ਰਣਬੀਰ ਕਪੂਰ ਦੀ ‘ਐਨੀਮਲ ਪਾਰਕ’ ਤੋਂ ਕੱਟਿਆ ਗਿਆ ਬੌਬੀ ਦਿਓਲ ਦਾ ਪੱਤਾ, ਹੁਣ ਇਹ ਅਦਾਕਾਰ ਬਣੇਗਾ ਵਿਲੇਨ!
Tuesday, Feb 27, 2024 - 11:29 AM (IST)
ਮੁੰਬਈ (ਬਿਊਰੋ)– ਸਾਲ 2023 ਰਣਬੀਰ ਕਪੂਰ ਲਈ ਸ਼ਾਨਦਾਰ ਰਿਹਾ ਹੈ। ਉਸ ਦੀ ‘ਐਨੀਮਲ’ ਫ਼ਿਲਮ 1 ਦਸੰਬਰ ਨੂੰ ਰਿਲੀਜ਼ ਹੋਈ ਸੀ। ਫ਼ਿਲਮ ਨੇ ਬਾਕਸ ਆਫਿਸ ’ਤੇ 915 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਇਸ ਤੋਂ ਬਾਅਦ ਇਸ ਨੂੰ OTT ’ਤੇ ਲਿਆਂਦਾ ਗਿਆ। ਜਿਥੇ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲਿਆ। ਰਣਬੀਰ ਕਪੂਰ ਤੋਂ ਇਲਾਵਾ ਫ਼ਿਲਮ ’ਚ ਸਭ ਤੋਂ ਜ਼ਿਆਦਾ ਤਾਰੀਫ਼ ਵਾਲੇ ਅਦਾਕਾਰ ਬੌਬੀ ਦਿਓਲ ਹਨ। ਉਸ ਨੇ ਇਕ ਛੋਟੀ ਜਿਹੀ ਭੂਮਿਕਾ ’ਚ ਧਮਾਲ ਮਚਾ ਦਿੱਤੀ।
ਹਾਲਾਂਕਿ ਹੁਣ ਹਰ ਕੋਈ ਇਸ ਦੇ ਸੀਕੁਅਲ ‘ਐਨੀਮਲ ਪਾਰਕ’ ਦਾ ਇੰਤਜ਼ਾਰ ਕਰ ਰਿਹਾ ਹੈ ਪਰ ਬੌਬੀ ਦਿਓਲ ਦਾ ਕਿਰਦਾਰ ਪਹਿਲੇ ਭਾਗ ’ਚ ਹੀ ਮਰ ਜਾਂਦਾ ਹੈ। ਹਾਲ ਹੀ ’ਚ ਇਹ ਖ਼ੁਲਾਸਾ ਹੋਇਆ ਸੀ ਕਿ ਉਸ ਦੇ ਕਿਰਦਾਰ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ। ਹਾਲਾਂਕਿ ਇਸ ਦੌਰਾਨ ਫ਼ਿਲਮ ਨੂੰ ਲੈ ਕੇ ਇਕ ਵੱਡਾ ਅਪਡੇਟ ਸਾਹਮਣੇ ਆਇਆ ਹੈ।
ਇਹ ਖ਼ਬਰ ਵੀ ਪੜ੍ਹੋ : ਲਖਨਊ ’ਚ ਅਕਸ਼ੇ ਕੁਮਾਰ ਤੇ ਟਾਈਗਰ ਸ਼ਰਾਫ ਦੇ ਇਵੈਂਟ ’ਚ ਵੱਡਾ ਹੰਗਾਮਾ, ਲੋਕਾਂ ਨੇ ਸੁੱਟੀਆਂ ਚੱਪਲਾਂ, ਦੇਖੋ ਵੀਡੀਓ
ਫਿਲਹਾਲ ਨਿਰਮਾਤਾ ‘ਐਨੀਮਲ ਪਾਰਕ’ ਦੀ ਯੋਜਨਾ ਬਣਾ ਰਹੇ ਹਨ ਪਰ ਅਜੇ ਤੱਕ ਕੁਝ ਵੀ ਫਾਈਨਲ ਨਹੀਂ ਹੋਇਆ ਹੈ। ਕੁਝ ਸਮੇਂ ਤੋਂ ਇਸ ’ਤੇ ਕੋਈ ਅਪਡੇਟ ਉਪਲੱਬਧ ਨਹੀਂ ਸੀ ਪਰ ਹੁਣ ਖ਼ਬਰ ਆ ਰਹੀ ਹੈ ਕਿ ਵਿੱਕੀ ਕੌਸ਼ਲ ਨੂੰ ‘ਐਨੀਮਲ ਪਾਰਕ’ ਲਈ ਅਪ੍ਰੋਚ ਕੀਤਾ ਗਿਆ ਹੈ।
ਰਣਬੀਰ ਦੀ ‘ਐਨੀਮਲ ਪਾਰਕ’ ’ਚ ਵਿਲੇਨ ਦੀ ਐਂਟਰੀ!
ਹਾਲ ਹੀ ’ਚ ਦੈਨਿਕ ਭਾਸਕਰ ’ਚ ਇਕ ਰਿਪੋਰਟ ਪ੍ਰਕਾਸ਼ਿਤ ਹੋਈ ਸੀ। ਇਸ ਦੇ ਮੁਤਾਬਕ ਰਣਬੀਰ ਕਪੂਰ ਦੀ ਡਾਰਕ ਥ੍ਰਿਲਰ ਫ਼ਿਲਮ ‘ਐਨੀਮਲ ਪਾਰਕ’ ’ਚ ਨੈਗੇਟਿਵ ਰੋਲ ਲਈ ਵਿੱਕੀ ਕੌਸ਼ਲ ਨੂੰ ਅਪ੍ਰੋਚ ਕੀਤਾ ਗਿਆ ਹੈ। ਸੰਦੀਪ ਰੈੱਡੀ ਵਾਂਗਾ ਇਹ ਫ਼ਿਲਮ ਬਣਾ ਰਹੇ ਹਨ, ਜਦਕਿ ਭੂਸ਼ਣ ਕੁਮਾਰ ਇਸ ਨੂੰ ਪ੍ਰੋਡਿਊਸ ਕਰ ਰਹੇ ਹਨ।
ਇਸ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਵਿੱਕੀ ਕੌਸ਼ਲ ਨੂੰ ਅਜ਼ੀਜ਼ ਹੱਕ ਦੀ ਭੂਮਿਕਾ ਦੀ ਪੇਸ਼ਕਸ਼ ਹੋ ਸਕਦੀ ਹੈ, ਜਿਸ ਦਾ ਚਿਹਰਾ ਵੱਖਰਾ ਸੀ। ਹਾਲਾਂਕਿ ਇਸ ਰੋਲ ਲਈ ਸ਼ਾਹਿਦ ਕਪੂਰ ਦੇ ਨਾਂ ਦੀ ਵੀ ਚਰਚਾ ਹੋ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।