ਪਤਨੀ ਕਿਰਨ ਖੇਰ ਦੀ ਹਾਲਤ ਨੂੰ ਦੇਖਦਿਆਂ ਅਨੁਪਮ ਖੇਰ ਨੇ ਲਿਆ ਵੱਡਾ ਫ਼ੈਸਲਾ

Friday, Apr 16, 2021 - 11:59 AM (IST)

ਪਤਨੀ ਕਿਰਨ ਖੇਰ ਦੀ ਹਾਲਤ ਨੂੰ ਦੇਖਦਿਆਂ ਅਨੁਪਮ ਖੇਰ ਨੇ ਲਿਆ ਵੱਡਾ ਫ਼ੈਸਲਾ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਨੁਪਮ ਖੇਰ ਦੀ ਪਤਨੀ ਤੇ ਭਾਜਪਾ ਸੰਸਦ ਮੈਂਬਰ ਕਿਰਨ ਖੇਰ ਇਨ੍ਹੀਂ ਦਿਨੀਂ ਮੁਸ਼ਕਿਲ ਸਮੇਂ ’ਚੋਂ ਲੰਘ ਰਹੀ ਹੈ। ਕੁਝ ਦਿਨ ਪਹਿਲਾਂ ਅਨੁਪਮ ਖੇਰ ਨੇ ਆਪਣੀ ਪਤਨੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਉਹ ਕੈਂਸਰ ਜਿਹੀ ਘਾਤਕ ਬੀਮਾਰੀ ਨਾਲ ਲੜ ਰਹੀ ਹੈ। ਇਸ ਖ਼ਬਰ ਨੂੰ ਸੁਣ ਕੇ ਉਨ੍ਹਾਂ ਦੇ ਕਈ ਪ੍ਰਸ਼ੰਸਕਾਂ ਨੂੰ ਝਟਕਾ ਲੱਗਾ ਸੀ।

ਇਹ ਖ਼ਬਰ ਵੀ ਪੜ੍ਹੋ : ਜੱਸੀ ਗਿੱਲ ਨਹੀਂ, ਇਹ ਹੈ ਉਸ ਦਾ ਹਮਸ਼ਕਲ, ਇਕ ਵਾਰ ਦੇਖ ਤੁਸੀਂ ਵੀ ਖਾ ਜਾਓਗੇ ਭੁਲੇਖਾ

ਦੂਜੇ ਪਾਸੇ ਅਨੁਪਨ ਖੇਰ ਨੇ ਹਰ ਹਾਲ ’ਚ ਆਪਣੀ ਪਤਨੀ ਦਾ ਸਾਥ ਦੇਣ ਦਾ ਵਚਨ ਦਿੱਤਾ ਹੈ। ਅਜਿਹਾ ਕਰਨ ਲਈ ਉਹ ਕੁਝ ਵੀ ਕਰ ਸਕਦੇ ਹਨ, ਇਹ ਉਨ੍ਹਾਂ ਸਾਬਿਤ ਕਰ ਦਿਖਾਇਆ। ਅਨੁਪਮ ਖੇਰ ਨੇ ਆਪਣੀ ਪਤਨੀ ਦੀ ਸਿਹਤ ਨੂੰ ਦੇਖਦਿਆਂ ਫ਼ੈਸਲਾ ਲਿਆ ਕਿ ਉਹ ਕੁਝ ਦਿਨ ਕੰਮ ਨਹੀਂ ਕਰਨਗੇ ਤੇ ਵੱਧ ਤੋਂ ਵੱਧ ਸਮਾਂ ਆਪਣੀ ਪਤਨੀ ਨੂੰ ਦੇਣਗੇ। ਇਸ ਦੇ ਲਈ ਉਨ੍ਹਾਂ ਨੇ ਆਪਣਾ ਪ੍ਰੋਜੈਕਟ ਵੀ ਛੱਡ ਦਿੱਤਾ ਹੈ।

ਖ਼ਬਰ ਹੈ ਕਿ ਸਾਲ 2008 ਤੋਂ ਅਮਰੀਕੀ ਮੈਡੀਕਲ ਡਰਾਮਾ ਸੀਰੀਜ਼ ’ਚ ਨਜ਼ਰ ਆ ਰਹੇ ਅਨੁਪਮ ਖੇਰ ਨੇ ਹੁਣ ਇਸ ਸੀਰੀਜ਼ ਨੂੰ ਅਲਵਿਦਾ ਆਖ ਦਿੱਤਾ ਹੈ। ਅਮਰੀਕੀ ਟੀ. ਵੀ. ਚੈਨਲ ਐੱਨ. ਸੀ. ਬੀ. ਦੀ ਸੀਰੀਜ਼ ‘ਨਿਊ ਆਰਮਸਡਮ’ ਦਾ ਤੀਜਾ ਸੀਜ਼ਨ ਚੱਲ ਰਿਹਾ ਹੈ। ਇਸ ’ਚ ਅਨੁਪਮ ਖੇਰ ਡਾਕਟਰ ਵਿਜੇ ਕਪੂਰ ਦੀ ਭੂਮਿਕਾ ’ਚ ਨਜ਼ਰ ਆ ਰਹੇ ਸੀ ਪਰ ਹੁਣ ਅਨੁਪਮ ਖੇਰ ਨੇ ਕੁਝ ਸਮੇਂ ਲਈ ਇਸ ਸੀਰੀਜ਼ ਨੂੰ ਅਲਵਿਦਾ ਆਖ ਦਿੱਤਾ ਹੈ। ਹਾਲਾਂਕਿ ਅਨੁਪਮ ਖੇਰ ਨੇ ਹੁਣ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਕੋਰੋਨਾ ਕਾਲ 'ਚ ਸੋਨੂੰ ਸੂਦ ਦਾ ਇੱਕ ਹੋਰ ਨੇਕ ਉਪਰਾਲਾ, ਹਸਪਤਾਲ ਨੂੰ ਭੇਜੇ 'ਆਕਸੀਜਨ ਜੇਨਰੇਟਰ'

ਜ਼ਿਕਰਯੋਗ ਹੈ ਕਿ ਕਿਰਨ ਖੇਰ ਦੇ ਕੈਂਸਰ ਪੀੜਤ ਹੋਣ ਦੀ ਖ਼ਬਰ ਉਨ੍ਹਾਂ ਦੇ ਪਤੀ ਨੇ ਹੀ ਦਿੱਤੀ ਸੀ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਪੋਸਟ ਸਾਂਝੀ ਕੀਤੀ ਸੀ, ‘ਅਫਵਾਹਾਂ ਨਾਲ ਕਿਸੇ ਦਾ ਭਲਾ ਨਹੀਂ ਹੁੰਦਾ, ਇਸ ਲਈ ਸਿਕੰਦਰ ਤੇ ਮੈਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਰਨ ਨੂੰ ਮਲਟੀਪਲ ਮਾਏਲੋਮਾ ਹੋਇਆ ਹੈ, ਜੋ ਇਕ ਪ੍ਰਕਾਰ ਦਾ ਬਲੱਡ ਕੈਂਸਰ ਹੈ। ਉਨ੍ਹਾਂ ਦਾ ਇਲਾਜ ਮਾਹਿਰ ਡਾਤਟਰ ਕਰ ਰਹੇ ਹਨ ਤੇ ਉਹ ਜਲਕ ਠੀਕ ਹੋ ਜਾਵੇਗੀ। ਆਪਣਾ ਪਿਆਰ ਤੇ ਸਤਿਕਾਰ ਭੇਜਦੇ ਰਹੋ। ਸਭ ਦਾ ਧੰਨਵਾਦ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News