ਦੁਨੀਆ ਭਰ ’ਚ ‘ਐਨੀਮਲ’ ਦੀ ਕਮਾਈ 350 ਕਰੋੜ ਪਾਰ, ‘ਪਠਾਨ’ ਨੂੰ ਛੱਡਿਆ ਪਿੱਛੇ

12/04/2023 12:55:14 PM

ਐਂਟਰਟੇਨਮੈਂਟ ਡੈਸਕ– ਬਾਲੀਵੁੱਡ ਫ਼ਿਲਮ ‘ਐਨੀਮਲ’ ਸਿਨੇਮਾਘਰਾਂ ’ਚ ਧੁੰਮਾਂ ਪਾ ਰਹੀ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਵਲੋਂ ਖ਼ੂਬ ਦੇਖਿਆ ਜਾ ਰਿਹਾ ਹੈ, ਜਿਸ ਦੇ ਚਲਦਿਆਂ ਫ਼ਿਲਮ ਦੀ ਕਮਾਈ ਰਿਕਾਰਡ ਤੋੜ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਹਾਨੀਆ ਆਮਿਰ ਨੂੰ ਡੇਟ ਕਰ ਰਹੇ ਬਾਦਸ਼ਾਹ! ਪਾਕਿ ਅਦਾਕਾਰਾ ਨੂੰ ਮਿਲਣ ਪਹੁੰਚੇ ਰੈਪਰ, ਦੇਖੋ ਤਸਵੀਰਾਂ

ਫ਼ਿਲਮ ਨੇ ਦੁਨੀਆ ਭਰ ’ਚ ਸਿਰਫ਼ 3 ਦਿਨਾਂ ਅੰਦਰ 356 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫ਼ਿਲਮ ਨੇ ਦੁਨੀਆ ਭਰ ’ਚ ਪਹਿਲੇ ਦਿਨ 116 ਕਰੋੜ, ਦੂਜੇ ਦਿਨ 120 ਕਰੋੜ ਤੇ ਤੀਜੇ ਦਿਨ ਵੀ 120 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

PunjabKesari

ਦੱਸ ਦੇਈਏ ਕਿ ‘ਏ’ ਸਰਟੀਫਿਕੇਟ ਮਿਲਣ ਦੇ ਬਾਵਜੂਦ ਇਸ ਫ਼ਿਲਮ ਨੇ ਪਹਿਲੇ 3 ਦਿਨਾਂ ਦੀ ਕਲੈਕਸ਼ਨ ਦੇ ਮਾਮਲੇ ’ਚ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਨੂੰ ਪਿੱਛੇ ਛੱਡ ਦਿੱਤਾ ਹੈ। ਭਾਰਤ ’ਚ ‘ਐਨੀਮਲ’ ਫ਼ਿਲਮ ਨੇ ਹਿੰਦੀ ਭਾਸ਼ਾ ’ਚ ਹੁਣ ਤਕ 176.58 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ, ਜਦਕਿ ‘ਪਠਾਨ’ ਨੇ 161 ਕਰੋੜ ਰੁਪਏ ਕਮਾਏ ਸਨ ਤੇ ਪਹਿਲੇ ਨੰਬਰ ’ਤੇ ‘ਜਵਾਨ’ ਫ਼ਿਲਮ ਹੈ, ਜਿਸ ਦੀ ਕਮਾਈ 180.45 ਕਰੋੜ ਰੁਪਏ ਹੈ।

PunjabKesari

‘ਐਨੀਮਲ’ ਫ਼ਿਲਮ ਪਿਓ-ਪੁੱਤ ਦੀ ਕਹਾਣੀ ਹੈ। ਫ਼ਿਲਮ ’ਚ ਪੁੱਤਰ ਰਣਬੀਰ ਕਪੂਰ ਆਪਣੇ ਪਿਓ ਅਨਿਲ ਕਪੂਰ ਦਾ ਪਿਆਰ ਹਾਸਲ ਕਰਨ ਲਈ ਉਸ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦਾ ਹੈ। ਨਾਲ ਹੀ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਬਦਲਾ ਲੈਣ ਲਈ ਰਣਬੀਰ ਕਪੂਰ ਕਿਸ ਹੱਦ ਤਕ ਹਿੰਸਕ ਹੋ ਜਾਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News