ਸ਼ੁਰੂਆਤੀ ਦੌਰ ’ਚ ਸਖ਼ਤ ਮਿਹਨਤ ਕਰਕੇ ਐਨੀਮੋਕ ਨੇ ਰੌਸ਼ਨ ਕੀਤਾ ਗੁਰਦਾਸਪੁਰ ਦਾ ਨਾਮ

10/11/2022 4:32:49 PM

ਗੁਰਦਾਸਪੁਰ (ਜੀਤ ਮਠਾਰੂ)- ਕਹਿੰਦੇ ਹਨ ਕਿ ਜੇਕਰ ਜਿੰਦਗੀ ’ਚ ਕੁਝ ਕਰਨ ਦਾ ਜਾਂ ਅੱਗੇ ਵਧਣ ਦਾ ਜਜ਼ਬਾ ਹੋਵੇ ਤਾਂ ਹਾਲਾਤ ਚਾਹੇ ਕਿਹੋ ਜਿਹੇ ਵੀ ਹੋਣ ਇਨਸਾਨ ਨੂੰ ਕੋਈ ਵੀ ਰੁਕਾਵਟ ਰੋਕ ਨਹੀਂ ਸਕਦੀ। ਇਹੋ ਜਿਹੀ ਇਕ ਮਿਸਾਲ ਗੁਰਦਾਸਪੁਰ ਸ਼ਹਿਰ ਦੇ ਨੌਜਵਾਨ ਐਨੀਮੋਕ ਦੇ ਰੂਪ ਵਿਚ ਮਿਲਦੀ ਹੈ। ਗਾਇਕ ਐਨੀਮੋਕ ਜਿਸ ਨੇ ਜ਼ਿੰਦਗੀ ਦੇ ਕੁਝ ਹੀ ਸਾਲਾਂ ਦੇ ਸਫ਼ਰ ’ਚ ਨਾ ਸਿਰਫ਼ ਗਾਇਕੀ ਦੇ ਖ਼ੇਤਰ ’ਚ ਆਪਣਾ ਨਾਂ ਬਣਾਇਆ ਸਗੋਂ ਗਾਣੇ ਲਿਖਣ ਅਤੇ ਕੰਪੋਜ਼ ਕਰਨ ’ਚ ਵੀ ਉਸ ਨੇ ਉੱਭਰਦੇ ਕਲਾਕਾਰਾਂ ਦੀ ਮੋਹਰਲੀ ਕਤਾਰ ’ਚ ਆਪਣਾ ਨਾਮ ਸ਼ਾਮਿਲ ਕਰਵਾ ਲਿਆ ਹੈ। 

PunjabKesari

ਇਹ ਵੀ ਪੜ੍ਹੋ : ਜਸਵਿੰਦਰ ਭੱਲਾ ਨੇ ਸਾਂਝੀ ਕੀਤੀ ‘ਛਣਕਾਟਾ 2003’ ਦੀ ਵੀਡੀਓ, ਪ੍ਰਸ਼ੰਸਕਾਂ ਨੇ ਦਿੱਤਾ ਚੰਗਾ ਹੁੰਗਾਰਾ

ਦੱਸ ਦੇਈਏ ਐਨੀਮੌਕ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਜਿਸ ਨੇ 2017 ’ਚ ਗੀਤ ਲਿਖਣੇ ਸ਼ੁਰੂ ਕੀਤੇ ਅਤੇ ਕੁਝ ਹੀ ਸਮੇਂ ਬਾਅਦ ਉਸ ਦੇ ਮਨ ’ਚ ਗਾਣੇ ਗਾਉਣ ਦੀ ਰੁਚੀ ਵੀ ਪੈਦਾ ਹੋਈ। ਕੁਝ ਹੀ ਮਹੀਨਿਆਂ ’ਚ ਗਾਇਕ ਨੇ ਇੰਨੀ ਸਖਤ ਮਿਹਨਤ ਕੀਤੀ ਕਿ ਉਸ ਨੂੰ ਪੰਜਾਬ ਦੀ ਉੱਘੀ ਕਲਾਕਾਰ ਗੁਰਲੇਜ਼ ਅਖ਼ਤਰ ਨਾਲ ਗੀਤ ਗਾਉਣ ਦਾ ਵੱਡਾ ਮਾਣ ਹਾਸਲ ਹੋਇਆ ਅਤੇ ਗੁਰਲੇਜ਼ ਅਖ਼ਤਰ ਨਾਲ ਗਾਏ ਗੀਤ ਨੂੰ ਹੁਣ ਤੱਕ 13 ਲੱਖ ਲੋਕ ਦੇਖ ਚੁੱਕੇ ਹਨ।

PunjabKesari

ਇਸਦੇ ਬਾਅਦ ਐਨੀਮੌਕ ਨੇ ਖ਼ੁਦ ਗਾਣਾ ਲਿਖ ਕੇ ਉਸ ਨੂੰ ਖ਼ੁਦ ਹੀ ਗਾਇਆ ਅਤੇ ਖ਼ੁਦ ਹੀ ਕੰਪੋਜ਼ ਵੀ ਕੀਤਾ ਹੈ ਜਿਸ ’ਤੇ ਇਸ ਗਾਣੇ ਨੂੰ ਵੀ ਹੁਣ ਤੱਕ 20 ਲੱਖ ਤੋ ਜ਼ਿਆਦਾ ਲੋਕ ਪਿਆਰ ਦੇ ਚੁੱਕੇ ਹਨ। ਐਨੀਮੌਕ ਦੀ ਗਾਇਕੀ ਅਤੇ ਗੀਤ ਲਿਖਣ ਦੀ ਕਲਾ ਬੇਸ਼ੱਕ ਅਜੇ ਸ਼ੁਰੂਆਤੀ ਦੌਰ ’ਚ ਹੈ ਪਰ ਉਸ ਦੀ ਸਖ਼ਤ ਮਿਹਨਤ ਉਸ ਦੀ ਕਾਬਲੀਅਤ ਅਤੇ ਕਲਾ ਨੇ ਉਸ ਨੂੰ ਨਾ ਸਿਰਫ਼ ਗੁਰਦਾਸਪੁਰ ਅਤੇ ਨਹੀਂ ਸਗੋਂ ਸਰਹੱਦੀ ਖ਼ੇਤਰ ’ਚ ਉਭਾਰਿਆ ਹੈ।ਇਸ ਦੇ ਨਾਲ ਉਹ ਸਮੁੱਚੇ ਪੰਜਾਬ ਦਾ ਇਕ ਉੱਭਰਦਾ ਨੌਜਵਾਨ ਕਲਾਕਾਰ ਬਣ ਕੇ ਸਾਹਮਣੇ ਆ ਰਿਹਾ ਹੈ।

ਇਹ ਵੀ ਪੜ੍ਹੋ : ਵਾਮਿਕਾ ਗੱਬੀ ਨੇ ਪਿਤਾ ਨਾਲ ਸਾਂਝੀ ਕੀਤੀ ਪਿਆਰੀ ਵੀਡੀਓ, ਪਿਓ-ਧੀ ਦੇ ਇਸ ਅੰਦਾਜ਼ ਨੂੰ ਪ੍ਰਸ਼ੰਸਕ ਕਰ ਰਹੇ ਪਸੰਦ

ਐਨੀਮੌਕ ਨਾਲ ਗੱਲਬਾਤ ਦੌਰਾਨ ਉਸ ਨੇ ਇਹ ਦੱਸਿਆ ਕਿ ਗਾਇਕੀ ਦਾ ਖ਼ੇਤਰ ਏਨਾ ਸੌਖਾ ਨਹੀਂ ਹੈ। ਇਸ ’ਚ ਕੋਈ ਵੱਡਾ ਛੋਟਾ ਗਾਇਕ ਕਿਸੇ ਦੀ ਮਦਦ ਨਹੀਂ ਕਰਦਾ ਅਤੇ ਸਭ ਕੁਝ ਖ਼ੁਦ ਹੀ ਕਰਨਾ ਪੈਂਦਾ ਹੈ। ਐਨੀਮੌਕ ਨੇ ਕਿਹਾ ਕਿ ਹਰੇਕ ਖ਼ੇਤਰ ’ਚ ਹਰੇਕ ਤਰ੍ਹਾਂ ਦੇ ਲੋਕ ਹੁੰਦੇ ਹਨ। ਪਰ ਜੇਕਰ ਇਨਸਾਨ ’ਚ ਖ਼ੁਦ ਜਜ਼ਬਾ ਹੈ ਤਾਂ ਉਸ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ ਅਤੇ ਉਸ ਦਾ ਪੂਰਾ ਵਿਸ਼ਵਾਸ ਹੈ ਕਿ ਉਹ ਵੀ ਇਕ ਦਿਨ ਬੁਲੰਦੀਆਂ ਤੇ ਜਾਵੇਗਾ। ਉਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਚੰਗੇ ਗਾਣੇ ਸੁਣਨੇ ਚਾਹੀਦੇ ਹਨ। ਖ਼ਾਸ ਤੌਰ ’ਤੇ ਨਵੇਂ ਗਾਇਕਾਂ ਨੂੰ ਪਿਆਰ ਜ਼ਰੂਰ ਦੇਣਾ ਚਾਹੀਦਾ ਹੈ।


 


Shivani Bassan

Content Editor

Related News