ਸੁਸ਼ਾਂਤ ਦੇ ਜਨਮਦਿਨ ''ਤੇ ਭਾਵੁਕ ਹੋਈ ਅੰਕਿਤਾ ਲੋਖੰਡੇ, ਸੋਸ਼ਲ ਮੀਡੀਆ ''ਤੇ ਲਿਖੀ ਇਹ ਵੱਡੀ ਗੱਲ

1/22/2021 11:14:59 AM

ਨਵੀਂ ਦਿੱਲੀ (ਬਿਊਰੋ) : 21 ਜਨਵਰੀ ਨੂੰ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਜਨਮਦਿਨ ਹੈ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਇੰਡਸਟਰੀ ਦੇ ਲੋਕ ਸੋਸ਼ਲ ਮੀਡੀਆ 'ਤੇ ਕਾਫ਼ੀ ਦੁਖੀ ਹੋ ਹੋਏ। ਅੰਕਿਤਾ ਲੋਖੰਡੇ ਸੋਸ਼ਲ ਮੀਡੀਆ 'ਤੇ ਗਈ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਇਕ ਪੁਰਾਣੀ ਵੀਡੀਓ ਸਾਂਝੀ ਕੀਤੀ, ਜਿਸ ਵਿਚ ਉਸ ਨੂੰ ਆਪਣੇ ਪਾਲਤੂ ਕੁੱਤੇ ਨਾਲ ਖੇਡਦੇ ਵੇਖਿਆ ਜਾ ਸਕਦਾ ਹੈ। ਵੀਡੀਓ ਅੰਕਿਤਾ ਦੁਆਰਾ ਫਿਲਮਾਈ ਜਾ ਰਹੀ ਹੈ। ਅੰਕਿਤ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਤੁਸੀ ਜਿੱਥੇ ਵੀ ਹੋ ,ਉਥੇ ਖੁਸ਼ ਹੋਵੋਂਗੇ। ਤੁਹਾਨੂੰ ਜਨਮਦਿਨ ਦੀਆਂ ਬਹੁਤ -ਬਹੁਤ ਮੁਬਾਰਕਾਂ। #memories for life।'


ਅੰਕਿਤਾ ਲੋਖੰਡੇ ਅਤੇ ਸੁਸ਼ਾਂਤ ਸਿੰਘ ਰਾਜਪੂਤ 6 ਸਾਲ ਰਿਲੇਸ਼ਨ ਵਿਚ ਰਹੇ। 'ਪਵਿਤਰ ਰਿਸ਼ਤਾ ਸ਼ੋਅ' 'ਚ ਪ੍ਰੇਮੀਆਂ ਦੀ ਭੂਮਿਕਾ ਨਿਭਾਈ ਅਤੇ ਸਕ੍ਰੀਨ ਅਤੇ ਅਸਲ ਜ਼ਿੰਦਗੀ ਵਿਚ ਸਭ ਤੋਂ ਮਸ਼ਹੂਰ ਟੀਵੀ ਜੋੜਿਆਂ ਵਿਚੋਂ ਇੱਕ ਸੀ। ਸੁਸ਼ਾਂਤ ਸਿੰਘ ਰਾਜਪੂਤ ਦੀ 35 ਵੀਂ ਜਨਮਦਿਨ 'ਤੇ ਅੰਕਿਤਾ ਨੇ ਮਰਹੂਮ ਅਦਾਕਾਰ ਨੂੰ 'ਬੁੱਧੀਮਾਨ, ਰੋਮਾਂਟਿਕ, ਪਾਗਲ ਅਤੇ ਪਿਆਰਾ' ਦੱਸਿਆ ਹੈ। ਅਭਿਸ਼ੇਕ ਕਪੂਰ, ਜਿਸ ਨੇ 'ਕਾਯ ਪੋ ਚੀ' ਅਤੇ 'ਕੇਦਾਰਨਾਥ' ਵਿਚ ਸੁਸ਼ਾਂਤ ਸਿੰਘ ਰਾਜਪੂਤ  ਦਾ ਨਿਰਦੇਸ਼ਨ ਕੀਤਾ ਸੀ। ਉਨ੍ਹਾਂ ਨੇ ਮਰਹੂਮ ਅਦਾਕਾਰ ਨਾਲ ਥ੍ਰੋਬੈਕ ਤਸਵੀਰ ਪੋਸਟ ਕੀਤੀ ਅਤੇ ਲਿਖਿਆ, 'Burdayboyyyy!!! ਮਿਸ ਕਰਤਾ ਹੂੰ ਯਾਰ ਤੁਝੇ @itsSSR #ssrbirthday # #SushantDay।'

 

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ’ਚ ਸਾਨੂੰ ਜ਼ਰੂਰ ਦੱਸੋ।


sunita

Content Editor sunita