ਪਾਪਾ ਖ਼ਾਤਰ ਖੂਨੀ ਖੇਡ ’ਚ ਉਤਰਣਗੇ ਰਣਬੀਰ ਕਪੂਰ, ਬਚਪਨ ਤੋਂ ਜਵਾਨੀ ਤੱਕ 6 ਲੁੱਕਸ ਦੇ ਨੇ ਰੋਲ

Friday, Nov 24, 2023 - 03:43 PM (IST)

ਪਾਪਾ ਖ਼ਾਤਰ ਖੂਨੀ ਖੇਡ ’ਚ ਉਤਰਣਗੇ ਰਣਬੀਰ ਕਪੂਰ, ਬਚਪਨ ਤੋਂ ਜਵਾਨੀ ਤੱਕ 6 ਲੁੱਕਸ ਦੇ ਨੇ ਰੋਲ

ਨਵੀਂ ਦਿੱਲੀ (ਵਿਸ਼ੇਸ਼) - ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਮੋਸਟ ਅਵੇਟਿਡ ਫ਼ਿਲਮ ‘ਐਨੀਮਲ’ ਦੀ ਫੈਨਜ਼ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ‘ਐਨੀਮਲ’ ’ਚ ਰਣਬੀਰ ਪਹਿਲੀ ਵਾਰ ਰਸ਼ਮਿਕਾ ਮੰਦਾਨਾ ਨਾਲ ਨਜ਼ਰ ਆ ਰਹੇ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਫ਼ਿਲਮ ’ਚ ਅਨਿਲ ਕਪੂਰ, ਬੌਬੀ ਦਿਓਲ ਅਤੇ ਤ੍ਰਿਪਤੀ ਡਿਮਰੀ ਵੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। ਫਿਲਮ ਦੇ ਟੀਜ਼ਰ ਤੋਂ ਲੈ ਕੇ ਇਸ ਦੇ ਗਾਣਿਆਂ ਨੂੰ ਵੀ ਖੂਬ ਪਿਆਰ ਮਿਲ ਰਿਹਾ ਹੈ। ਇਸ ਦਰਮਿਆਨ ਨਿਰਮਾਤਾਵਾਂ ਨੇ ‘ਐਨੀਮਲ’ ਦਾ ਟ੍ਰੇਲਰ ਵੀ ਰਿਲੀਜ਼ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਯੂਕ੍ਰੇਨੀ ਫੌਜ ਦੀ ਗੋਲੀਬਾਰੀ ’ਚ ਪ੍ਰਸਿੱਧ ਅਦਾਕਾਰਾ ਦੀ ਮੌਤ

ਟ੍ਰੇਲਰ ’ਚ ਰਣਬੀਰ ਕਪੂਰ ਵੱਖ-ਵੱਖ 6 ਲੁਕਸ ’ਚ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਰੋਲ ਬਚਪਨ ਤੋਂ ਸ਼ੁਰੂ ਹੋ ਕੇ ਜਵਾਨੀ ਤੱਕ ਆਉਂਦਾ ਹੈ। ਇਸ ਦੌਰਾਨ, ਐਕਟਰ ਹਰ ਗੈੱਟਅਪ ਸਕ੍ਰੀਨ ’ਤੇ ਛਾ ਜਾਂਦੇ ਹਨ। ਉਨ੍ਹਾਂ ਦੀਆਂ ਵੱਖ-ਵੱਖ ਸ਼ੇਡਜ਼ ਤੋਂ ਨਜ਼ਰਾਂ ਹਟਾਉਣਾ ਦਰਸ਼ਕਾਂ ਲਈ ਬੇਹੱਦ ਮੁਸ਼ਕਿਲ ਹੈ। ਫਿਲਮ ’ਚ ਧਮਾਕੇਦਾਰ ਐਕਸ਼ਨ ਤੋਂ ਲੈ ਕੇ ਫੁੱਲ ਟੂ ਸਸਪੈਂਸ ਹੈ, ਜਿਸ ਨੂੰ ਵੇਖ ਕੇ ਦਰਸ਼ਕ ਮੰਤਰਮੁਗਧ ਹੋ ਗਏ ਹਨ। ਉੱਥੇ ਹੀ, ਬੌਬੀ ਦਿਓਲ ਬਿਨਾਂ ਕੁਝ ਬੋਲੇ ਵੀ ਖ਼ਤਰਨਾਕ ਵਿਲੇਨ ਦੇ ਰੂਪ ’ਚ ਜ਼ਬਰਦਸਤ ਲੱਗਦੇ ਹਨ। ਰਣਬੀਰ ਨਾਲ ਉਨ੍ਹਾਂ ਦੀ ਟੱਕਰ ਦੇਖਣਯੋਗ ਹੈ।

ਇਹ ਖ਼ਬਰ ਵੀ ਪੜ੍ਹੋ -  ਰਣਬੀਰ ਕਪੂਰ ਤੇ ਬੌਬੀ ਦਿਓਲ ਟੀਮ ਨਾਲ ਪਹੁੰਚੇ ਗੁਰਦੁਆਰਾ ਬੰਗਲਾ ਸਾਹਿਬ

ਟ੍ਰੇਲਰ ਦੀ ਸ਼ੁਰੂਆਤ ਇਕ ਬੱਚੇ ਨਾਲ ਹੁੰਦੀ ਹੈ, ਜਿਸ ਦੇ ਲਈ ਉਸ ਦੇ ਪਾਪਾ ਕੋਲ ਸਮਾਂ ਹੀ ਨਹੀਂ ਹੈ। ਬਾਪ-ਬੇਟੇ ਦਾ ਇਹ ਰਿਸ਼ਤਾ ਬਾਕੀ ਰਿਸ਼ਤਿਆਂ ਨਾਲੋਂ ਕਾਫੀ ਵੱਖਰਾ ਤੇ ਗੂੜ੍ਹਾ ਹੁੰਦਾ ਹੈ। ਇੰਨਾ ਗੂੜ੍ਹਾ ਕਿ ਰਣਬੀਰ ਆਪਣੇ ਪਿਤਾ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ -  ਮਹਾਠੱਗ ਸੁਕੇਸ਼ ਚੰਦਰਸ਼ੇਖਰ ਦੀਆਂ 11 ਮਹਿੰਗੀਆਂ ਕਾਰਾਂ ਹੋਣਗੀਆਂ ਨਿਲਾਮ, ਲੱਖਾਂ-ਕਰੋੜਾਂ 'ਚ ਕੀਮਤ

ਬਦਲੇ ਦੀ ਅੱਗ ’ਚ ਉਹ ਅਜਿਹੀ ਖੂਨੀ ਖੇਡ ’ਚ ਉਤਰਦੇ ਹਨ, ਜਿੱਥੇ ਹਰ ਪਾਸੇ ਸਿਰਫ ਤੇ ਸਿਰਫ ਮਾਰ-ਧਾੜ ਅਤੇ ਡਰ ਹੁੰਦਾ ਹੈ। ਟ੍ਰੇਲਰ ’ਚ ਬੌਬੀ ਦਿਓਲ ਬਹੁਤ ਘੱਟ ਨਜ਼ਰ ਆਉਂਦੇ ਹਨ, ਇਸ ਦੇ ਬਾਵਜੂਦ ਉਹ ਰਣਬੀਰ ਨੂੰ ਹਰ ਤਰ੍ਹਾਂ ਨਾਲ ਸਖਤ ਟੱਕਰ ਦਿੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News