ਐਮੀ ਵਿਰਕ ਤੇ ਪਰੀ ਪੰਧੇਰ ਦੀ ਫ਼ਿਲਮ ‘ਅੰਨ੍ਹੀ ਦਿਆ ਮਜ਼ਾਕ ਏ’ ਦੇ ਟਰੇਲਰ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ (ਵੀਡੀਓ)
Wednesday, Apr 12, 2023 - 10:57 AM (IST)
ਚੰਡੀਗੜ੍ਹ (ਬਿਊਰੋ)– 6 ਅਪ੍ਰੈਲ ਨੂੰ ਪੰਜਾਬੀ ਫ਼ਿਲਮ ‘ਅੰਨੀ ਦਿਆ ਮਜ਼ਾਕ ਏ’ ਦਾ ਟਰੇਲਰ ਰਿਲੀਜ਼ ਹੋਇਆ ਹੈ, ਜੋ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਰਿਹਾ ਹੈ। ਇਸ ਫ਼ਿਲਮ ਦੇ ਟਰੇਲਰ ਨੂੰ ਲੋਕਾਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ, ਜਿਸ ਨੂੰ ਯੂਟਿਊਬ ’ਤੇ 13 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਟਰੇਲਰ ਤੋਂ ਪਤਾ ਲੱਗਦਾ ਹੈ ਕਿ ਇਸ ਦੀ ਕਹਾਣੀ ਲੰਡਨ ’ਚ ਸੈੱਟ ਕੀਤੀ ਗਈ ਹੈ। ਐਮੀ ਵਿਰਕ ਤੇ ਨਾਸਿਰ ਚਿਨਓਟੀ ਟਰੇਲਰ ’ਚ ਨੇਤਰਹੀਣ ਦਿਖਾਏ ਗਏ ਹਨ, ਜੋ ਵੱਖ-ਵੱਖ ਮੁਸ਼ਕਿਲਾਂ ਦਾ ਕਾਮੇਡੀ ਦੇ ਤੜਕੇ ਨਾਲ ਸਾਹਮਣਾ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਚੜ੍ਹਿਆ ਪੁਲਸ ਦੇ ਅੜਿੱਕੇ
ਟਰੇਲਰ ’ਚ ਪਰੀ ਪੰਧੇਰ ਵੀ ਨਜ਼ਰ ਆ ਰਹੀ ਹੈ, ਜੋ ਇਸ ਨਾਲ ਆਪਣਾ ਫ਼ਿਲਮੀ ਡੈਬਿਊ ਕਰ ਰਹੀ ਹੈ। ਟਰੇਲਰ ’ਚ ਐਮੀ ਤੇ ਪਰੀ ਦੀ ਪ੍ਰੇਮ ਕਹਾਣੀ ਵੀ ਖ਼ੂਬਸੂਰਤੀ ਨਾਲ ਪੇਸ਼ ਕੀਤੀ ਗਈ ਹੈ।
ਇਸ ਤੋਂ ਇਲਾਵਾ ਫ਼ਿਲਮ ’ਚ ਇਫਤਿਖਾਰ ਠਾਕੁਰ, ਹਰਦੀਪ ਗਿੱਲ, ਨਿਰਮਲ ਰਿਸ਼ੀ, ਅਮਰ ਨੂਰੀ, ਦੀਦਾਰ ਗਿੱਲ ਤੇ ਗੁਰਦੀਪ ਗਰੇਵਾਲ ਵੀ ਅਹਿਮ ਭੂਮਿਕਾਵਾਂ ’ਚ ਹਨ।
ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਰਾਕੇਸ਼ ਧਵਨ ਨੇ ਕੀਤਾ ਹੈ, ਜਿਸ ਨੂੰ ਗੁਰਪ੍ਰੀਤ ਸਿੰਘ ਪ੍ਰਿੰਸ ਤੇ ਕਾਰਜ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।
ਦੁਨੀਆ ਭਰ ’ਚ ਇਹ ਫ਼ਿਲਮ 21 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜੋ ਪੰਜ ਪਾਣੀ ਫ਼ਿਲਮਜ਼ ਤੇ ਰਿਧਮ ਬੁਆਏਜ਼ ਐਂਟਰਟੇਨਮੈਂਟ ਦੀ ਸਾਂਝੀ ਪੇਸ਼ਕਸ਼ ਹੈ।
ਨੋਟ– ‘ਅੰਨ੍ਹੀ ਦਿਆ ਮਜ਼ਾਕ ਏ’ ਫ਼ਿਲਮ ਦਾ ਟਰੇਲਰ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।