ਨਾਈਟ ਡਰੈੱਸ ''ਚ ਅੰਕਿਤਾ ਲੋਖੰਡੇ ਦੀ ਪ੍ਰੇਮੀ ਵਿੱਕੀ ਜੈਨ ਨਾਲ ਇਹ ਵੀਡੀਓ ਵਾਇਰਲ

Tuesday, Nov 24, 2020 - 11:48 AM (IST)

ਨਾਈਟ ਡਰੈੱਸ ''ਚ ਅੰਕਿਤਾ ਲੋਖੰਡੇ ਦੀ ਪ੍ਰੇਮੀ ਵਿੱਕੀ ਜੈਨ ਨਾਲ ਇਹ ਵੀਡੀਓ ਵਾਇਰਲ

ਮੁੰਬਈ (ਬਿਊਰੋ) : ਮਸ਼ਹੂਰ ਟੀ. ਵੀ. ਅਦਾਕਾਰਾ ਅੰਕਿਤਾ ਲੋਖੰਡੇ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਹੈ। ਉਹ ਅਕਸਰ ਹੀ ਆਪਣੇ ਮੰਗੇਤਰ ਵਿੱਕੀ ਜੈਨ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਅੰਕਿਤਾ ਲੋਖੰਡੇ ਨੇ ਵਿੱਕੀ ਜੈਨ ਨਾਲ ਡਾਂਸ ਕਰਦਿਆਂ ਦੀ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਦੋਵੇਂ ਰਿਤਿਕ ਰੋਸ਼ਨ ਦੀ ਫ਼ਿਲਮ 'ਬਾਂਗ-ਬੈਂਗ' ਦੇ ਸੁਪਰਹਿੱਟ ਗੀਤ 'ਬੈਂਗ-ਬਾਂਗ' 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਸਾਂਝਾ ਕਰਦਿਆਂ ਅੰਕਿਤਾ ਲੋਖੰਡੇ ਨੇ ਲਿਖਿਆ, 'ਵਿੱਕੀ ਅਤੇ ਅੰਕੀ… ਡਾਂਸ ਕਰਦੇ ਹੋਏ ਉਹ ਵੀ ਨਾਈਟ ਡਰੈੱਸ 'ਚ।' ਅੰਕਿਤਾ ਦੇ ਇਸ ਵੀਡੀਓ 'ਤੇ ਪ੍ਰਸ਼ੰਸਕ ਇਕ ਤੋਂ ਬਾਅਦ ਇਕ ਟਿੱਪਣੀਆਂ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Ankita Lokhande (@lokhandeankita)


ਹਾਲ ਹੀ 'ਚ ਅੰਕਿਤਾ ਲੋਖੰਡੇ ਵਿੱਕੀ ਜੈਨ ਦੀ ਭੈਣ ਦੇ ਬੱਚਿਆਂ ਨੂੰ ਭੋਜਨ ਖਵਾਉਂਦਿਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਵੇਖੀਆਂ ਗਈਆਂ ਸਨ। ਇਹ ਸਾਰੀਆਂ ਵੀਡੀਓਜ਼ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸਾਂਝੀਆਂ ਕੀਤੀਆਂ ਸਨ। ਇਸ ਵੀਡੀਓ 'ਚ ਅੰਕਿਤਾ ਲੋਖੰਡੇ ਅਬੀਰ ਅਤੇ ਅਬੀਰਾ ਲਈ ਖਾਣੇ ਦੀ ਰਸਮ ਨਿਭਾਉਂਦੀ ਹੋਈ ਨਜ਼ਰ ਆਈ ਸੀ। ਵੀਡੀਓ 'ਚ ਅੰਕਿਤਾ ਅਤੇ ਵਿੱਕੀ ਜੈਨ ਦੋਵੇਂ ਇਕੱਠੇ ਬੱਚਿਆਂ ਨੂੰ ਖਾਣਾ ਖੁਆ ਰਹੇ ਹਨ। 

 
 
 
 
 
 
 
 
 
 
 
 
 
 
 
 

A post shared by Ankita Lokhande (@lokhandeankita)


ਦੱਸਣਯੋਗ ਹੈ ਕਿ ਅੰਕਿਤਾ ਲੋਖੰਡੇ ਨੇ ਬਾਲੀਵੁੱਡ ਦੇ ਨਾਲ-ਨਾਲ ਟੀ. ਵੀ. ਨਾਲ ਵੀ ਆਪਣੀ ਜ਼ਬਰਦਸਤ ਪਛਾਣ ਬਣਾਈ ਹੈ। ਅੰਕਿਤਾ ਲੋਖੰਡੇ ਨੇ 'ਪਵਿੱਤਰ ਰਿਸ਼ਤਾ' ਨਾਂ ਦੇ ਸੀਰੀਅਲ ਦੇ ਜ਼ਰੀਏ ਟੀ. ਵੀ. ਦੀ ਦੁਨੀਆ 'ਚ ਕਦਮ ਰੱਖਿਆ।

 
 
 
 
 
 
 
 
 
 
 
 
 
 
 
 

A post shared by Ankita Lokhande (@lokhandeankita)


author

sunita

Content Editor

Related News