ਦੋ ਦਿਲ ਇਕ ਜਾਨ ਬਣੇ ਅੰਕਿਤਾ-ਵਿੱਕੀ, ਇਕ ਦੂਜੇ ਦੀਆਂ ਬਾਹਾਂ 'ਚ ਜੋੜੇ ਨੇ ਦਿੱਤੇ ਰੋਮਾਂਟਿਕ ਪੋਜ਼ (ਤਸਵੀਰਾਂ)

05/13/2022 1:35:45 PM

ਮੁੰਬਈ- ਟੀ.ਵੀ. ਦੇ ਗਲਿਆਰਿਆਂ 'ਚ ਇਸ ਸਮੇਂ ਅੰਕਿਤਾ ਲੋਖੰਡੇ ਅਤੇ ਉਨ੍ਹਾਂ ਦੇ ਪਤੀ ਵਿੱਕੀ ਜੈਨ ਦੇ ਚਰਚੇ ਹਨ। ਵਿਆਹ ਤੋਂ ਬਾਅਦ ਤੋਂ ਹੀ ਦੋਵੇਂ ਹਮੇਸ਼ਾ ਚਰਚਾ 'ਚ ਬਣੇ ਹੋਏ ਹਨ। ਅੰਕਿਤਾ ਅਤੇ ਵਿੱਕੀ ਆਪਣੀਆਂ ਤਸਵੀਰਾਂ ਨਾਲ ਪ੍ਰਸ਼ੰਸਕਾਂ ਨੂੰ ਮਦਹੋਸ਼ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਦੋਵੇਂ ਜਦੋਂ ਵੀ ਇਕੱਠੇ ਕੋਈ ਤਸਵੀਰ ਸਾਂਝੀ ਕਰਦੇ ਹਨ ਤਾਂ ਇੰਟਰਨੈੱਟ 'ਤੇ ਅੱਗ ਲਗਾ ਦਿੰਦੇ ਹਨ। 

PunjabKesari
ਉਧਰ ਹੁਣ 'ਮਿਸੇਜ ਜੈਨ' ਨੇ ਆਪਣੇ ਪਿਆਰ ਨਾਲ ਕੁਝ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ। 'ਮਿਸਟਰ ਐਂਡ ਮਿਸੇਜ ਜੈਨ' ਦੀਆਂ ਇਨ੍ਹਾਂ ਤਸਵੀਰਾਂ ਨੇ ਤਹਿਲਤਾ ਮਚਾ ਦਿੱਤਾ ਹੈ। ਲੁਕ ਦੀ ਗੱਲ ਕਰੀਏ ਤਾਂ ਅੰਕਿਤਾ ਬਰਾਊਨ ਰੰਗ ਦੇ ਹਾਈ ਸਲਿਟ ਗਾਊਨ 'ਚ ਬਹੁਤ ਸੈਕਸੀ ਲੱਗ ਰਹੀ ਹੈ।

PunjabKesari
ਮਿਨੀਮਲ ਮੇਕਅਪ, ਲਿਪਸ਼ੇਡ ਅਤੇ ਕਰਲੀ ਵਾਲ ਅੰਕਿਤਾ ਦੀ ਲੁਕ ਨੂੰ ਪਰਫੈਕਟ ਬਣਾ ਰਹੇ ਹਨ। ਉਧਰ ਵਿੱਕੀ ਬਲਿਊ ਫਾਰਮਲ ਕੱਪੜਿਆਂ 'ਚ ਹੈਂਡਸਮ ਲੱਗ ਰਹੇ ਹਨ। ਅੰਕਿਤਾ ਵਿੱਕੀ ਦੀ ਗੋਦ 'ਚ ਬੈਠ ਕੇ ਕਾਤਿਲਾਨਾ ਅੰਦਾਜ਼ 'ਚ ਪੋਜ਼ ਦੇ ਰਹੀ ਹੈ।

PunjabKesari
ਇਕ ਦੂਜੇ ਦੀਆਂ ਬਾਹਾਂ 'ਚ ਕੈਦ ਵਿੱਕੀ-ਅੰਕਿਤਾ ਦੀ ਕੈਮਿਸਟਰੀ ਦੇਖਣ ਲਾਇਕ ਹੈ। ਪ੍ਰਸ਼ੰਸਕ ਵਿੱਕੀ-ਅੰਕਿਤਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। 

PunjabKesari
ਦੱਸ ਦੇਈਏ ਕਿ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਇਕ ਮੈਰਿਡ ਜੋੜੇ ਦੇ ਤੌਰ 'ਤੇ ਰਿਐਲਿਟੀ ਸ਼ੋਅ 'ਸਮਾਰਟ ਜੋੜੀ' 'ਚ ਨਜ਼ਰ ਆਏ। ਇਸ ਸ਼ੋਅ 'ਤੇ ਅੰਕਿਤਾ ਨੇ ਪੂਰੀ ਦੁਨੀਆ ਦੇ ਸਾਹਮਣੇ ਵਿੱਕੀ ਦੇ ਲਈ ਆਪਣੀ ਫੀਲਿੰਗਸ ਦਾ ਇਜ਼ਹਾਰ ਕਰਦੇ ਹੋਏ ਕਾਫੀ ਕੁਝ ਕਿਹਾ ਸੀ।
PunjabKesari

PunjabKesariPunjabKesariPunjabKesari


Aarti dhillon

Content Editor

Related News