਜਨਮਦਿਨ ‘ਤੇ ਪਤੀ ਅਨੁਪਮ ਨੇ ਦਿੱਤੀਆਂ ਸ਼ੁਭਕਾਮਨਾਵਾਂ, ਪੁੱਤਰ ਨੂੰ ਲੈ ਕੇ ਕਹੀ ਇਹ ਗੱਲ

Tuesday, Jun 14, 2022 - 05:07 PM (IST)

ਕਿਰਨ ਖ਼ੇਰ ਦੇ ਜਨਮਦਿਨ ‘ਤੇ ਪਤੀ ਅਨੁਪਮ ਨੇ ਦਿੱਤੀਆਂ ਸ਼ੁਭਕਾਮਨਾਵਾਂ, ਪੁੱਤਰ ਨੂੰ ਲੈ ਕੇ ਕਹੀ ਇਹ ਗੱਲ

ਬਾਲੀਵੁੱਡ ਡੈਸਕ: ਲੋਕ ਸਭਾ ਮੈਂਬਰ ਅਤੇ ਮਸ਼ਹੂਰ ਅਦਾਕਾਰਾ ਕਿਰਨ ਖ਼ੇਰ ਅੱਜ ਆਪਣਾ 70ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦੇ ਪਤੀ ਅਨੁਪਮ ਖ਼ੇਰ ਨੇ ਸਵੇਰੇ ਸੋਸ਼ਲ ਮੀਡੀਆ ’ਤੇ ਆਪਣੀ ਪਤਨੀ ਕਿਰਨ ਖ਼ੇਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਹਾਲਾਂਕਿ ਇਸ ਪੋਸਟ ’ਚ ਉਨ੍ਹਾਂ ਨੇ ਆਪਣੀ ਸਮੱਸਿਆ ਬਾਰੇ ਵੀ ਦੱਸਿਆ ਹੈ, ਜਿਸ ਦਾ ਹੱਲ ਉਹ ਜਲਦ ਤੋਂ ਜਲਦ ਚਾਹੁੰਦੇ ਹਨ।

PunjabKesari

ਅਨੁਪਮ ਖ਼ੇਰ ਨੇ ਕਿਰਨ ਖ਼ੇਰ ਨਾਲ ਆਪਣੀਆਂ ਪੁਰਾਣੀਆਂ ਅਤੇ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਤੋਂ ਇਲਾਵਾ ਕਿਰਨ ਨੇ ਇਕ ਪੋਸਟ ’ਚ  ਪੁੱਤਰ ਸਿਕੰਦਰ ਖ਼ੇਰ ਦੀ ਵੀ ਪਾਈ ਹੈ।

ਇਹ  ਵੀ ਪੜ੍ਹੋ :  ਕ੍ਰਿਤੀ ਸੈਨਨ ਨੇ ਭੁੱਖੇ-ਪਿਆਸੇ ਕੁੱਤਿਆਂ ਨੂੰ ਦਿੱਤਾ ਭੋਜਨ-ਪਾਣੀ, ਪ੍ਰਸ਼ੰਸਕਾਂ ਨੇ ਕੀਤੀ ਅਦਾਕਾਰਾ ਦੀ ਖ਼ੂਬ ਤਾਰੀਫ਼

ਇਨ੍ਹਾਂ ਤਸਵੀਰਾਂ ਨੂੰ ਸਾਂਝੀ ਕਰਦੇ ਹੋਏ ਅਨੁਪਮ ਖ਼ੇਰ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ‘ਜਨਮਦਿਨ ਮੁਬਾਰਕ ਮੇਰੀ ਪਿਆਰੀ ਕਿਰਨ। ਪ੍ਰਮਾਤਮਾ ਤੁਹਾਨੂੰ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਬਖਸ਼ੇ। ਤੁਸੀਂ ਲੰਬੀ, ਸਿਹਤਮੰਦ ਅਤੇ ਖੁਸ਼ਹਾਲ ਜ਼ਿੰਦਗੀ ਜੀਓ। ਤੁਸੀਂ ਪਰਮਾਤਮਾ ਵੱਲੋਂ ਬਣਾਏ ਗਏ ਸਭ ਤੋਂ ਖ਼ਾਸ ਇਨਸਾਨ ਹੋ।

PunjabKesari

ਅਨੁਪਮ ਖ਼ੇਰ ਨੇ ਅੱਗੇ ਲਿਖਿਆ, ‘ਤੁਸੀਂ ਅਜਿਹੇ ਕਈ ਸਾਲਾਂ ਤੱਕ ਚੰਡੀਗੜ੍ਹ ਦੇ ਲੋਕਾਂ ਦੀ ਸੇਵਾ ਕਰਦੇ ਰਹੋ ਅਤੇ ਰੱਬ ਸਿਕੰਦਰ ਦਾ ਵਿਆਹ ਜਲਦੀ ਕਰੇ।’ ਇਸ ਤੋਂ ਬਾਅਦ ਅਨੁਪਮ ਖ਼ੇਰ ਨੇ ਇਕ ਇਮੋਜੀ ਵੀ ਬਣਾਇਆ ਹੈ। ਉਨ੍ਹਾਂ ਲਿਖਿਆ ਕਿ ਇਹੀ ਮੇਰੀ ਪ੍ਰਾਰਥਨਾ ਹੈ।’


author

Anuradha

Content Editor

Related News